ਵਿਦੇਸ਼ਾਂ ’ਚ ‘ਰੱਖੜੀ’ ਭੇਜਣੀ ਭੈਣਾਂ ਲਈ ਹੋਵੇਗੀ ਸੌਖੀ, ਡਾਕ ਮਹਿਕਮੇ ਨੇ ਕੀਤੀਆਂ ਇਹ ਤਿਆਰੀਆਂ

07/28/2022 6:48:21 PM

ਜਲੰਧਰ— 11 ਅਗਸਤ ਨੂੰ ਦੇਸ਼ ਭਰ ’ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭੈਣਾਂ ਨੇ ਆਪਣੇ ਭਰਾਵਾਂ ਲਈ ਰੱਖੜੀ ਖ਼ਰੀਦਣੀ ਵੀ ਸ਼ੁਰੂ ਕਰ ਦਿੱਤੀ ਹੈ। ਰੱਖੜੀ ਦੇ ਮੱਦੇਨਜ਼ਰ ਡਾਕ ਮਹਿਕਮੇ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਡਾਕ ਮਹਿਕਮੇ ਵੱਲੋਂ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ ਜੋਕਿ 4 ਅਗਸਤ ਤੱਕ ਜਾਰੀ ਰਹਿਣਗੇ। ਕੈਂਪ ’ਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਾਲ ਵੀ ਭੈਣਾਂ ਵਿਦੇਸ਼ਾਂ ’ਚ ਬੈਠੇ ਆਪਣੇ ਭਰਾਵਾਂ ਨੂੰ ਆਸਾਨੀ ਨਾਲ ਰੱਖੜੀਆਂ ਭੇਜ ਸਕਣਗੀਆਂ। ਇਸ ਦੇ ਲਈ ਡਾਕ ਮਹਿਕਮੇ ਨੇ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਭੈਣਾਂ ਕੈਨੇਡਾ, ਆਸਟ੍ਰੇਲੀਆ ਸਮੇਤ 104 ਦੇਸ਼ਾਂ ’ਚ ਰੱਖੜੀਆਂ ਭੇਜ ਸਕਣਗੀਆਂ। ਪੋਸਟਰ ਮਾਸਟਰ ਭੀਮ ਸਿੰਘ ਮੁਤਾਬਕ ਡਾਕ ਮਹਿਕਮੇ ਨੇ ਸਮੇਂ ’ਤੇ ਰੱਖੜੀਆਂ ਪਹੰੁਚਾਉਣ ਲਈ ਵੱਖਰੇ ਲਿਫ਼ਾਫ਼ੇ ਤਿਆਰ ਕੀਤੇ ਹਨ। 10, 15 ਅਤੇ 20 ਰੁਪਏ ’ਚ ਮਿਲਣ ਵਾਲੇ ਇਹ ਲਿਫ਼ਾਫ਼ੇ ਵਾਟਰਪਰੂਫ਼ ਹਨ। ਇਨ੍ਹਾਂ ਲਿਫ਼ਾਫ਼ਿਆਂ ’ਤੇ ਹਲਕੇ ਲਾਲ ਰੰਗ ਦੀ ਰੱਖੜੀ ਵਿਖਾਈ ਗਈ ਹੈ ਤਾਂਕਿ ਲੋਕਾਂ ਨੂੰ ਇਸ ਦੀ ਪਛਾਣ ਜਲਦੀ ਹੋ ਸਕੇ। 

ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਲੈ ਕੇ ਅਲਰਟ 'ਤੇ ਜਲੰਧਰ ਦਾ ਸਿਵਲ ਹਸਪਤਾਲ, ਮੈਡੀਕਲ ਅਫ਼ਸਰਾਂ ਨੂੰ ਦਿੱਤੀਆਂ ਹਦਾਇਤਾਂ

