ਭਾਣਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੁਫੇਰਿਓਂ ਘਿਰੇ ਮੁੱਖ ਮੰਤਰੀ ਚੰਨੀ, ‘ਆਪ’ ਨੇ ਬੋਲਿਆ ਵੱਡਾ ਹਮਲਾ

02/04/2022 11:03:41 PM

ਚੰਡੀਗੜ੍ਹ : ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਗ੍ਰਿਫ਼ਤਾਰ ਕਰਨ ਤੋਂ ਵਿਰੋਧੀਆਂ ਵਲੋਂ ਵੱਡੀ ਵੱਡੇ ਹਮਲੇ ਬੋਲੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਨੇ ਚੱਢਾ ਨੇ ਕਿਹਾ ਹੈ ਕਿ ਹਨੀ-ਮਨੀ ਤੇ ਚੰਨੀ ਇੱਕੋ ਹਨ, ਹਨੀ ਤਾਂ ਗ੍ਰਿਫ਼ਤਾਰ ਹੋ ਗਿਆ ਹੈ ਅਤੇ ਹੁਣ ਵਾਰੀ ਚੰਨੀ ਦੀ ਹੈ। ਰੇਤ ਮਾਮਲੇ ਦਾ ਇਸ ਦਾ ਸਭ ਤੋਂ ਪਹਿਲਾਂ ਖੁਲਾਸਾ ਆਮ ਆਦਮੀ ਪਾਰਟੀ ਨੇ ਹੀ ਕੀਤਾ ਸੀ। ਮੈਂ ਖੁਦ ਆਮ ਆਦਮੀ ਪਾਰਟੀ ਦੇ ਵਫਦ ਨਾਲ ਹਲਕਾ ਚਮਕੌਰ ਸਾਹਿਬ ਦੇ ਪਿੰਡ ਜਿੰਦਾ ਵਿਚ ਇਸ ਦਾ ਖੁਲਾਸਾ ਕਰਕੇ ਲੋਕਾਂ ਸਾਹਮਣੇ ਸੱਚ ਲਿਆਂਦਾ ਸੀ ਕਿ ਕਿਸ ਤਰ੍ਹਾਂ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਚੰਨੀ ਵਲੋਂ ਸ਼ਰੇਆਮ ਰੇਤ ਦੀ ਚੋਰੀ ਕਰਵਾਈ ਜਾ ਰਹੀ ਸੀ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿਚ ਗਵਰਨਰ ਨੂੰ ਵੀ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਗਵਰਨਰ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ : ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ, ਹਾਈਕਮਾਨ ’ਤੇ ਹੀ ਬੋਲਿਆ ਹਮਲਾ

