ਅਹਿਮ ਖ਼ਬਰ : ਅੱਜ ਤੋਂ ਪੰਜਾਬ ’ਚ ਆਨਲਾਈਨ ਮਿਲਣਗੇ ਈ-ਅਸ਼ਟਾਮ
Monday, Aug 01, 2022 - 09:15 AM (IST)
ਕੁਰਾਲੀ (ਬਠਲਾ) : ਪੰਜਾਬ ਸਰਕਾਰ ਵੱਲੋਂ ਅਸ਼ਟਾਮ ਪੇਪਰਾਂ ਦੀ ਵਿਕਰੀ ਨੂੰ ਆਨਲਾਈਨ ਕੀਤੇ ਜਾਣ ਦੇ ਨੋਟੀਫ਼ਿਕੇਸ਼ਨ ਮਗਰੋਂ ਅੱਜ 1 ਅਗਸਤ ਨੂੰ ਪੂਰੇ ਸੂਬੇ ਅੰਦਰ 50 ਰੁਪਏ ਦੇ ਅਸ਼ਟਾਮ ਤੋਂ ਲੈ ਕੇ ਸਾਰੇ ਅਸ਼ਟਾਮ ਆਨਲਾਈਨ ਈ-ਅਸ਼ਟਾਮ ਮਿਲਣੇ ਸ਼ੁਰੂ ਹੋ ਜਾਣਗੇ। ਸੂਬਾ ਸਰਕਾਰ ਵੱਲੋਂ ਕਾਗਜ਼ੀ ਅਸ਼ਟਾਮ ਵੇਚਣ ਦੀ ਮਿਤੀ ਅੱਗੇ ਨਾ ਕਰਨ ਕਰਕੇ ਸੂਬੇ ਦੇ ਸੈਂਕੜੇ ਅਸ਼ਟਾਮ ਫਰੋਸ਼ਾਂ 'ਚ ਸਰਕਾਰ ਖਿਲਾਫ਼ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਜਿਸ ਪਿਓ ਨੇ ਦੁਨੀਆ ਵਿਖਾਈ ਪੁੱਤ ਨੇ ਉਸ ਨੂੰ ਹੀ ਦਿੱਤੀ ਦਿਲ ਕੰਬਾਊ ਮੌਤ, ਹੈਰਾਨ ਕਰਨ ਵਾਲੀ ਹੈ ਘਟਨਾ
ਅਸ਼ਟਾਮ ਫਰੋਸ਼ਾਂ ਅਨੁਸਾਰ ਬੇਸ਼ੱਕ ਸਰਕਾਰ ਨੇ ਤਾਂ ਇਹ ਕਹਿ ਕੇ ਸੂਬੇ ਦੇ ਲੋਕਾਂ ਅੱਗੇ ਸਫ਼ਾਈ ਦੇ ਦਿੱਤੀ ਹੈ ਕਿ ਹੁਣ ਕਾਗਜ਼ੀ ਕਾਰਵਾਈ ਪੂਰੀ ਤਰ੍ਹਾਂ ਖ਼ਤਮ ਕਰ ਕੇ ਮਾਲ ਵਿਭਾਗ ਦਾ ਅਸ਼ਟਾਮ ਵਿਭਾਗ ਆਨਲਾਈਨ ਹੋ ਗਿਆ ਹੈ ਪਰ ਈ-ਅਸ਼ਟਾਮ ਮੁਹੱਈਆ ਕਰਨ ਵਾਲੀ ਕੰਪਨੀ ਸਟਾਕ ਹੋਲਡਿੰਗ ਕਾਰਪੋਰਸ਼ਨ ਆਫ਼ ਇੰਡੀਆ ਅਨੁਸਾਰ 50 ਰੁਪਏ ਦਾ ਅਸ਼ਟਾਮ ਵੇਚਣ ਲਈ ਵੀ ਇਕ ਫ਼ਾਰਮ ਭਰਨਾ ਪੈਣਾ ਹੈ ਅਤੇ ਨਾਲ ਹੀ ਇਸ ਦੀ ਰਜਿਸਟਰ ’ਤੇ ਐਂਟਰੀ ਕਰਨ ਕਰ ਕੇ ਉਨ੍ਹਾਂ ’ਤੇ ਭਾਰ ਦੁੱਗਣਾ ਹੋ ਗਿਆ ਹੈ। ਅਸ਼ਟਾਮ ਫਰੋਸ਼ਾਂ ਅਨੁਸਾਰ ਇਨ੍ਹਾਂ ਫਾਰਮਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਨੇ ਉਨ੍ਹਾਂ ਲਈ ਸਿਰਦਰਦੀ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