ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਝਿੰਜਰ ਦੀ SIT ਅੱਗੇ ਪੇਸ਼ੀ ਅੱਜ
Monday, Oct 26, 2026 - 10:58 AM (IST)
ਚੰਡੀਗੜ੍ਹ : ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ ਦੀ ਜਬਰ-ਜ਼ਿਨਾਹ ਦੇ ਇਕ ਮਾਮਲੇ 'ਚ ਅੱਜ ਐੱਸ. ਆਈ. ਟੀ. ਸਾਹਮਣੇ ਪੇਸ਼ੀ ਹੋਣੀ ਹੈ। ਐੱਸ. ਆਈ. ਟੀ. ਵਲੋਂ ਉਕਤ ਮਾਮਲੇ ਸਬੰਧੀ ਪੁੱਛਗਿੱਛ ਲਈ ਵਲਟੋਹਾ ਅਤੇ ਝਿੰਜਰ ਨੂੰ ਸੰਮਨ ਭੇਜੇ ਗਏ ਹਨ। ਵਲਟੋਹਾ ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਦੋਂ ਕਿ ਝਿੰਜਰ ਨੂੰ ਦੁਪਹਿਰ 2 ਵਜੇ ਬੁਲਾਇਆ ਗਿਆ ਹੈ।
ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਸ ਅਫ਼ਸਰਜ਼ ਇੰਸਟੀਚਿਊਟ 'ਚ ਦੋਹਾਂ ਦੀ ਪੇਸ਼ੀ ਹੈ। ਦੱਸਣਯੋਗ ਹੈ ਕਿ ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਦੋਹਾਂ
'ਤੇ ਉਸ ਨੂੰ ਬਹਿਰੀਨ ਤੋਂ ਭਾਰਤ ਬੁਲਾਉਣ ਦੇ ਇਲਜ਼ਾਮ ਲੱਗੇ ਹਨ। ਇਸ ਪੂਰੇ ਮਾਮਲੇ 'ਚ ਹੁਣ ਐੱਸ. ਆਈ. ਟੀ. ਵਲੋਂ ਦੋਹਾਂ ਤੋਂ ਸਵਾਲ-ਜਵਾਬ ਕੀਤੇ ਜਾਣਗੇ।
