ਸਬਜ਼ੀ ਵਾਲੇ ਕੋਲੋਂ ਪਿਸਤੌਲ ਦਿਖਾ ਕੇ 4200 ਖੋਹੇ

Monday, Mar 05, 2018 - 07:50 AM (IST)

ਸਬਜ਼ੀ ਵਾਲੇ ਕੋਲੋਂ ਪਿਸਤੌਲ ਦਿਖਾ ਕੇ 4200 ਖੋਹੇ

ਸ਼ਾਹਬਾਜ਼ਪੁਰ, (ਗੁਰਿੰਦਰਬੀਰ)-  ਅੱਜ ਤੜਕਸਾਰ ਸ਼ਾਹਬਾਜ਼ਪੁਰ ਤੋਂ ਤਰਨਤਾਰਨ ਸੜਕ 'ਤੇ ਪਲਾਸੌਰ ਨੇੜੇ ਇਕ ਸਬਜ਼ੀ ਵਾਲੇ ਕੋਲੋਂ 5 ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਸ ਕੋਲੋਂ 4200 ਰੁਪਏ ਲੁੱਟ ਲਏ। 
ਜਾਣਕਾਰੀ ਦਿੰਦੇ ਹੋਏ ਬਲਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਪਿੰਡ ਵਾਂ ਹਾਲ ਵਾਸੀ ਸ਼ਾਹਬਾਜ਼ਪੁਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਤੜਕੇ ਆਪਣੇ ਛੋਟੇ ਹਾਥੀ 'ਤੇ ਤਰਨਤਾਰਨ ਸਬਜ਼ੀ ਮੰਡੀ 'ਚੋਂ ਆਪਣੀ ਦੁਕਾਨ ਵਾਸਤੇ ਸਬਜ਼ੀ ਲੈਣ ਜਾ ਰਿਹਾ ਸੀ। ਪਿੰਡ ਪਲਾਸੌਰ ਹੀਰੋ ਮੋਟਰਜ਼ ਏਜੰਸੀ ਨੇੜੇ ਪਿੱਛੋਂ ਆ ਰਹੀ ਚਿੱਟੇ ਰੰਗ ਦੀ ਵਰਨਾ ਕਾਰ ਬਿਨਾਂ ਨੰਬਰੀ ਮੇਰੇ ਅੱਗੇ ਆ ਕੇ ਰੁਕੀ।
ਇਸ ਦੌਰਾਨ ਕਾਰ 'ਚ ਸਵਾਰ 5 ਨੌਜਵਾਨ ਬਾਹਰ ਨਿਕਲੇ। ਉਨ੍ਹਾਂ 'ਚੋਂ ਦੋ ਕੋਲ ਪਿਸਤੌਲ ਤੇ ਬਾਕੀਆਂ ਕੋਲ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਮੈਨੂੰ ਪਿਸਤੌਲ ਦਿਖਾ ਕੇ ਬਾਹਰ ਕੱਢ ਲਿਆ ਤੇ ਮੇਰੀ ਜੇਬ 'ਚੋਂ 4200 ਰੁਪਏ ਕੱਢ ਕੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਇਕ ਹਫਤੇ ਅੰਦਰ ਕਸਬੇ ਦੇ ਦੁਕਾਨਦਾਰਾਂ ਦੀ ਲੁੱਟ ਦੀ ਇਹ ਤੀਸਰੀ ਵਾਰਦਾਤ ਹੈ। ਇਸ ਤੋਂ ਪਹਿਲਾਂ ਵੀ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ।


Related News