ਮਜੀਠੀਆ ਨੂੰ ਸੰਮਨ ਕਰਨ ਵਾਲੇ ਈ. ਡੀ. ਅਫਸਰ ਨਿਰੰਜਣ ਸਿੰਘ ਨੇ ਦਿੱਤਾ ਅਸਤੀਫਾ
Friday, Oct 05, 2018 - 04:18 PM (IST)

ਜਲੰਧਰ : ਪੰਜਾਬ ਦੇ ਕੌਮਾਂਤਰੀ ਡਰੱਗਸ ਰੈਕਟ ਦੀ ਜਾਂਚ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਕਰਨ ਵਾਲੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀ ਨਿਰੰਜਣ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਰੰਜਣ ਸਿੰਘ ਵਿਭਾਗ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ ਡਰੱਗਸ ਮਾਮਲੇ 'ਚ ਪੁੱਛਗਿੱਛ ਦੌਰਾਨ ਨਿਰੰਜਣ ਸਿੰਘ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਕ ਵਾਰ ਸੰਮਨ ਕਰ ਚੁੱਕੇ ਹਨ। ਨਿਰੰਜਣ ਸਿੰਘ ਦੇ ਅਸਤੀਫੇ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਆਖਰ ਉਨ੍ਹਾਂ ਨੇ ਕਿਨ੍ਹਾਂ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ।