ਚੰਡੀਗੜ੍ਹ ''ਚ ਸਜ-ਧਜ ਕੇ ਤਿਆਰ ਹੋਇਆ ਰਾਵਣ, ਦੁਸਹਿਰੇ ਦੀਆਂ ਤਿਆਰੀਆਂ ਜ਼ੋਰਾਂ ''ਤੇ (ਤਸਵੀਰਾਂ)
Friday, Sep 29, 2017 - 12:25 PM (IST)
ਚੰਡੀਗੜ੍ਹ : ਪੂਰੇ ਸ਼ਹਿਰ 'ਚ ਦੁਸਹਿਰੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਇਸ ਨੂੰ ਮੁੱਖ ਰੱਖਦਿਆਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲ ਸਜ-ਧਜ ਕੇ ਤਿਆਰ ਹੋ ਗਏ ਹਨ। ਇਨ੍ਹਾਂ ਪੁਤਲਿਆਂ ਨੂੰ ਤਿਆਰ ਕਰਕੇ ਵੱਖ-ਵੱਖ ਥਾਵਾਂ 'ਤੇ ਆਯੋਜਿਤ ਹੋਣ ਵਾਲੇ ਦੁਸਹਿਰੇ ਲਈ ਭੇਜਿਆ ਜਾ ਰਿਹਾ ਹੈ ਅਤੇ ਸ਼ਨੀਵਾਰ ਨੂੰ ਇਨ੍ਹਾਂ ਪੁਤਲਿਆਂ ਨੂੰ ਸਾੜਿਆ ਜਾਵੇਗਾ। ਦੁਸਹਿਰਾ ਇਕ ਅਜਿਹਾ ਦਿਨ ਹੈ, ਜਦੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ ਅਤੇ ਇਸ ਨੂੰ ਬਦੀ 'ਤੇ ਨੇਕੀ ਦੀ ਜਿੱਤ ਦੇ ਰੂਪ 'ਚ ਮਨਾਇਆ ਜਾਂਦਾ ਹੈ। ਦੇਸ਼ ਦੇ ਹਰ ਕੋਨੇ 'ਚ ਲੋਕ ਆਪਣੇ-ਆਪਣੇ ਅੰਦਾਜ਼ 'ਚ ਦੁਸਹਿਰਾ ਮਨਾਉਂਦੇ ਹਨ। ਦਹਾਕਿਆਂ ਤੋਂ ਦੁਸਹਿਰੇ ਦਾ ਤਿਉਹਾਰ ਹਿੰਦੂ ਧਰਮ 'ਚ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ੍ਰਈ ਰਾਮ ਨੇ ਰਾਵਣ ਦਾ ਵਧ ਕਰਕੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਆਪਣੀ ਪਤਨੀ ਦੇਵੀ ਸੀਤਾ ਨੂੰ ਉਸ ਦੀ ਕੈਦ 'ਚੋਂ ਵਾਪਸ ਲੈ ਆਏ ਸਨ।
