ਆਦਰਸ਼ ਨਗਰ ਚੌਪਾਟੀ ਪਾਰਕ ’ਚ ਬੇਮਿਸਾਲ ਰਿਹਾ ਦੁਸਹਿਰਾ, ਪੁਤਲਿਆਂ ਦਾ ਦਹਿਨ ਦੇਖਣ ਉਮੜੀ ਹਜ਼ਾਰਾਂ ਦੀ ਭੀੜ
Thursday, Oct 02, 2025 - 08:02 PM (IST)

ਜਲੰਧਰ, (ਖੁਰਾਣਾ)– ਪਿਛਲੇ 4 ਦਹਾਕਿਆਂ ਤੋਂ ਆਦਰਸ਼ ਨਗਰ ਪਾਰਕ ਵਿਚ ਦੁਸਹਿਰੇ ਦਾ ਸ਼ਾਨਦਾਰ ਆਯੋਜਨ ਕਰਦੀ ਚਲੀ ਆ ਰਹੀ ਉਪਕਾਰ ਦੁਸਹਿਰਾ ਕਮੇਟੀ ਨੇ ਇਸ ਸਾਲ ਆਪਣਾ 45ਵਾਂ ਆਯੋਜਨ ਚੌਪਾਟੀ ਦੇ ਸਾਹਮਮੇ ਵਾਲੇ ਪਾਰਕ ਵਿਚ ਕੀਤਾ, ਜੋ ਕਈ ਮਾਅਨਿਆਂ ਵਿਚ ਬੇਮਿਸਾਲ ਰਿਹਾ। ਇਸ ਮੌਕੇ ਹਜ਼ਾਰਾਂ ਦੀ ਭੀੜ ਨੇ ਪੁਤਲਿਆਂ ਦੇ ਦਹਿਨ ਅਤੇ ਆਤਿਸ਼ਬਾਜ਼ੀ ਦੇ ਸ਼ਾਨਦਾਰ ਦ੍ਰਿਸ਼ਾਂ ਦਾ ਆਨੰਦ ਲਿਆ।
ਹਰ ਸਾਲ ਦੀ ਪ੍ਰੰਪਰਾ ਨੂੰ ਨਿਭਾਉਂਦੇ ਹੋਏ ਇਸ ਵਾਰ ਵੀ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਿਮੋਟ ਕੰਟੋਲ ਨਾਲ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਅਤੇ ਸਾਰਿਆਂ ਨੂੰ ਦੁਸਹਿਰਾ ਪੁਰਬ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਸ਼੍ਰੀਮਤੀ ਪ੍ਰਵੀਨ ਛਿੱਬਰ ਵੀ ਮੌਜੂਦ ਰਹੇ।
ਪੂਰੇ ਆਯੋਜਨ ਦੀ ਦੇਖ-ਰੇਖ ਪ੍ਰਧਾਨ ਸਮੀਰ ਮਰਵਾਹਾ ਗੋਲਡੀ ਵੱਲੋਂ ਕੀਤੀ ਗਈ, ਜਦਕਿ ਮੰਚ ਸੰਚਾਲਨ ਦਾ ਜ਼ਿੰਮਾ ਡਿਪਟੀ ਚੀਫ ਆਰਗੇਨਾਈਜ਼ਰ ਰਮੇਸ਼ ਸ਼ਰਮਾ ਦੇ ਜ਼ਿੰਮੇ ਸੀ, ਜਿਨ੍ਹਾਂ ਨੇ ਨਾ ਸਿਰਫ ਮਹਿਮਾਨਾਂ ਦਾ ਪਰਿਚੈ ਦਿੱਤਾ, ਸਗੋਂ ਰਾਮਾਇਣ ਦੇ ਕਈ ਪ੍ਰਸੰਗ ਪ੍ਰੈਜ਼ੀਡੈਂਟ ਰਾਜਿੰਦਰ ਸੰਧੀਰ, ਚੀਫ ਡਾਇਰੈਕਟਰ ਐਡਵੋਕੇਟ ਵਾਸੂ ਛਿੱਬਰ, ਫਾਈਨਾਂਸ ਡਾਇਰੈਕਟਰ ਸੁਰੇਸ਼ ਸੇਠੀ, ਵਾਈਸ ਪ੍ਰੈਜ਼ੀਡੈਂਟ ਅਰੁਣ ਸਹਿਗਲ, ਆਰਗੇਨਾਈਜ਼ਿੰਗ ਸੈਕਟਰੀ ਆਸ਼ੂ ਚੋਪੜਾ ਅਤੇ ਸੈਕਟਰੀ ਸੁਰਿੰਦਰ ਸੋਨਿਕ, ਵਿਜੇ ਚੌਧਰੀ, ਹੇਮੰਤ ਮਰਵਾਹਾ, ਨਿਤਿਨ ਖਰਬੰਦਾ, ਸੁਨੀਲ ਮਲਹੋਤਰਾ, ਅੰਕੁਰ ਕੌਸ਼ਲ, ਰਮਨ ਸੋਨੀ ਅਤੇ ਪ੍ਰਦੀਪ ਵਰਮਾ ਨੇ ਨਿਭਾਈ। ਚੀਫ ਆਰਗੇਨਾਈਜ਼ਰ ਐਡਵੋਕੇਟ ਬ੍ਰਜੇਸ਼ ਚੋਪੜਾ ਦੇ ਮਾਰਗਦਰਸ਼ਨ ਵਿਚ ਪੂਰੀ ਟੀਮ ਨੇ ਇਕਜੁੱਟ ਹੋ ਕੇ ਕੰਮ ਨੂੰ ਨੇਪਰੇ ਚਾੜਿਆ।
ਸੰਚਾਲਨ ਵਿਵਸਥਾ ਵਿਚ ਕਰਣ ਵਰਮਾ, ਹਨੀ ਅਗਰਵਾਲ, ਸਾਹਿਲ ਗੋਇਲ, ਮੁਕੇਸ਼ ਸੇਠੀ, ਪਾਰਸ ਵਿਜ, ਯਸ਼ਪਾਲ ਸੇਠੀ, ਸੁਮਿਤ ਹਾਂਡਾ, ਰਾਜੇਸ਼ਬਾਗੜੀ, ਨੀਟਾ ਪਾਸੀ, ਕੁਣਾਲ ਸ਼ਰਮਾ, ਨਵੀਨ ਸੇਠੀ, ਰਵੀ ਵਿਨਾਇਕ, ਧੀਰਜ ਪਾਹਵਾ, ਅਭੀ ਕਪੂਰ, ਸੰਜੀਵ ਕੁਮਾਰ, ਕਮਲ ਨੈਨ, ਰਵੀ ਬੱਗਾ, ਅਸ਼ਵਨੀ ਗੋਲਡੀ, ਮਯੰਕ ਵਿਅਸ, ਸੰਜੀਵ ਮਿੰਟੂ, ਡਿੰਪੀ ਸਚਦੇਵਾ, ਮੁਨੀਸ਼ ਪਰਮਾਰ, ਮੋਹਿਤ ਅਰੋੜਾ, ਪੁਨੀਤਚੱਢਾ, ਹਰੀਸ਼ ਵਿਜੇ, ਲੋਕੇਸ਼ ਦੇਵ, ਵਿਸ਼ਾਲ ਵਿਨਾਇਕ, ਸੀ. ਏ. ਭਵੇਸ਼ ਸ਼ਰਮਾ, ਤਰਸੇਮ ਥਾਪਾ, ਰਵੀ ਬੱਗਾ, ਰਵਿੰਦਰ ਮਹਿੰਦੀਰੱਤਾ, ਭੁਪਿੰਦਰ ਸਿੰਘ ਭਿੰਦਾ, ਗੋਰਾ ਚੱਢਾ ਅਤੇ ਗੁਰਮੀਤ ਬਸਰਾ ਨੇ ਪੂਰਾ ਸਹਿਯੋਗ ਦਿੱਤਾ। ਅਾਰਗੇਨਾਈਜ਼ਿੰਗ ਟੀਮ ਵਿਚ ਕੌਂਸਲਰ ਰਾਜੀਵ ਢੀਂਗਰਾ ਅਤੇ ਕੌਂਸਲਰ ਹਰਜਿੰਦਰ ਸਿੰਘ ਲਾਡ ਵੀ ਸ਼ਾਮਲ ਰਹੇ।
