ਜਾਣੋ ਕੀ ਹੈ ਪੰਜਾਬ ਪੁਲਸ ਦੀ ਈ-ਗਵਰਨੈਂਸ ਪ੍ਰਣਾਲੀ ਦੀ ਸਾਰਥਕਤਾ
Friday, Jul 03, 2020 - 12:42 PM (IST)
ਜਾਣ ਪਹਿਚਾਣ- ਸੂਚਨਾ ਅਤੇ ਤਕਨਾਲੋਜੀ ਵਿੰਗ
ਪੰਜਾਬ ਪੁਲਸ ਵਿਖੇ ਈ-ਗਵਰਨੈਂਸ ਦੀ ਸਥਾਪਨਾ ਲਈ ਆਈ.ਟੀ. ਐਂਡ ਟੀ ਵਿੰਗ ਨੂੰ ਨੋਡਲ ਵਿੰਗ ਵਜੋਂ ਸਥਾਪਿਤ ਕੀਤਾ ਗਿਆ ਹੈ, ਇਸ ਵਿੰਗ ਦਾ ਮੰਤਵ “ ਇਨਫਰਮੇਸ਼ਨ ਡਰਿਵਨ ਪੋਲਸਿੰਗ” (“Information Driven Policing”) ਹੈ ।
ਨਜ਼ਰੀਆ ਅਤੇ ਮੰਤਵ
» ਹਰੇਕ ਪ੍ਰਕਾਰ ਦੇ ਜੁਰਮ ਅਤੇ ਅਪਰਾਧਕ ਗਤੀਵਿਧੀਆਂ ਨੂੰ ਨਿਵਾਰਕ ਤਰੀਕੇ ਨਾਲ ਮਾਪਣਾ ਅਤੇ ਪ੍ਰਭਾਵਿਤ ਤਰੀਕੇ ਨਾਲ ਰੋਕਣਾ ।
» ਜਨਤਾ ਨੂੰ ਕਾਨੂੰਨ ਬਾਰੇ ਜਾਗਰੂਕ ਕਰਨਾ ।
» ਰਾਸ਼ਟਰੀ ਸੁੱਰਖਿਆ ਨਾਲ ਸਮਝੋਤਾ ਕੀਤੇ ਬਿਨਾਂ ਪੁਲਸ ਵਿੱਚ ਪਾਰਦਰਸ਼ਤਾ ਲਿਆਉਣੀ ।
» ਇੱਕ ਆਮ ਨਾਗਰਿਕ ਦੇ ਮਨ ਅੰਦਰ ਪੁਲਸ ਸੁਧਾਰ ਜਨਤਕ ਇੰਟਰਫੇਸ ਦੇ ਮਾਧਿਅਮ ਰਾਹੀਂ ਸ਼ਿਕਾਇਤਾਂ ਦਾ ਪਤਾ ਕਰਨ ਲਈ ਪੁਲਸ-ਪਬਲਿਕ ਸਬੰਧੀ ਪਹੁੰਚ ਅਸਾਨ ਕਰਨੀ ।
» ਮਨੁੱਖੀ ਸਾਧਨਾਂ, ਵਸਤਾਂ ਅਤੇ ਕਾਨੂੰਨ ਦੇ ਬਿਹਤਰ ਪ੍ਰਬੰਧ ਰਾਹੀਂ ਨਾਗਰਿਕਾਂ ਨੂੰ ਇੱਕ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ ।
» ਤੇਜ ਅਤੇ ਪ੍ਰਭਾਵਸ਼ਾਲੀ ਨਿਆਂ ਰਾਹੀਂ ਦੋਸ਼ੀਆਂ ਨੂੰ ਸਜਾ ਦੇ ਕੇ ਅਪਰਾਧਾਂ ਦੀ ਰੋਕਥਾਮ ਕਰਨੀ ।
» ਅੰਦਰੂਨੀ ਪ੍ਰਸ਼ਾਸ਼ਿਕ ਪ੍ਰਣਾਲੀ ਦੇ ਰਾਹੀਂ ਨਵੀਆਂ ਭਰਤੀਆਂ, ਤਰੱਕੀਆਂ, ਇਨਾਮਾਂ, ਸਜਾਵਾਂ ਅਤੇ ਲੋਕ ਭਲਾਈ ਗਤੀਵਿਧੀਆਂ ਆਦਿ ਦਾ ਪ੍ਰਬੰਧ ਕਰਨਾ ਤਾਂ ਜੋ ਸੰਸਥਾ ਵਿੱਚ ਅਨੁਸ਼ਾਸ਼ਨ ਅਤੇ ਭਰੋਸਾ ਬਣਿਆ ਰਹੇ ।
