ਅੱਜ ਮਨਾਇਆ ਜਾਵੇਗਾ ‘ਦੁਸਹਿਰਾ’, ਜਲੰਧਰ ’ਚ 70 ਤੇ 50-50 ਫੁੱਟ ਦੇ ਹੋਣਗੇ ਰਾਵਣ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ

Friday, Oct 15, 2021 - 08:59 AM (IST)

ਅੱਜ ਮਨਾਇਆ ਜਾਵੇਗਾ ‘ਦੁਸਹਿਰਾ’, ਜਲੰਧਰ ’ਚ 70 ਤੇ 50-50 ਫੁੱਟ ਦੇ ਹੋਣਗੇ ਰਾਵਣ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ

ਜਲੰਧਰ (ਮਹੇਸ਼) – ਦੁਸਹਿਰਾ ਗਰਾਊਂਡ ਜਲੰਧਰ ਛਾਉਣੀ ਵਿਚ ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਪ੍ਰਬੰਧਕ ਕਮੇਟੀ ਵੱਲੋਂ 15 ਅਕਤੂਬਰ ਨੂੰ ਵੱਡੇ ਪੱਧਰ ’ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। 6 ਮੈਂਬਰੀ ਗਠਿਤ ਕੀਤੀ ਗਈ ਕਮੇਟੀ ਦੇ ਅਹੁਦੇਦਾਰਾਂ ਪੁਨੀਤ ਸ਼ੁਕਲਾ, ਦੀਪਕ ਸਹਿਗਲ, ਰਾਜਿੰਦਰ ਬਾਂਸਲ, ਕਨਿਸ਼ਕ ਅਗਰਵਾਲ ਕਨੂ, ਓਮ ਪ੍ਰਕਾਸ਼ ਓਮਾ ਅਤੇ ਬ੍ਰਜ ਗੁਪਤਾ ਨੇ ਦੁਸਹਿਰਾ ਗਰਾਊਂਡ ਵਿਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਪੜ੍ਹੋ ਇਹ ਵੀ ਖ਼ਬਰ = ਵਿਆਹ ਕਰਵਾਉਣ ਲਈ 3 ਦਿਨ ਪਹਿਲਾਂ ਦੁਬਈ ਤੋਂ ਪਰਤੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ (ਤਸਵੀਰਾਂ)

ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਨਾਇਆ ਜਾਵੇਗਾ। ਦੁਸਹਿਰੇ ਵਿਚ ਰਾਵਣ ਦਾ ਪੁਤਲਾ 70 ਫੁੱਟ ਦਾ ਹੋਵੇਗਾ ਅਤੇ ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ 50-50 ਫੁੱਟ ਦੇ ਹੋਣਗੇ। ਤਿੰਨਾਂ ਪੁਤਲਿਆਂ ਦੇ ਨਾਲ-ਨਾਲ ਸੋਨੇ ਦੀ ਲੰਕਾ ਵੀ ਫੂਕੀ ਜਾਵੇਗੀ। ਦੀਪਕ ਸਹਿਗਲ ਅਤੇ ਪੁਨੀਤ ਸ਼ੁਕਲਾ ਨੇ ਦੱਸਿਆ ਕਿ ਕੈਂਟ ਦੇ ਦੁਸਹਿਰੇ ਵਿਚ ਆਤਿਸ਼ਬਾਜ਼ੀ ਦੇ ਨਜ਼ਾਰੇ ਵਿਸ਼ੇਸ਼ ਆਕਰਸ਼ਣ ਹੋਣਗੇ, ਜਿਹੜੇ ਪੂਰੇ ਮਹਾਨਗਰ ਦੇ ਕਿਸੇ ਵੀ ਦੁਸਹਿਰੇ ਵਿਚ ਦੇਖਣ ਨੂੰ ਨਹੀਂ ਮਿਲਣਗੇ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)


author

rajwinder kaur

Content Editor

Related News