ਬਿਨਾਂ ਈ-ਵੇਅ ਬਿੱਲ ਦੇ 15 ਟਰੱਕ ਫੜੇ
Saturday, Jun 16, 2018 - 06:27 AM (IST)

ਲੁਧਿਆਣਾ (ਸੇਠੀ) - ਆਬਕਾਰੀ ਤੇ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਨੇ ਬਿਨਾਂ ਈ-ਵੇਅ ਬਿੱਲ ਦੇ 15 ਟਰੱਕ ਫੜੇ ਹਨ, ਜਿਨ੍ਹਾਂ 'ਚ ਲੋਹਾ ਭਰਿਆ ਹੋਇਆ ਸੀ। ਇਹ ਕਾਰਵਾਈ ਮੰਗੇਸ਼ ਸੇਠੀ ਦੀ ਅਗਵਾਈ ਵਿਚ ਈ. ਟੀ. ਓ. ਮੇਜਰ ਮਨਮੋਹਨ ਸਿੰਘ, ਗੁਲਸ਼ਨ ਹੁਰੀਆ ਅਤੇ ਇੰਦਰਜੀਤ ਨਾਗਪਾਲ ਨੇ ਕੀਤੀ। ਜ਼ਿਕਰਯੋਗ ਹੈ ਕਿ ਇਸ ਮਾਲ 'ਤੇ ਵਿਭਾਗ ਬਣਦੇ ਟੈਕਸ 'ਤੇ 100 ਫੀਸਦੀ ਟੈਕਸ ਵਸੂਲੇਗਾ। ਏ. ਈ. ਟੀ. ਸੀ. ਨੇ ਕਿਹਾ ਕਿ ਟੈਕਸ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕਿਹਾ ਕਿ 50 ਹਜ਼ਾਰ ਤੋਂ ਉੱਪਰ ਦੀ ਇਨਵਾਇਸ ਵਾਲੇ ਮਾਲ 'ਤੇ ਈ-ਵੇਅ ਬਿੱਲ ਜ਼ਰੂਰੀ ਹੈ। ਇਹ ਮਾਲ ਬੀਤੀ ਰਾਤ ਫੜਿਆ ਗਿਆ ਅਤੇ ਇਸ ਨਵੀਂ ਕਰ ਪ੍ਰਣਾਲੀ ਵਿਚ ਵਿਭਾਗ ਨੂੰ ਇਹ ਪਹਿਲੀ ਸਫਲਤਾ ਮਿਲੀ ਹੈ।