ਮੋਹਾਲੀ : ਈ. ਡੀ. ਅਫਸਰ ਨਿਰੰਜਣ ਸਿੰਘ ਨੇ ਵਾਪਸ ਲਿਆ ਅਸਤੀਫਾ

Friday, Oct 12, 2018 - 03:09 PM (IST)

ਮੋਹਾਲੀ (ਕੁਲਦੀਪ) : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਮੋਹਾਲੀ ਦੀ ਇਕ ਅਦਾਲਤ 'ਚ ਪੇਸ਼ੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਨਿਰੰਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਵਲੋਂ ਪਾਏ ਜਾ ਰਹੇ ਦਬਾਅ ਕਾਰਨ ਅਸਤੀਫਾ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੇ ਸਮਝਾਉਣ ਤੋਂ ਬਾਅਦ ਅਸਤੀਫਾ ਵਾਪਸ ਲੈ ਲਿਆ ਹੈ।

ਜ਼ਿਕਰਯੋਗ ਹੈ ਕਿ ਕੌਮਾਂਤਰੀ ਡਰੱਗ ਰੈਕਟ ਦੀ ਜਾਂਚ ਦੌਰਾਨ ਨਿਰੰਜਣ ਸਿੰਘ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਕਰ ਚੁੱਕੇ ਹਨ। ਨਿਰੰਜਣ ਸਿੰਘ ਦੇ ਅਸਤੀਫੇ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਨਿਰੰਜਣ ਸਿੰਘ ਨੇ ਪੰਜਾਬ ਦੇ 6 ਹਜ਼ਾਰ ਕਰੋੜ ਦੇ ਭੋਲਾ ਡਰੱਗ ਰੈਕਟ ਮਾਮਲੇ 'ਚ ਹੁਣ ਤੱਕ ਪੰਜਾਬ ਪੁਲਸ 'ਤੇ 9 ਮਾਮਲੇ ਦਰਜ ਕੀਤੇ ਹਨ ਅਤੇ 500 ਕਰੋੜ ਦੇ ਕਰੀਬ ਪ੍ਰਾਪਰਟੀਆਂ ਅਟੈਚ ਕਰਵਾਈਆਂ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਨਿਰੰਜਣ ਸਿੰਘ ਦੀ ਸੇਵਾਮੁਕਤੀ 'ਚ ਅਜੇ ਢਾਈ ਸਾਲ ਪਏ ਹਨ।


Related News