» ਪ੍ਰਾਪਤੀ, ਸਟੋਰ, ਵਿੱਤੀ ਅਤੇ ਬਜ਼ਟ ਵਾਲੇ ਖੇਤਰਾਂ ਨੂੰ ਸੋਧ ਦੇਣੀ ।
ਪੰਜਾਬ ਪੁਲਸ ਵਿੱਚ ਈ-ਗਵਰਨੈਂਸ ਰਾਹੀਂ ਚਲ ਰਹੇ ਪ੍ਰੋਜੈਕਟ
ਸੀ.ਸੀ.ਟੀ.ਐਨ.ਐਸ
ਸੀ.ਸੀ.ਟੀ.ਐਨ.ਐਸ. ਪ੍ਰੋਜੈਕਟ ਭਾਰਤ ਸਰਕਾਰ/ਗ੍ਰਹਿ ਮੰਤਰਾਲੇ ਵੱਲੋ ਲਾਗੂ ਕੀਤੇ ਮਿਸ਼ਨ ਮੋਡ ਪ੍ਰੋਜੈਕਟਾਂ ਵਿਚੋ ਇੱਕ 100% ਕੇਂਦਰੀ ਪ੍ਰਯੋਜਿਤ ਪ੍ਰੋਜੈਕਟ ਹੈ । ਜੋ ਭਾਰਤ ਦੇ ਸਾਰੇ ਰਾਜਾਂ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਸਾਰੇ ਉੱਚ ਪੁਲਿਸ ਦਫ਼ਤਰਾਂ ਅਤੇ ਥਾਣਿਆਂ ਵਿਚ ਲਾਗੂ ਹੋਇਆ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਦੇਸ਼ ਦੇ ਸਾਰੇ ਥਾਣਿਆਂ ਦੇ ਕੰਮਾਂ ਨੂੰ ਆਟੋਮੇਟ ਕਰਦੇ ਹੋਏ ਥਾਣਿਆਂ ਅਤੇ ਨਿਗਰਾਨ ਦਫ਼ਤਰਾਂ ਨੂੰ ਅਪਰਾਧਾਂ ਅਤੇ ਅਪਰਾਧੀਆਂ ਸਬੰਧੀ ਸੂਚਨਾਵਾਂ ਦਾ ਅਦਾਨ– ਪ੍ਰਦਾਨ ਕਰਨਾ ਹੈ। ਪੰਜਾਬ ਵਿੱਚ ਸਿਸਟਮ ਇੰਟੀਗ੍ਰੇਟਰ (ਮੈਸ: ਟੀ.ਸੀ.ਐਸ. ਲਿਮਿ:) ਰਾਹੀਂ ਸੀ.ਸੀ.ਟੀ.ਐਨ.ਐਸ. ਪ੍ਰੋਜੈਕਟ 367 ਥਾਣਿਆਂ + 162 ਉਚ ਪੁਲਸ ਦਫ਼ਤਰਾਂ ਤੇ ਲਾਗੂ ਕੀਤਾ ਜਾ ਰਿਹਾ ਹੈ। ਜਿਥੇ ਸਿਸਟਮ ਇੰਟੀਗ੍ਰੇਟਰ ਸਾਈਟ ਸਰਵੇ ਕਰਵਾ ਕੇ ਸਾਈਟਾਂ ਤਿਆਰ ਕੀਤੀਆਂ, ਹਾਰਡਵੇਅਰ ਮੁਹੱਇਆ ਅਤੇ ਇੰਸਟਾਲ ਕਰਵਾਇਆ, ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ ਮੁਹੱਈਆ ਕਰਵਾਈ, ਪਿਛਲੇ 10 ਸਾਲਾਂ ਦੇ ਥਾਣਿਆਂ ਦੇ ਰਿਕਾਰਡ ਨੂੰ ਡਿਜੀਟਾਈਜ਼ਡ/ਮਾਈਗਰੇਟ ਕੀਤਾ ਜਾ ਰਿਹਾ ਹੈ ਅਤੇ ਰਾਜ ਪੁਲਸ ਦੀਆਂ ਜ਼ਰੂਰਤਾਂ ਅਨੁਸਾਰ ਸੀ.