PunjabKesari
ਡਾਕ ਦਫ਼ਤਰ ’ਚ ਰੱਖੜੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀਆਂ ਹਨ। ਕਿਸੇ ਵੀ ਗਾਹਕ ਨੂੰ ਕੋਈ ਦਿੱਕਤ ਨਾ ਆਵੇ, ਇਸ ਦੇ ਲਈ ਮਹਿਕਮੇ ਨੇ ਡਾਕ ਦਫ਼ਤਰ ’ਚ 5 ਕਾਊਂਟਰ ਲਗਾਏ ਹਨ। ਗਾਹਕ ਸਵੇਰੇ 10 ਤੋਂ ਰਾਤ 8 ਵਜੇ ਤੱਕ ਰੱਖੜੀ ਪੋਸਟ ਕਰ ਸਕਦੇ ਹਨ। ਪੋਸਟ ਆਫ਼ਿਸ ਤੋਂ ਸਪੀਡ ਪੋਸਡ ਅਤੇ ਰਜਿਸਟਰੀ ਤੋਂ ਅਮਰੀਕਾ, ਇਟਲੀ, ਬ੍ਰਾਜ਼ੀਲ, ਭੂਟਾਨ, ਨੇਪਾਲ, ਨਿਊਜ਼ੀਲੈਂਡ, ਯੂਕੇ ਸਮੇਤ 104 ਦੇਸ਼ਾਂ ਲਈ ਸਹੂਲਤ ਮਿਲੇਗੀ। ਜ਼ਿਆਦਾ ਜਾਣਕਾਰੀ ਲਈ ਡਾਕ ਮਹਿਕਮੇ ਦੀ ਵੈੱਬਸਾਈਟ www.indiapost.gov.in ’ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਮੇਲਾ ਭਲਕੇ ਤੋਂ, ਟ੍ਰੈਫਿਕ ਰਹੇਗੀ ਡਾਇਵਰਟ, ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਲਈ ਖ਼ਾਸ ਹਦਾਇਤਾਂ ਜਾਰੀ
ਸਪੀਡ ਪੋਸਟ ਲਈ ਮਿਲ ਰਹੀਆਂ ਨੇ ਤਿੰਨ ਕੈਟੇਗਿਰੀ ਦੀ ਆਪਸ਼ਨ 
ਜੇਕਰ ਤੁਸੀਂ ਆਸਟ੍ਰੇਲੀਆ ਰੱਖੜੀ ਭੇਜ ਰਹੇ ਤਾਂ 250 ਗ੍ਰਾਮ ਦੇ ਪੈਕੇਟ ਦਾ ਘੱਟ ਤੋਂ ਘੱਟ ਫ਼ੀਸ 800 ਰੁਪਏ ਲੱਗੇਗੀ। ਕੈਨੇਡਾ ਲਈ 250 ਗ੍ਰਾਮ ਪੈਕੇਟ ਵਾਲੇ ਲਈ 1180 ਰੁਪਏ ਚੁਕਾਉਣੇ ਹੋਣਗੇ। ਇੰਟਰਨੈਸ਼ਨਲ ਸਪੀਡ ਪੋਸਟ ਲਈ ਵੱਧ ਤੋਂ ਵੱਧ ਭਾਰ 35 ਕਿਲੋ ਹੋ ਸਕਦਾ ਹੈ। ਵੱਖ-ਵੱਖ ਸੂਬਿਆਂ ਲਈ ਰੇਟ ਵੱਖ-ਵੱਖ ਹਨ। 

ਇਹ ਵੀ ਪੜ੍ਹੋ: ਫਗਵਾੜਾ 'ਚ ਇਨਸਾਨੀਅਤ ਸ਼ਰਮਸਾਰ: ਲਾਵਾਰਸ ਥਾਂ ’ਤੇ ਸੁੱਟੀ ਨਵ-ਜਨਮੀ ਬੱਚੀ ਦੀ ਲਾਸ਼, ਕੁੱਤਿਆਂ ਨੇ ਨੋਚ-ਨੋਚ ਖਾਧੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News