ਮੋਹਾਲੀ : ਅਕਾਲੀ ਨੇਤਾ ਕੋਲਿਆਂਵਾਲੀ 3 ਦਿਨਾਂ ਦੇ ਰਿਮਾਂਡ ''ਤੇ
Monday, Dec 17, 2018 - 04:19 PM (IST)

ਮੋਹਾਲੀ (ਕੁਲਦੀਪ) : ਮੋਹਾਲੀ ਦੀ ਅਦਾਲਤ ਵਲੋਂ ਅਕਾਲੀ ਨੇਤਾ ਦਿਆਲ ਸਿੰਘ ਕੋਲਿਆਂਵਾਲੀ ਨੂੰ 3 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਅਸਲ 'ਚ ਵਿਜੀਲੈਂਸ ਟੀਮ ਵਲੋਂ ਕੋਲਿਆਂਵਾਲੀ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵਲੋਂ ਕੋਲਿਆਂਵਾਲੀ ਨੂੰ 3 ਦਿਨਾਂ ਦੇ ਰਿਮਾਂਡ 'ਤੇ ਹੀ ਵਿਜੀਲੈਂਸ ਨੂੰ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਬਠਿੰਡਾ ਦੀ ਵਿਜੀਲੈਂਸ ਟੀਮ ਨੇ ਅਦਾਲਤ 'ਚ ਕੋਲਿਆਂਵਾਲੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਦੀ ਅਰਜ਼ੀ ਲਾਈ ਸੀ, ਜਿਸ ਤੋਂ ਬਾਅਦ ਨਾਭਾ ਜੇਲ ਦੇ ਅਧਿਕਾਰੀ ਕੋਲਿਆਂਵਾਲੀ ਨੂੰ ਲੈ ਕੇ ਮੋਹਾਲੀ ਅਦਾਲਤ 'ਚ ਪੁੱਜੇ।