ਦਿੱਲੀ ਤੋਂ ਪੰਜਾਬ ਤਕ ਭੂਚਾਲ ਨਾਲ ਕੰਬੀ ਧਰਤੀ, ਇੰਨੀ ਸੀ ਤੀਬਰਤਾ

01/31/2018 7:39:21 PM

ਜਲੰਧਰ : ਉਤਰ ਭਾਰਤ ਵਿਚ ਬੁੱਧਵਾਰ ਦੁਪਹਿਰ 12.36 'ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਲਗਭਗ 10-20 ਸੈਕੇਂਡ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕਿਆਂ ਨਾਲ ਲੋਕ ਸਹਿਮ ਗਏ ਤੇ ਘਰਾਂ ਅਤੇ ਦਫਤਰਾਂ 'ਚੋਂ ਬਾਹਰ ਆ ਗਏ। ਪੰਜਾਬ ਸਮੇਤ ਦਿੱਲੀ, ਹਿਮਾਂਚਲ, ਹਰਿਆਣਾ, ਜੰਮੂ-ਕਸ਼ਮੀਰ ਵਿਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।
ਮੁੱਢਲੀ ਜਾਣਕਾਰੀ ਮੁਤਾਬਕ ਭੂਚਾਲ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 6.2 ਨਾਪੀ ਗਈ ਹੈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ-ਤਜਾਕਿਸਤਾਨ ਦੱਸਿਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤਕ ਕਿਸੇ ਤਰਨ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਸੀ।


Related News