ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ 'ਤੇ ED ਦੀ ਛਾਪੇਮਾਰੀ ਹੋਈ ਖ਼ਤਮ

Saturday, Apr 18, 2026 - 02:34 PM (IST)

ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ 'ਤੇ ED ਦੀ ਛਾਪੇਮਾਰੀ ਹੋਈ ਖ਼ਤਮ

ਚੰਡੀਗੜ੍ਹ/ਲੁਧਿਆਣਾ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਅਤੇ ਹੋਰ ਕਾਰੋਬਾਰੀ ਟਿਕਾਣਿਆਂ 'ਤੇ ਕਰੀਬ 29 ਘੰਟੇ ਤੱਕ ਚੱਲੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਛਾਪੇਮਾਰੀ ਅੱਜ ਖ਼ਤਮ ਹੋ ਗਈ ਹੈ। ਸੰਜੀਵ ਅਰੋੜਾ ਦੇ ਲੁਧਿਆਣਾ, ਜਲੰਧਰ, ਚੰਡੀਗੜ੍ਹ ਅਤੇ ਗੁਰੂਗ੍ਰਾਮ ਆਦਿ ਸਣੇ ਕੁੱਲ 13 ਟਿਕਾਣਿਆਂ 'ਤੇ ਈ. ਡੀ. ਵਲੋਂ ਸ਼ੁੱਕਰਵਾਰ ਸਵੇਰੇ ਸਾਢੇ 6 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਗਈ ਸੀ।

ਅੱਜ ਸ਼ਨੀਵਾਰ ਦੁਪਹਿਰ ਨੂੰ ਸਵੇਰੇ 11 ਵਜ ਕੇ 50 ਮਿੰਟ 'ਤੇ ਟੀਮਾਂ ਉਨ੍ਹਾਂ ਦੇ ਘਰੋਂ ਰਵਾਨਾ ਹੋ ਗਈਆਂ। ਛਾਪੇਮਾਰੀ ਤੋਂ ਤੁਰੰਤ ਬਾਅਦ ਸੰਜੀਵ ਅਰੋੜਾ ਨੇ ਖ਼ੁਦ ਟਵੀਟ ਕਰਕੇ ਈ. ਡੀ. ਦੀ ਕਾਰਵਾਈ ਬਾਰੇ ਦੱਸਦਿਆਂ ਕਿਹਾ ਸੀ ਕਿ ਉਹ ਜਾਂਚ 'ਚ ਏਜੰਸੀ ਨੂੰ ਪੂਰਾ ਸਹਿਯੋਗ ਕਰਨਗੇ। 


author

Babita

Content Editor

Related News