ਸਿੱਖਿਆ ਵਿਭਾਗ ਨੇ ਲੋਕਾਂ ਨੂੰ ਸਰਗਰਮੀਆਂ ਤੋਂ ਜਾਗਰੂਕ ਕਰਵਾਉਣ ਲਈ ਚੁੱਕਿਆ ਅਹਿਮ ਕਦਮ
Wednesday, Mar 15, 2023 - 12:58 AM (IST)
ਲੁਧਿਆਣਾ (ਵਿੱਕੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਲੁਧਿਆਣਾ, ਜਲੰਧਰ, ਸੰਗਰੂਰ, ਬਠਿੰਡਾ, ਮੁਕਤਸਰ, ਮਾਨਸਾ, ਮੋਗਾ, ਬਰਨਾਲਾ, ਫਰੀਦਕੋਟ ਅਤੇ ਐੱਸ. ਏ. ਐੱਸ. ਨਗਰ ਦੇ ਕੁੱਲ 60 ਸਕੂਲਾਂ ਅਤੇ ਵਿਭਾਗ ਦੀਆਂ ਗਤੀਵਿਧੀਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਨਵੇਂ ਬਿਲਬੋਰਡ ਅਤੇ ਨਵੇਂ ਫਲੈਕਸ ਲਾਏ ਜਾਣੇ ਹਨ, ਜੋ ਜਲਦ ਹੀ ਸਕੂਲਾਂ ਨੂੰ ਭੇਜੇ ਜਾਣਗੇ। ਇਸ ਸਬੰਧੀ ਸਕੂਲਾਂ ਨੂੰ ਪ੍ਰਤੀ ਬਿਲਬੋਰਡ 1 ਲੱਖ ਰੁਪਏ ਦੀ ਰਾਸ਼ੀ ਅਤੇ ਹਰ ਫਲੈਕਸ 3 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਲੁਧਿਆਣਾ ਦੇ 17 ਸਕੂਲਾਂ ਨੂੰ ਇਹ ਰਾਸ਼ੀ ਪ੍ਰਾਪਤ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ’ਤੇ ਬੋਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ‘ਗੋਲਡੀ ਬਰਾੜ ਤੇ ਸਚਿਨ ਨੇ ਕਰਵਾਇਆ ਕਤਲ’
ਪੰਜਾਬ ਉਕਤ ਜ਼ਿਲ੍ਹਿਆਂ ਦੇ ਕੁਲ 60 ਸਕੂਲਾਂ ਨੂੰ 61.8 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਕੂਲ ਮੁਖੀ ਬਿਲਬੋਰਡ ’ਤੇ ਲਾਏ ਫਲੈਕਸ ਦੀ ਤਸਵੀਰ ਸਕੂਲ ਦੇ ਫੇਸਬੁੱਕ/ਟਵਿੱਟਰ ਪੇਜ ਜਾਂ ਸੋਸ਼ਲ ਮੀਡੀਆ ਜ਼ਰੀਏ ਸ਼ੇਅਰ ਕਰ ਕੇ ਇਸ ਦਾ ਲਿੰਕ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਨੂੰ ਭੇਜਣਗੇ। ਸਬੰਧਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਪੱਤਰ ਜਾਰੀ ਹੋਣ ਤੋਂ 15 ਦਿਨਾਂ ਦੇ ਅੰਦਰ ਮੁੱਖ ਦਫ਼ਤਰ ਨੂੰ ਫਲੈਕਸ ਲਗਾਏ ਜਾਣ ਸਬੰਧੀ ਰਿਪੋਰਟ ਈਮੇਲ ਰਾਹੀਂ ਭੇਜਣਗੇ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਲੁਧਿਆਣੇ ਖਿੱਚ ਲਿਆਈ ਕਿਸਮਤ, ਰਾਤੋ-ਰਾਤ ਬਦਲੇ ਨਸੀਬ, ਬਣਿਆ ਕਰੋੜਪਤੀ (ਵੀਡੀਓ)