ਸੀ.ਟੀ.ਐਨ.ਐਸ. ਦੇ ਕੋਰ ਐਪਲੀਕੇਸ਼ਨ ਸੌਫਟਵੇਅਰ ਨੂੰ ਵਿਕਸਿਤ/ਕਸਟਮਾਈਜ਼ਡ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕੇਸ਼ਨਾਂ ਤੇ ਬੀ.ਐਸ.ਐਨ.ਐਲ ਅਤੇ ਗਰਵਰਨੈਂਸ ਰਿਫੋਰਮਜ਼ ਵਿਭਾਗ, ਪੰਜਾਬ ਵਲੋਂ ਕੁਨੈਕਟੀਵਿਟੀ ਮੁਹੱਈਆ ਕੀਤੀ ਗਈ/ ਕਰਵਾਈ ਜਾ ਰਹੀ ਹੈ। ਗਤੀਵਿਧੀ ਅਨੁਸਾਰ ਪੰਜਾਬ ਵਿੱਚ
ਸੀ.ਸੀ.ਟੀ.ਐਨ.ਐਸ. ਪ੍ਰੋਜੈਕਟ ਦੀ ਹਫਤਾਵਾਰੀ ਸਥਿਤੀ ਪੰਜਾਬ ਪੁਲਸ ਦੀ ਵੈਬਸਾਈਟ ਦੇ ਹੋਮ ਪੇਜ ਦੇ "Objectives and progress of CCTNS" ਤੇ ਲਿੰਕ ਕੀਤੀ ਗਈ ਹੈ।
ਇਹ ਵੀ ਪੜ੍ਹੋ-ਪੰਜਾਬ ਪੁਲਸ ਦਾ ਇਤਿਹਾਸ
ਲੋਕਲ ਏਰੀਆ ਨੈਟਵਰਕ/ਵਾਈਡ ਏਰੀਆ ਨੈਟਵਰਕ
ਪੰਜਾਬ ਦੇ ਸਾਰੇ ਜ਼ਿਲ੍ਹਾ ਦਫ਼ਤਰ ਅਤੇ ਪੰਜਾਬ ਪੁਲਸ ਹੈੱਡਕੁਆਟਰ ਚੰਡੀਗੜ੍ਹ ਵਿੱਖੇ ਲੈਨ ਨੂੰ ਸਥਾਪਿਤ ਕੀਤਾ ਗਿਆ ਹੈ । ਉਪਰੋਕਤ ਦਫ਼ਤਰਾਂ ਨੂੰ ਬਰਾਡਬੈਂਡ ਦੀ ਸੁਵਿਧਾ ਦਫਤਰੀ ਈ-ਮੇਲ ਕਰਨ ਲਈ ਦਿੱਤੀ ਗਈ ਹੈ । ਹੁਣ ਸਾਰੇ ਥਾਣਿਆਂ , ਹਥਿਆਰਬੰਦ ਪੁਲਸ ਦੇ ਮੁੱਖ ਦਫ਼ਤਰਾਂ, ਹੈੱਡਕੁਆਟਰ ਅਤੇ ਪੰਜਾਬ ਪੁਲਸ ਦੇ ਯੂਨਿਟਾਂ ਨੂੰ ਬਰਾਡਬੈਂਡ ਕਨੈਕਟੀਵਿਟੀ ਦੇਣ ਦੀ ਪ੍ਰਕਿਰਿਆ ਚਾਲੂ ਹੈ ।
ਇਹ ਵੀ ਪੜ੍ਹੋ-ਆਓ ਜਾਣੀਏ ਪੰਜਾਬ ਪੁਲਸ ਦੀਆਂ ਰੇਂਜਾਂ ਅਤੇ ਜ਼ਿਲ੍ਹਿਆਂ ਬਾਰੇ
ਟਰੇਨਿੰਗ (ਸਿਖਲਾਈ)
