ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ SSP ਦੀ ਜਾਇਦਾਦ ਕੀਤੀ ਅਟੈਚ

Saturday, Apr 02, 2022 - 06:26 PM (IST)

ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ SSP ਦੀ ਜਾਇਦਾਦ ਕੀਤੀ ਅਟੈਚ

ਜਲੰਧਰ— ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ ਐੱਸ. ਐੱਸ. ਪੀ. ਦੀ 4.07 ਕਰੋੜ ਤੋਂ ਦੀ ਜਾਇਦਾਦ ਨੂੰ ਅਟੈਚ ਕੀਤਾ ਹੈ।  ਕੇਂਦਰੀ ਏਜੰਸੀ ਨੇ ਦੱਸਿਆ ਕਿ ਈ. ਡੀ. ਨੇ ਸਾਬਕਾ ਸੀਨੀਅਰ ਪੁਲਸ ਸੁਪਰਡੈਂਟ ਸੁਰਜੀਤ ਸਿੰਘ ਗਰੇਵਾਲ ਖ਼ਿਲਾਫ਼ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ 2002 ਦੇ ਤਹਿਤ (ਪੀ. ਐੱਮ. ਐੱਲ. ਏ) ਅਟੈਚ ਦੇ ਆਦੇਸ਼ ਦਿੱਤੇ ਹਨ ਅਤੇ ਉਨ੍ਹਾਂ ਦੇ ਬੈਂਕ ਖ਼ਾਤਿਆਂ, ਖੇਤੀਬਾੜੀ ਦੀ ਜ਼ਮੀਨ, ਰਿਹਾਇਸ਼ ਅਤੇ ਵਾਹਨਾਂ ਦੀ ਕੁਰਕੀ ਕੀਤੀ ਗਈ ਹੈ। 

ਈ. ਡੀ.ਦੀ ਜਾਂਚ ’ਚ ਪਤਾ ਲੱਗਾ ਹੈ ਕਿ ਗਰੇਵਾਲ ਨੇ ਕੁੱਲ 4.07 ਕਰੋੜ ਜੁਰਮ ਰੁਪਏ ਦੀ ਕਮਾਈ (ਪੀ. ਓ. ਸੀ) ਅਤੇ ਵੱਖ-ਵੱਖ ਚੱਲ/ਅਚੱਲ ਜਾਇਦਾਦ ਨੂੰ ਆਪਣੇ ਨਾਂ ’ਤੇ ਲਾਂਡਰ ਕੀਤਾ ਸੀ, ਜੋ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਵੱਲੋਂ ਕਮਾਈ ਦੇ ਅਨੁਪਾਤ ’ਚ ਖ਼ਰੀਦਿਆ ਸੀ। ਇਥੇ ਦੱਸਣਯੋਗ ਹੈ ਕਿ ਸੁਰਜੀਤ ਗਰੇਵਾਲ ਜਲੰਧਰ ਅਤੇ ਫਿਰੋਜ਼ਪੁਰ ਰੇਂਜ ’ਚ ਐੱਸ. ਐੱਸ. ਪੀ. ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਮੋਗਾ ਅਤੇ ਫਾਜ਼ਿਲਕਾ ਦੇ ਐੱਸ. ਐੱਸ. ਪੀ. ਦੇ ਰੂਪ ’ਚ ਕੰਮ ਕੀਤਾ। ਉਹ 2014 ’ਚ ਸੇਵਾ ਮੁਕਤ ਹੋਏ। ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਸਿੰਘ ਚਹਿਲ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਵੀ ਜਾਂਚ ਕੀਤੀ ਸੀ। 

ਇਹ ਵੀ ਪੜ੍ਹੋ: ਸਦਨ ਤੋਂ ਵਾਕਆਊਟ ਕਰਕੇ ਭਾਜਪਾ ਨੇ ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ: ਸੁਖਜਿੰਦਰ ਰੰਧਾਵਾ