ਪ੍ਰੋਗਰਾਮ ਦੌਰਾਨ ਆਤਿਸ਼ਬਾਜ਼ੀ ਦੇ ਦਿਲਕਸ਼ ਮੁਕਾਬਲੇ ਹੋਏ ਅਤੇ ਰਾਮ-ਰਾਵਣ ਦੀਆਂ ਸੈਨਾਵਾਂ ਵਿਚਕਾਰ ਯੁੱਧ ਦੇਖਣ ਲਾਇਕ ਸੀ। ਬਸਤੀ ਗੁਜ਼ਾਂ ਤੋਂ ਐਡਵੋਕੇਟ ਵਾਸੂ ਛਿੱਬਰ ਦੀ ਅਗਵਾਈ ਵਿਚ ਆਈ ਸ਼ੋਭਾ ਯਾਤਰਾ ਨੇ ਵੀ ਸਮਾਗਮ ਦੀ ਰੌਣਕ ਨੂੰ ਚਾਰ-ਚੰਨ ਲਾਏ। ਸਾਰੇ ਮਹਿਮਾਨਾਂ ਦਾ ਸਵਾਗਤ ਸਿਰੋਪਾਓ ਪਹਿਨਾ ਕੇ ਅਤੇ ਢੋਲ-ਤਾਸ਼ੇ ਵਜਾ ਕੇ ਕੀਤਾ ਗਿਆ।
ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕੈਬਨਿਟ ਮੰਤਰੀ ਮਹਿੰਦਰ ਭਗਤ, ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ, ਮੇਅਰ ਵਨੀਤ ਧੀਰ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਰਾਜਿੰਦਰ ਬੇਰੀ, ਸ਼ੀਤਲ ਅੰਗੁਰਾਲ, ਏ. ਡੀ. ਸੀ. ਰਾਜੀਵਵਰਮਾ,ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਰੌਬਿਨ ਸਾਂਪਲਾ, ਅਮਰਜੀਤ ਿਸੰਘ ਅਮਰੀ, ਨਿਪੁਨ ਜੈਨ (ਕੋਹਿਨੂਰ ਰਬੜ), ਰਾਜਿੰਦਰ ਗੁਪਤਾ, ਡਾ. ਕਰਣ ਸ਼ਰਮਾ, ਸੇਂਟ ਸੋਲਜਰ ਗਰੁੱਪ ਤੋਂ ਰਾਜਨ ਚੋਪੜਾ, ਕੁਮਾਰ ਬੇਕਰੀ ਤੋਂ ਤਰਸੇਮ ਲਾਲ, ਗਗਨ ਕੁਮਾਰ, ਚਿਕਚਿਕ ਹਾਊਸ ਤੋਂ ਜਸਬੀਰ ਸਿੰਘ ਬਿੱਟੂ ਮੌਜੂਦ ਸਨ।
ਇਸ ਦੌਰਾਨ ਯੋਗਗੁਰੂ ਵਰਿੰਦਰ ਸ਼ਰਮਾ, ਮੱਟੂ ਸ਼ਰਮਾ, ਗੁਲਸ਼ਨ ਸੱਭਰਵਾਲ, ਡਾ. ਯਸ਼ ਸ਼ਰਮਾ, ਪ੍ਰਵੀਨ ਕੋਹਲੀ, ਮਨਮੋਹਨ ਆਦਿ ਵੀ ਿਵਸ਼ੇਸ਼ ਰੂਪ ਵਿਚ ਹਾਜ਼ਰ ਰਹੇ।
ਦੁਸਹਿਰੇ ਦੇ ਤਿਉਹਾਰ ਹੁਣ ਐਕਟਿਵ ਹੋਈ ਤੀਜੀ ਪੀੜ੍ਹੀ
ਆਦਰਸ਼ ਨਗਰ ਚੌਪਾਟੀ ਦੇ ਸਾਹਮਣੇ ਵਾਲੇ ਪਾਰਕ ਵਿਚ ਦੁਸਹਿਰੇ ਦਾ ਸਫਲ ਆਯੋਜਨ ਕਰਦੀ ਆ ਰਹੀ ਸੰਸਥਾ ਉਪਕਾਰ ਦੁਸਹਿਰਾ ਕਮੇਟੀ ਨਾਲ ਕਈ ਦਿਲਚਸਪ ਤੱਥ ਜੁੜੇ ਹੋਏ ਹਨ। ਇਸ ਵਾਰ ਦੇ ਆਯੋਜਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਹੁਣ ਇਸ ਮਹਾਉਤਵ ਵਿਚ ਤੀਜੀ ਪੀੜ੍ਹੀ ਵੀ ਐਕਟਿਵ ਹੋ ਕੇ ਜ਼ਿੰਮੇਵਾਰੀਆਂ ਨਿਭਾਉਣ ਲੱਗੀ ਹੈ।
ਉਪਕਾਰ ਦੁਸਹਿਰਾ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਅੱਜ ਜਗ੍ਹਾ-ਜਗ੍ਹਾ ਰਿਮੋਟ ਕੰਟਰੋਲ ਨਾਲ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ ਜਾਂਦਾ ਹੈ ਪਰ ਇਸ ਪ੍ਰਕਿਰਿਆ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਉਪਕਾਰ ਦੁਸਹਿਰਾ ਕਮੇਟੀ ਦੇ ਮੰਚ ਤੋਂ ਹੋਈ ਸੀ। ਸਾਲ 1981 ਵਿਚ ਜਦੋਂ ਪੰਜਾਬ ਵਿਚ ਅੱਤਵਾਦ ਸਿਖਰ ’ਤੇ ਸੀ, ਉਦੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰੇ੍ਰਣਾ ਨਾਲ ਇਸ ਦੁਸਹਿਰਾ ਉਤਸਵ ਦੀ ਸ਼ੁਰੂਆਤ ਹੋਈ।
ਉਸ ਦੌਰ ਵਿਚ ਪ੍ਰਸ਼ਾਸਨਿਕ ਅਧਿਕਾਰੀ ਜਨਤਕ ਸਮਾਗਮਾਂ ਵਿਚ ਜਾਣ ਤੋਂ ਕਤਰਾਉਂਦੇ ਸਨ ਅਤੇ ਪੁਲਸ ਦਾ ਅਕਸ ਵੀ ਕਮਜ਼ੋਰ ਸੀ, ਬਾਵਜੂਦ ਇਸਦੇ ਦੁਸਹਿਰੇ ਦੇ ਆਯੋਜਨ ਵਿਚ ਉਸ ਸਮੇਂ ਦੇ ਸੀਨੀਅਰ ਪੁਲਸ ਕਪਤਾਨ ਗੁਰਇਕਬਾਲ ਸਿੰਘ ਢਿੱਲੋਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਬਤੌਰ ਮਹਿਮਾਨ ਸ਼ਿਰਕਤ ਕਰਦੇ ਹੁੰਦੇ ਸਨ। ਉਦੋਂ ਤੋਂ ਪ੍ਰਸ਼ਾਸਨਿਕ ਪੱਧਰ ’ਤੇ ਇਸ ਦੁਸਹਿਰਾ ਕਮੇਟੀ ਨੂੰ ਸਰਬਉੱਚ ਸਥਾਨ ਪ੍ਰਾਪਤ ਹੁੰਦਾ ਆਇਆ ਹੈ।
ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਆਯੋਜਨ ਨੂੰ ਲਗਾਤਾਰ ਸ਼ਾਨਦਾਰ ਬਣਾਉਣ ਵਿਚ ਸ਼੍ਰੀ ਵਿਜੇ ਚੋਪੜਾ ਦੇ ਨਾਲ-ਨਾਲ ਐਡਵੋਕੇਟ ਬ੍ਰਜੇਸ਼ ਚੋਪੜਾ, ਸਵ. ਪੁਸ਼ਪਾ ਛਿੱਬਰ, ਸਵ. ਵਿਜੇ ਮਰਵਾਹਾ, ਸਵ. ਅਰਜੁਨ ਦਾਸ ਅਰੋੜਾ, ਸਵ. ਸਤਪਾਲ ਹਰਜਾਈ, ਸਵ. ਬਲਦੇਵ ਸੇਠੀ, ਸਵ. ਸੀ. ਐੱਲ. ਧੁੱਸਾ, ਸਵ.ਚੇਤਨ ਛਿੱਬਰ ਅਤੇ ਹੋਰ ਸਥਾਨਕ ਨਿਵਾਸੀਆਂ ਨੇ ਮਹੱਤਵਪੂਰਨ ਯੋਗਦਾਨ ਪਾਇਆ।
ਅੱਜ ਇਨ੍ਹਾਂ ਬਜ਼ੁਰਗਾਂ ਦੀ ਅਗਲੀ ਪੀੜ੍ਹੀ ਸਮੀਰ ਮਰਵਾਹਾ ਗੋਲਡੀ, ਸੁਰੇਸ਼ ਸੇਠੀ, ਰਜਨੀਸ਼ ਧੁੱਸਾ, ਰਮੇਸ਼ ਸ਼ਰਮਾ, ਰਾਜਿੰਦਰ ਸੰਧੀਰ, ਸੁਰਿੰਦਰ ਸੋਨਿਕ, ਸੁਨੀਲ ਮਲਹੋਤਰਾ ਅਤੇ ਵਾਸ਼ੂ ਛਿੱਬਰ ਆਪਣੇ ਬਜ਼ੁਰਗਾਂ ਦੀ ਪ੍ਰੰਪਰਾ ਨੂੰ ਅੱਗੇ ਵਧਾ ਰਹੇ ਹਨ।
ਹੁਣ ਤਾਂ ਇਨ੍ਹਾਂ ਪਰਿਵਾਰਾਂ ਦੀ ਤੀਜੀ ਪੀੜ੍ਹੀ ਵੀ ਜ਼ਿੰਮੇਵਾਰੀਆਂ ਸੰਭਾਲਣ ਲੱਗੀ ਹੈ, ਜਿਨ੍ਹਾਂ ਵਿਚ ਨਵੀਨ ਸੇਠੀ, ਆਦਿਲ ਮਰਵਾਹਾ,ਮੁਦਿਤ ਧੁੱਸਾ, ਹਿਮਾਂਸ਼ੂ ਸੰਧੀਰ, ਅਨੁਜ ਗੁਪਤਾ, ਅਜੈ ਵਰਮਾ ਅਤੇ ਸਮੀਰ ਸ਼ਰਮਾ ਬਤੌਰ ਐਗਜ਼ੀਕਿਊਟਿਵ ਟੀਮ ਪੂਰੇ ਜੋਸ਼ ਅਤੇ ਮਿਹਨਤ ਨਾਲ ਸਮਾਗਮ ਦੀ ਸਫਲਤਾ ਵਿਚ ਯੋਗਦਾਨ ਪਾ ਰਹੇ ਹਨ।