ਇਸ ਵਿੰਗ ਵੱਲੋਂ ਰੇਂਜ ਪੱਧਰੀ ਸੀਪਾ ਅਤੇ ਆਈ.ਟੀ. ਸਿਖਲਾਈ ਸੈਂਟਰਾਂ ਵਿੱਖੇ ਸਿਖਲਾਈ ਦੇਣ ਲਈ ਪੜ੍ਹੇ ਲਿਖੇ ਅਤੇ ਕੁਸ਼ਲ 50 ਐਨ.ਜੀ.ਓ ਅਤੇ ਟਰੇਨਰਜ਼ ਨੂੰ ਚੁਣਿਆ ਗਿਆ ਹੈ। 2010 ਤੱਕ 10,500 ਕਰਮਚਾਰੀਆਂ ਨੂੰ ਸੀਪਾ ਅਤੇ ਹੋਰ ਆਈ.ਟੀ. ਸਬੰਧੀ ਕੋਰਸ ਕਰਵਾਏ ਜਾ ਚੁੱਕੇ ਹਨ । ਚਲ ਰਹੇ ਮੁੱਖ ਕੋਰਸ ਕੰਪਿਊਟਰ ਅਤੇ ਸਵੈ-ਚਲਨ, ਸੀਪਾ ਸਾਫਟਵੇਅਰ ਆਪਰੇਸ਼ਨ, ਨੈਟਵਰਕਿੰਗ ਇਨ ਲੈਨ / ਵੈਨ , ਹਾਰਡਵੇਅਰ ,ਸਾਈਬਰ ਕਰਾਈਮ ਦੀ ਜਾਣਕਾਰੀ ਅਤੇ ਟੀ.ਓ.ਟੀ(ਟਰੇਨਿੰਗ ਆਫ ਟਰੇਨਰਜ਼) ਹਨ ।
Punjab Police Website
ਪੰਜਾਬ ਪੁਲਸ ਦੀ ਦਫਤਰੀ ਵੈੱਬਸਾਈਟ www.punjabpolice.gov.in ਦੇ ਡੋਮੇਨ ਨਾਮ (Domain Name) ਤੇ ਰਜਿਸਟਰ ਹੈ । ਇਹ ਗਤੀਸ਼ੀਲ ਰੂਪ ਨਾਲ ਇੱਕ ਮਜਬੂਤ ਅਤੇ ਉਪਭੋਗਕਰਤਾਵਾਂ ਨੂੰ ਇੱਕ ਵੱਡੇ ਪੱਧਰ ਤੇ ਜਾਣਕਾਰੀ ਪ੍ਰਦਾਨ ਕਰਦੀ ਹੈ । ਇਸ ਵੈੱਬਸਾਈਟ ਨੂੰ ਭਾਰਤ ਸਰਕਾਰ, ਪੰਜਾਬ ਸਰਕਾਰ, ਅੰਤਰਰਾਸ਼ਟਰੀ ਪੁਲਸ ਵੈਬਸਾਈਟਾਂ ਅਤੇ ਰਾਜ ਤੇ ਕੇਂਦਰੀ ਵੈੱਬਸਾਈਟਾਂ ਨਾਲ ਜੋੜਿਆ ਗਿਆ ਹੈ ।
Crime Criminal Information System (CCIS)
ਇਹ ਨੈਸ਼ਨਲ ਕਰਾਇਮ ਰਿਕਾਰਡ ਬਿਓਰੋ ਦੁਆਰਾ ਦੋਸ਼ੀਆਂ ਦੇ ਅਪਰਾਧਿਕ ਰਿਕਾਰਡਾਂ ਨੂੰ ਬਣਾਈ ਰੱਖਣ ਦੀ ਪ੍ਰਣਾਲੀ ਹੈ । ਇਹ ਪ੍ਰਣਾਲੀ ਜੁਰਮ ਅਤੇ ਦੋਸ਼ੀਆਂ ਦੇ ਰਿਕਾਰਡਾਂ ਨੂੰ ਇਕੱਠਾ ਕਰਨ ਲਈ ਸਟੇਟ ਕਰਾਇਮ ਰਿਕਾਰਡ ਬਿਓਰੋ/ਡਿਸਟ੍ਰਿਕਟ ਕਰਾਇਮ ਰਿਕਾਰਡ ਬਿਓਰੋ ਵਿਖੇ ਵਰਤੀ ਜਾਂਦੀ ਹੈ ।
ਇਹ ਵੀ ਪੜੋ-ਪੰਜਾਬ ਪੁਲਸ ਦਾ ਮਾਣ: ਪੰਜਾਬ ਹਥਿਆਰਬੰਦ ਪੁਲਸ ਪੀ.ਏ.ਪੀ. ਜਲੰਧਰ
