ਸਿੱਖਿਆ ਵਿਭਾਗ ਦੇ ਕਰਮਚਾਰੀਆਂ ਲਈ ਹੁਣ ਲੋਨ ਲੈਣਾ ਹੋਵੇਗਾ ਔਖਾ

Thursday, Dec 19, 2019 - 01:13 PM (IST)

ਸਿੱਖਿਆ ਵਿਭਾਗ ਦੇ ਕਰਮਚਾਰੀਆਂ ਲਈ ਹੁਣ ਲੋਨ ਲੈਣਾ ਹੋਵੇਗਾ ਔਖਾ

ਪਟਿਆਲਾ—ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਲੋਨ ਲੈਣ 'ਚ ਹੁਣ ਅੜਚਨ ਆ ਸਕਦੀ ਹੈ। ਹੁਣ ਉਨ੍ਹਾਂ ਦੀ ਪੇ-ਸਲਿਪ 'ਚ ਸਾਫ ਲਿਖਿਆ ਜਾਵੇਗਾ ਕਿ ਇਹ ਪੇ-ਸਲਿਪ ਨੂੰ ਕਿਸੇ ਵੀ ਤਰ੍ਹਾਂ ਦੇ ਲੋਨ ਦੇ ਲਈ ਗਾਰੰਟੀ ਨਹੀਂ ਮੰਨਿਆ ਜਾਵੇ। ਬੈਂਕਾਂ ਵਲੋਂ ਅਜਿਹੇ ਕਰਮਚਾਰੀਆਂ ਦੀ ਲਿਸਟ ਤਿਆਰ ਹੋਣ ਦੇ ਬਾਅਦ ਜਿਨ੍ਹਾਂ ਨੇ ਲੋਨ ਲੈ ਕੇ ਸਮੇਂ 'ਤੇ ਕਿਸ਼ਤ ਦੀ ਅਦਾਇਗੀ ਨਹੀਂ ਕੀਤੀ ਹੈ, ਡਿਫਾਲਟਰ ਘੋਸ਼ਿਤ ਕੀਤਾ ਹੈ। ਉਸ ਦੀ ਰਿਕਵਰੀ ਦੇ ਲਈ ਸਿੱਖਿਆ ਵਿਭਾਗ ਨੂੰ ਨੋਟਿਸ ਭੇਜੇ ਗਏ ਹਨ। ਇਸ ਦਾ ਗਿਆਨ ਲੈਂਦੇ ਹੋਏ ਵਿਭਾਗ ਨੇ ਸੂਬੇ ਦੇ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਕਿ ਕਰਮਚਾਰੀ ਨੂੰ ਜਾਰੀ ਪੇ ਸਲਿਪ 'ਚ ਸਾਫ ਲਿਖਿਆ ਜਾਵੇ ਕਿ ਇਹ ਪੇ ਸਲਿਪ ਨੂੰ ਲੋਨ ਦੇ ਲਈ ਗਾਰੰਟੀ ਨਹੀਂ ਮੰਨੀ ਜਾਵੇ। ਰਿਕਵਰੀ ਨੋਟਿਸ 'ਚ ਅਜਿਹੇ ਕਰਮਚਾਰੀਆਂ ਦੇ ਨਾਂ ਵੀ ਹਨ, ਜੋ ਰਿਟਾਇਡ ਹਨ। ਇਸ ਸਮੇਂ 'ਚ ਬੈਂਕਾਂ ਨੇ ਸਿੱਖਿਆ ਵਿਭਾਗ ਨੂੰ ਕਰਮਚਾਰੀ ਦੀ ਸੈਲਰੀ ਅਤੇ ਰਿਟਾਇਰ ਹੋਣ ਵਾਲਿਆਂ ਦੀ ਪੈਨਸ਼ਨ ਤੋਂ ਰਿਕਵਰੀ ਕਰਕੇ ਜਮ੍ਹਾ ਕਰਵਾਉਣ ਦੇ ਲਈ ਵੀ ਲਿਖਿਆ ਹੈ।

ਖੁਦ ਹੋਣਗੇ ਜ਼ਿੰਮੇਵਾਰ
ਵਿਭਾਗ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਬਕਾਇਆ ਲੋਨ ਦੀ ਭਰਪਾਈ ਦੇ ਲਈ ਖੁਦ ਜ਼ਿੰਮੇਵਾਰ ਹੋਵੇਗਾ। ਬੈਂਕ ਕਾਨੂੰਨੀ ਕਾਰਵਾਈ ਕਰਕੇ ਡਿਫਾਲਟਰਾਂ ਤੋਂ ਰਿਕਵਰੀ ਕਰਵਾ ਸਕਦਾ ਹੈ। ਉੱਥੇ ਸੁਖਵਿੰਦਰ ਕੁਮਾਰ ਖੋਸਲਾ ਡਿਪਟੀ ਡੀ.ਈ.ਓ. ਸੈਂਕੇਡਰੀ ਨੇ ਕਿਹਾ ਕਿ ਲੋਨ ਲੈਣ ਲਈ ਟੀਚਰ ਹੀ ਗਾਰੰਟੀ ਦਿੰਦੇ ਹਨ। ਇਸ ਨਾਲ ਨਵੇਂ ਲੋਨ ਲੈਣ ਵਾਲੇ ਕਰਮਚਾਰੀਆਂ ਨੂੰ ਮੁਸ਼ਕਲ ਹੋਵੇਗੀ।


author

Shyna

Content Editor

Related News