ਹਾਊਸਿੰਗ ਬੋਰਡ ਲਾਈਟ ਪੁਆਇੰਟ ਨੇੜੇ ਅਚਾਨਕ ਪਲਟਿਆ ਈ-ਰਿਕਸ਼ਾ, ਬੱਚੇ ਦੀ ਮੌਤ

03/15/2024 1:21:23 AM

ਚੰਡੀਗੜ੍ਹ (ਸੁਸ਼ੀਲ) : 11 ਸਾਲ ਦੇ ਭਾਣਜੇ ਨੂੰ ਪੇਪਰ ਦਿਵਾਉਣ ਤੋਂ ਬਾਅਦ ਘਰ ਲੈ ਕੇ ਜਾ ਰਿਹਾ ਮਾਮੇ ਦਾ ਈ-ਰਿਕਸ਼ਾ ਹਾਊਸਿੰਗ ਬੋਰਡ ਲਾਈਟ ਪੁਆਇੰਟ ਨੇੜੇ ਅਚਾਨਕ ਪਲਟ ਗਿਆ। ਇਸ ਨਾਲ ਭਾਣਜੇ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਪੁਲਸ ਨੇ ਉਸ ਨੂੰ ਪੀ.ਜੀ.ਆਈ. ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਹੱਲੋਮਾਜਰਾ ਦੇ ਰਹਿਣ ਵਾਲੇ ਬੱਚੇ ਰਾਜਵੰਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਛੇਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਮਾਮਾ ਹੀ ਰਾਜਵੰਸ਼ ਦੀ ਦੇਖ-ਭਾਲ ਕਰਦਾ ਸੀ। ਚਸ਼ਮਦੀਦ ਆਟੋ ਚਾਲਕ ਕਰਨਪਾਲ ਦੀ ਸ਼ਿਕਾਇਤ ’ਤੇ ਮਨੀਮਾਜਰਾ ਥਾਣਾ ਪੁਲਸ ਨੇ ਰਿਕਸ਼ਾ ਚਾਲਕ ਮਾਮੇ ਦੇ ਖ਼ਿਲਾਫ਼ ਲਾਪਰਵਾਹੀ ਨਾਲ ਰਿਕਸ਼ਾ ਚਲਾਉਣ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਜੇਕਰ ਤੁਹਾਡਾ ਬੱਚਾ ਮੂੰਹ ਖੋਲ੍ਹ ਕੇ ਸੌਂਦਾ ਹੈ ਤਾਂ ਨਾ ਕਰੋ ਅਣਦੇਖਾ, ਹੋ ਸਕਦੀ ਹੈ ਦਿਲ ਦੀ ਬਿਮਾਰੀ

ਪੰਚਕੂਲਾ ਸੈਕਟਰ-4 ਦੇ ਰਹਿਣ ਵਾਲੇ ਕਰਨਪਾਲ ਨੇ ਦੱਸਿਆ ਕਿ ਬੁੱਧਵਾਰ ਮਨੀਮਾਜਰਾ ਵਿਖੇ ਸ਼ਮਸ਼ਾਨਘਾਟ ਨੇੜੇ ਆਟੋ ਖੜ੍ਹਾ ਕੀਤਾ ਅਤੇ ਚਾਹ ਪੀਣ ਲੱਗਾ। ਇਸ ਦੌਰਾਨ ਤੇਜ਼ ਰਫਤਾਰ ਈ-ਰਿਕਸ਼ਾ ਚਾਲਕ ਸਕੂਲੀ ਬੱਚੇ ਨੂੰ ਲੈ ਕੇ ਆ ਰਿਹਾ ਸੀ। ਲਾਈਟਾਂ ਨੇੜੇ ਈ-ਰਿਕਸ਼ਾ ਪਲਟ ਗਿਆ ਅਤੇ ਰਿਕਸ਼ੇ ’ਚ ਬੈਠੇ ਬੱਚੇ ਦੇ ਸਿਰ ’ਤੇ ਸੱਟ ਲੱਗਣ ਕਰਕੇ ਉਹ ਲਹੂ-ਲੁਹਾਨ ਹੋ ਗਿਆ। ਮੌਕੇ ’ਤੇ ਪੁਲਸ ਨੂੰ ਸੂਚਨਾ ਦਿੱਤੀ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ 11 ਸਾਲ ਦੇ ਬੱਚੇ ਨੂੰ ਪੀ.ਜੀ.ਆਈ. ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ, ਦੇਸ਼ਭਰ 'ਚ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Inder Prajapati

Content Editor

Related News