ਅਮਰੀਕਾ ’ਚ ਰਹਿਣ ਵਾਲੇ ਇਕ ਐੱਨ. ਆਰ. ਆਈ. ਸਰਬਜੀਤ ਸਿੰਘ ਨੇ 2015 ’ਚ ਬਿਊਰੋ ਦੇ ਮੁੱਖ ਨਿਰਦੇਸ਼ਕ ਨੂੰ ਸੁਰਜੀਤ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਵੀ. ਬੀ. ਦੇ ਪਟਿਆਲਾ ਵਿੰਗ ਨੇ ਗਰੇਵਾਲ ਖ਼ਿਲਾਫ਼ ਵਿਸਥਾਰ ਨਾਲ ਜਾਂਚ ਕੀਤੀ ਸੀ। ਇਥੇ ਦੱਸਣਯੋਗ ਹੈ ਕਿ 21 ਦਸੰਬਰ 2017 ਨੂੰ ਇਕ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ’ਚ ਗਰੇਵਾਲ ਉਨ੍ਹਾਂ ’ਤੇ ਆਪਣੀ ਸੇਵਾ ਦੌਰਾਨ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਅਤੇ ਅਹੁਦੇ ਦੀ ਗਲਤ ਵਰਤੋਂ ਦਾ ਦੋਸ਼ ਲਗਾਇਆ ਗਿਆ ਸੀ। ਆਪਣੀ ਰਿਪੋਰਟ ’ਚ ਵੀ. ਬੀ. ਨੇ ਗਰੇਵਾਲ ਨੂੰ ਉਨ੍ਹਾਂ ਦੀ ਆਮਦਨ ਤੋਂ 6 ਗੁਣਾ ਵੱਧ ਦੀ ਜਾਇਦਾਦ ਪਾਇਆ ਅਤੇ ਉਨ੍ਹਾਂ ਨੂੰ ਬੇਨਾਮੀ ਜਾਇਦਾਦ ਨਿਵੇਸ਼ ਕਰਦੇ ਹੋਏ ਪਾਇਆ। ਉਨ੍ਹਾਂ ਨੇ 1.5 ਕਰੋੜ ਰੁਪਏ ਦਾ 5 ਕਿਲੋਗ੍ਰਾਮ ਸੋਨਾ ਵੀ ਖਰੀਦਿਆ ਅਤੇ ਇਕ ਰਿਸ਼ਤੇਦਾਰ ਦੇ ਨਾਮ ’ਤੇ ਇਕ ਨਿੱਜੀ ਕੰਪਨੀ ’ਚ 1 ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ। 
ਵੀ. ਬੀ. ਦਾ ਦਾਅਵਾ ਹੈ ਕਿ ਗਰੇਵਾਲ ਦੀ 1 ਅਪ੍ਰੈਲ 1999 ਤੋਂ 31 ਦਸੰਬਰ 2014 ਤੱਕ ਦੀ 15 ਸਾਲਾਂ ਦੀ ਜਾਇਦਾਦ ਦੀ ਜਾਂਚ ਦੌਰਾਨ ਬੇਨਿਯਮੀਆਂ ਪਾਈਆਂ ਗਈਆਂ ਹਨ। ਸ਼ੁਰੂਆਤੀ ਜਾਂਚ ਦੌਰਾਨ ਵੀ. ਬੀ. ਨੇ ਪਾਇਆ ਕਿ ਉਸ ਦੀ 15 ਸਾਲਾਂ ਦੀ ਜਾਇਦਾਦ 2.12 ਕਰੋੜ ਸੀ ਪਰ ਖ਼ਰੀਦੀ ਜਾਇਦਾਦ (ਚੱਲ ਅਤੇ ਅਚੱਲ) 12.19 ਕਰੋੜ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪੰਜਾਬ ਪੁਲਸ ’ਚ ਲੋਕ ਸੇਵਕ ਹੋਣ ਦੇ ਨਾਤੇ ਗਰੇਵਾਲ ਨੇ ਆਪਣੇ ਅਹੁਦੇ ਦੀ ਪੂਰੀ ਤਰ੍ਹਾਂ ਨਾਲ ਗਲਤ ਵਰਤੋਂ ਕੀਤੀ ਹੈ ਅਤੇ ਕਥਿਤ 15 ਸਾਲਾਂ ’ਚ ਆਪਣੀ ਆਮਦਨ ਤੋਂ ਵੱਧ ਖ਼ਰਚ ਕੀਤਾ ਸੀ ਅਤੇ ਭ੍ਰਿਸ਼ਟ ਤਰੀਕੇ ਨਾਲ ਨਾਜਾਇਜ਼ ਜਾਇਦਾਦ ਵੀ ਬਣਾਈ ਸੀ। 

ਇਹ ਵੀ ਪੜ੍ਹੋ: ਵਿਧਾਨ ਸਭਾ ਇਜਲਾਸ ’ਚ ਹੰਗਾਮਾ: ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਦਨ ’ਚੋਂ ਕੱਢਿਆ ਬਾਹਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News