ਚੱਢਾ ਨੇ ਕਿਹਾ ਕਿ ਈ. ਡੀ. ਦੀ ਰੇਡ ਵਿਚ ਚੰਨੀ ਦੇ ਭਾਣਜੇ ਕੋਲੋਂ 10 ਕਰੋੜ ਰੁਪਏ ਕੈਸ਼,  54 ਕਰੋੜ ਦੀਆਂ ਐਂਟਰੀਆਂ, 21 ਲੱਖ ਰੁਪਏ ਦਾ ਸੋਨਾ, 12 ਲੱਖ ਦੀ ਰੋਲੈਕਸ ਘੜੀ, ਕਰੋੜਾਂ ਰੁਪਏ ਦੀ ਜਾਇਦਾਦ ਦੇ ਕਾਗਜ਼ ਅਤੇ ਕਰੋੜਾਂ ਦੀਆਂ ਲਗਜ਼ਰੀ ਕਾਰਾਂ ਫੜੀਆਂ ਗਈਆਂ ਹਨ। ਚੰਨੀ ਦੇ ਭਾਣਜੇ ਦੀ ਜਿਹੜੀ ਕੰਪਨੀ ਹੈ, ਜਿਸ ਕਾਰਨ ਈ. ਡੀ. ਦੀ ਕਾਰਵਾਈ ਚੱਲ ਰਹੀ ਹੈ, ਉਸ ਕੰਪਨੀ ਦਾ ਰੈਵੇਨਿਊ 2019-20 ਵਿਚ ਸਿਰਫ 18 ਲੱਖ 77 ਹਜ਼ਾਰ ਸੀ ਪਰ ਰੇਡ ਵਿਚ 10 ਕਰੋੜ ਰੁਪਏ ਦਾ ਕੈਸ਼ ਬਰਾਮਦ ਹੋਇਆ, ਇਸ ਤੋਂ ਸਾਫ ਹੁੰਦਾ ਹੈ ਕਿ ਇਹ ਸਾਰਾ ਪੈਸਾ ਉਨ੍ਹਾਂ 111 ਦਿਨਾਂ ਵਿਚ ਕਮਾਇਆ ਗਿਆ ਹੈ, ਜਦੋਂ ਚੰਨੀ ਮੁੱਖ ਮੰਤਰੀ ਬਣੇ। ਜੇਕਰ ਚੰਨੀ ਦੇ ਇਕ ਭਾਣਜੇ ਨੇ 111 ਦਿਨਾਂ ਵਿਚ ਇੰਨੀ ਵੱਡੀ ਰਕਮ ਇਕੱਠੀ ਕਰ ਲਈ ਤਾਂ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਕੀ ਕੁੱਝ ਕੀਤਾ ਹੋਵੇਗਾ। ਜੇ ਭਤੀਜੇ ਕੋਲ ਵੱਡੀ ਰਕਮ ਹੈ ਤਾਂ ਖੁਦ ਚੰਨੀ ਕੋਲ ਕਿੰਨੀ ਹੋਵੇਗੀ। ਇਹ ਤਾਂ ਸਿਰਫ 111 ਦਿਨਾਂ ਦਾ ਟਰੇਲਰ ਸੀ, ਜੇਕਰ ਉਨ੍ਹਾਂ ਨੂੰ ਪੰਜ ਸਾਲ ਲਈ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਤਾਂ ਫਿਰ ਕੀ ਹੁੰਦਾ।

ਇਹ ਵੀ ਪੜ੍ਹੋ : ਜੇ ਤੁਸੀਂ ਵੀ ਜਾ ਰਹੇ ਹੋ ਜਲੰਧਰ ਦੇ ਪਾਸਪੋਰਟ ਦਫ਼ਤਰ ਤਾਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮੁੱਖ ਮੰਤਰੀ ਚੰਨੀ ਕਹਿੰਦੇ ਹਨ ਕਿ ਹਨੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਉਸ ਨੂੰ ਮੁੱਖ ਮੰਤਰੀ ਸਕਿਓਰਟੀ ਤੋਂ ਇਲਾਵਾ 10 ਕੁਮਾਂਡੋ ਦਿੱਤੇ ਗਏ, ਪਾਇਲਟ ਗੱਡੀਆਂ ਦਿੱਤੀਆਂ ਗਈਆਂ ਜੇ ਉਸ ਨਾਲ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ ਤਾਂ ਇੰਨੀ ਹਾਈ ਸਕਿਓਰਟੀ ਹਨੀ ਨੂੰ ਕਿਉਂ ਦਿੱਤੀ ਗਈ। ਚੱਢਾ ਨੇ ਕਿਹਾ ਕਿ ਦੋ ਸਾਲ ਪਹਿਲਾਂ ਵੀ ਚੰਨੀ ਦੇ ਪਰਿਵਾਰ ’ਤੇ ਰੇਤ ਮਾਇਨਿੰਗ ਦੇ ਦੋਸ਼ ਲੱਗੇ ਸਨ। ਜਿਸ ’ਤੇ ਉਨ੍ਹਾਂ ਸਫਾਈ ਦਿੰਦਿਆਂ ਕਿਹਾ ਸੀ ਕਿ ਉਹ ਦਰਬਾਰ ਸਾਹਿਬ ਵਿਚ ਜਾ ਕੇ ਸਹੁੰ ਖਾਣ ਲਈ ਵੀ ਤਿਆਰ ਹਨ ਕਿ ਉਨ੍ਹਾਂ ਦਾ ਪਰਿਵਾਰ ਦਾ ਕੋਈ ਮੈਂਬਰ ਰੇਤ ਮਾਫੀਆ ਵਿਚ ਸ਼ਾਮਲ ਨਹੀਂ ਹੈ। ਸਭ ਤੋਂ ਪਵਿੱਤਰ ਥਾਂ ਜਾ ਕੇ ਵੀ ਚੰਨੀ ਨੇ ਝੂਠ ਬੋਲਿਆ। ਜਿਹੜਾ ਸ਼ਖਸ ਸ੍ਰੀ ਦਰਬਾਰ ਸਾਹਿਬ ਵਿਚ ਜਾ ਕੇ ਝੂਠੀ ਸਹੁੰ ਖਾ ਸਕਦਾ ਹੈ, ਉਹ ਪੰਜਾਬ ਦਾ ਭਲਾ ਕਿਵੇਂ ਕਰ ਸਕਦਾ ਹੈ। ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। 

ਇਹ ਵੀ ਪੜ੍ਹੋ : CM ਅਹੁਦੇ ਨੂੰ ਲੈ ਕੇ ਜਾਖੜ ਦਾ ਵੱਡਾ ਬਿਆਨ, ਕਿਹਾ ਮੇਰੇ ਹੱਕ ’ਚ 42 ਤੇ ਚੰਨੀ ਦੇ ਹੱਕ ’ਚ 6 ਵਿਧਾਇਕਾਂ ਨੇ ਕੀਤੀ ਸੀ ਵੋਟ

ਅੱਗੇ ਬੋਲਦੇ ਹੋਏ ਚੱਢਾ ਨੇ ਕਿਹਾ ਕਿ ਕਾਂਗਰਸ ਮੇਰੇ ’ਤੇ ਪਰਚਾ ਦਰਜ ਕਰਵਾਉਣ ਦੀ ਗੱਲ ਕਰ ਰਹੀ ਹੈ ਪਰ ਪਹਿਲਾਂ ਕਮਿਊਨਲ ਰਾਜਨੀਤੀ ਕਰਨ ਲਈ ਕਾਂਗਰਸ ਹਾਈਕਮਾਨ ’ਤੇ ਪਰਚਾ ਹੋਣਾ ਚਾਹੀਦਾ ਹੈ। ਜਾਖੜ ਨੇ ਖੁਦ ਕਿਹਾ ਹੈ ਕਿ ਮੈਨੂੰ ਇਸ ਲਈ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਕਿਉਂਕਿ ਉਹ ਹਿੰਦੂ ਹਨ, ਲਿਹਾਜ਼ਾ ਕਾਂਗਰਸ ’ਤੇ ਕਮਿਊਨਲ ਰਾਜਨੀਤੀ ਕਰਨ ਲਈ ਮਾਮਲਾ ਦਰਜ ਹੋਣਾ ਚਾਹੀਦਾ ਹੈ। ਪੰਜਾਬ ਨੂੰ ਵੰਡਣ ਵਾਲੀਆਂ ਕਾਂਗਰਸ ਹਾਈਕਮਾਨ ਦੀ ਸਾਜ਼ਿਸ਼ਾਂ ਸਫਲ ਨਹੀਂ ਹੋਣਗੀਆਂ।

ਇਹ ਵੀ ਪੜ੍ਹੋ : ਵਿਆਹ ਦੇ ਚਾਅ ਲੱਥਣ ਤੋਂ ਪਹਿਲਾਂ ਨਵ-ਵਿਆਹੁਤਾ ਨੇ ਕਰ ਲਈ ਖ਼ੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News