ਜਲੰਧਰ 'ਚ 40 ਥਾਵਾਂ 'ਤੇ CCTV ਕੈਮਰਿਆਂ ਦੀ ਨਿਗਰਾਨੀ 'ਚ ਮਨਾਇਆ ਜਾਵੇਗਾ ਦੁਸਹਿਰਾ

10/08/2019 10:12:44 AM

ਜਲੰਧਰ (ਸੁਧੀਰ)— ਦੁਸਹਿਰੇ ਮੌਕੇ ਸ਼ਹਿਰ 'ਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਲਈ ਕਮਿਸ਼ਨਰੇਟ ਪੁਲਸ ਨੇ ਕਮਰ ਕੱਸ ਲਈ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵਾਰ ਸ਼ਹਿਰ 'ਚ ਕਰੀਬ 40 ਥਾਵਾਂ 'ਤੇ ਦੁਸਹਿਰਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਮਨਾਇਆ ਜਾਵੇਗਾ। ਕਮਿਸ਼ਨਰੇਟ ਪੁਲਸ ਵੱਲੋਂ ਸੁਰੱਖਿਆ ਸਬੰਧੀ ਸਾਰੇ ਇੰਤਜ਼ਾਮ ਕਰ ਲਏ ਗਏ ਹਨ ਅਤੇ ਦੁਸਹਿਰਾ ਗਰਾਊਂਡਾਂ 'ਚ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਸਿਵਲ ਕੱਪੜਿਆਂ 'ਚ ਵੀ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।

PunjabKesari
ਭੁੱਲਰ ਨੇ ਦੱਸਿਆ ਕਿ ਏ. ਡੀ. ਸੀ. ਪੀ.-1 ਡੀ. ਸੂਡਰਵਿਜੀ ਅਤੇ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੂੰ ਥਾਣਾ ਵਾਈਜ਼ ਸ਼ਹਿਰ 'ਚ ਆਪਣੇ-ਆਪਣੇ ਏਰੀਏ 'ਚ 4-4 ਨਾਕੇ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕਮਿਸ਼ਨਰੇਟ ਪੁਲਸ ਦੇ ਜਵਾਨਾਂ ਤੋਂ ਇਲਾਵਾ ਫਿਲੌਰ ਅਕੈਡਮੀ ਤੋਂ ਰਿਜ਼ਰਵ ਪੁਲਸ ਫੋਰਸ ਦੇ 200 ਜਵਾਨਾਂ ਨੂੰ ਵੀ ਸ਼ਹਿਰ 'ਚ ਨਾਕੇ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਏ. ਡੀ. ਸੀ. ਪੀ. ਸਿਟੀ-1 ਡੀ. ਸੂਡਰਵਿਜੀ ਅਤੇ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਆਪਣੇ-ਆਪਣੇ ਏਰੀਏ 'ਚ ਦੁਸਹਿਰਾ ਗਰਾਊਂਡਾਂ 'ਚ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨਾਲ ਸਰਚ ਮੁਹਿੰਮ ਚਲਾਈ।

PunjabKesari

ਭੰਡਾਲ ਅਤੇ ਮੈਡਮ ਸੂਡਰਵਿਜੀ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ ਮੁਤਾਬਕ ਪੁਲਸ ਵੱਲੋਂ ਦੁਸਹਿਰਾ ਗਰਾਊਂਡਾਂ 'ਚ ਬੈਰੀਕੇਡ ਵੀ ਲਗਵਾਏ ਜਾ ਰਹੇ ਹਨ। ਬੁਲੇਟ ਪਰੂਫ ਗੱਡੀ, ਏ. ਆਰ. ਪੀ. ਅਤੇ ਕੁਇਕ ਰੀ-ਐਕਸ਼ਨ ਦੀਆਂ 5 ਟੀਮਾਂ ਨੂੰ ਵੀ ਸੁਰੱਖਿਆ ਦੇ ਨਜ਼ਰੀਏ ਤੋਂ ਤਾਇਨਾਤ ਕੀਤਾ ਗਿਆ ਹੈ। ਮੈਡੀਕਲ ਸਹੂਲਤ ਅਤੇ ਫਾਇਰ ਬ੍ਰਿਗੇਡ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕਿਹਾ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦੀ ਸੂਚਨਾ ਲੋਕ ਤੁਰੰਤ ਪੁਲਸ ਕੰਟਰੋਲ ਰੂਮ 'ਚ ਦੇਣ।

PunjabKesari


shivani attri

Content Editor

Related News