''ਈ-ਸਿਗਰਟ ''ਤੇ ਲੱਗੀ ਰੋਕ ਹਟਾਵੇ ਪੰਜਾਬ ਸਰਕਾਰ''

Thursday, Oct 25, 2018 - 02:29 PM (IST)

''ਈ-ਸਿਗਰਟ ''ਤੇ ਲੱਗੀ ਰੋਕ ਹਟਾਵੇ ਪੰਜਾਬ ਸਰਕਾਰ''

ਚੰਡੀਗੜ੍ਹ (ਮਨਮੋਹਨ) : ਈ-ਸਿਗਰਟ 95 ਫੀਸਦੀ ਘੱਟ ਹਾਨੀਕਾਰਕ ਹੈ ਅਤੇ ਵਿਦੇਸ਼ਾਂ 'ਚ ਵੀ ਡਾਕਟਰ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਈ-ਸਿਗਰਟ ਦਾ ਇਸਤੇਮਾਲ ਕਰਨ ਲਈ ਕਹਿੰਦੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਇਸ 'ਤੇ ਲੱਗੀ ਰੋਕ ਹਟਾ ਦੇਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਕਾਊਂਸਿਲ ਫਾਰ ਫਾਰਮ ਰਡਿਊਸ ਅਲਟਰਨੇਟਿਵਸ ਸੰਗਠਨ' ਵਲੋਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।

ਸੰਗਠਨ ਦੇ ਡਾਇਰੈਕਟਰ ਸਮਰਾਟ ਚੌਧਰੀ ਨੇ ਕਿਹ ਕਿ ਤੰਬਾਕੂ ਦਾ ਇਸਤੇਮਾਲ ਛੱਡਣ ਦੇ ਵਿਕਲਪਾਂ ਨੂੰ ਵਧਾਉਣ ਦੀ ਬਜਾਏ ਪੰਜਾਬ ਸਰਕਾਰ ਅਜਿਹੇ ਸੁਰੱਖਿਅਤ ਵਿਕਲਪਾਂ 'ਤੇ ਰੋਕ ਲਾ ਕੇ ਲਗਾਤਾਰ ਉਨ੍ਹਾਂ ਦਾ ਦਾਇਰਾ ਸੀਮਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਈ-ਸਿਗਰਟ ਲੋਕਾਂ ਨੂੰ ਸਿਗਰਟਨੋਸ਼ੀ ਅਤੇ ਤੰਬਾਕੂ ਤੋਂ ਦੂਰ ਕਰਨ 'ਚ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਪੂਰੇ ਸੂਬੇ 'ਚ ਸਿਗਰਟਨੋਸ਼ੀ ਵਧ ਰਹੀ ਹੈ ਅਤੇ 2010 ਤੋਂ 2017 ਤੱਕ ਸਿਗਰਟਨੋਸ਼ੀ ਕਰਨ ਵਾਲੇ ਵੀ ਵਧੇ ਹਨ, ਜਿਸ ਤੋਂ ਲੱਗਦਾ ਹੈ ਕਿ ਸਰਕਾਰ ਵਲੋਂ ਇਸ ਸਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਘੱਟ ਹਨ। ਉਨ੍ਹਾਂ ਕਿਹਾ ਕਿ ਸਿਗਰਟਨੋਸ਼ੀ ਦੇ ਮੁਕਾਬਲੇ ਈ-ਸਿਗਰਟ ਬਹੁਤ ਘੱਟ ਹਾਨੀਕਾਰਕ ਹੈ, ਇਸ ਲਈ ਸਰਕਾਰ ਨੂੰ ਇਸ 'ਤੇ ਲੱਗੀ ਪਾਬੰਦੀ ਹਟਾਉਣੀ ਚਾਹੀਦੀ ਹੈ।


Related News