ਮੋਟਰ-ਵਾਹਨ ਤਾਲਮੇਲ ਪ੍ਰਣਾਲੀ (Motor Vehicle Coordinating System):
ਇਹ ਸਟੇਟ ਕਰਾਇਮ ਰਿਕਾਰਡ ਬਿਓਰੋ/ਡਿਸਟ੍ਰਿਕਟ ਕਰਾਇਮ ਰਿਕਾਰਡ ਬਿਓਰੋ ਵਿਖੇ ਚੋਰੀ ਹੋਏ / ਬਰਾਮਦ ਹੋਏ ਵਾਹਨਾਂ ਦੀ ਸੂਚਨਾ ਨੂੰ ਇਕੱਠਾ ਕਰਨ ਦੀ ਪ੍ਰਣਾਲੀ ਹੈ ।
ਤਲਾਸ਼:
ਇਹ ਪ੍ਰਣਾਲੀ ਲਾਪਤਾ ਵਿਅਕਤੀਆਂ/ਲਵਾਰਸ ਲਾਸ਼ਾਂ ਦੀ ਸੂਚਨਾ ਨੂੰ ਇੱਕਠਾ ਕੀਤੇ ਜਾਣ ਲਈ ਵਰਤੀ ਜਾਂਦੀ ਹੈ ।
ਚਿੱਤਰ ਨਿਰਮਾਣ (Portrait Building):
ਇਸ ਵਿਧੀ ਦੁਆਰਾ ਦੋਸ਼ੀਆਂ ਦਾ ਖਾਕਾ ਤਿਆਰ ਕੀਤਾ ਜਾਂਦਾ ਹੈ ।
ਪੇ-ਰੋਲ/ਜੀ.ਪੀ.ਐਫ (Payroll/GPF):
ਇਹ ਪ੍ਰਣਾਲੀ ਪੁਲਸ ਕਰਮਚਾਰੀਆਂ ਦੇ ਪੇ-ਰੋਲ ਅਤੇ ਜੀ.ਪੀ.ਐਫ ਸਟੇਟਮੈਂਟ ਨੂੰ ਬਣਾਉਣ ਲਈ ਵਰਤੀ ਜਾਂਦੀ ਹੈ ।
ਸਨਾਖਤੀ ਕਾਰਡ ਪ੍ਰਣਾਲੀ:
ਇਹ ਪ੍ਰਣਾਲੀ ਪੁਲਸ ਕਰਮਚਾਰੀਆਂ ਦੇ ਸਨਾਖਤੀ ਕਾਰਡ ਬਣਾਉਣ ਲਈ ਵਰਤੀ ਜਾਂਦੀ ਹੈ ।
ਸੰਗਠਿਤ ਅਪਰਾਧ ਸੂਚਨਾ ਪ੍ਰਣਾਲੀ
ਇਹ ਨੈਸ਼ਨਲ ਕਰਾਇਮ ਰਿਕਾਰਡ ਬਿਓਰੋ ਵੱਲੋਂ ਬਣਾਈ ਗਈ ਵੈੱਬ-ਬੇਸਡ ਪ੍ਰਣਾਲੀ ਹੈ ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਏਜੰਸੀਆਂ , ਹਿਸਟਰੀ ਸ਼ੀਟਰ, ਅੱਤਵਾਦੀ ਗਤੀਵਿਧੀਆਂ, ਡਕੈਤੀ, ਚੋਰੀ ਆਦਿ ਦੀਆਂ ਸੂਚਨਾਵਾਂ ਇੱਕਠਾ ਕਰਨ ਲਈ ਵਰਤੀ ਜਾਂਦੀ ਹੈ ।
ਨੋਟ:- ਇਹ ਜਾਣਕਾਰੀ ਪੰਜਾਬ ਪੁਲਸ ਦੀ ਅਧਿਕਾਰਤ ਵੈਬਸਾਇਟ ਤੋਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਗਈ ਹੈ।