ਜ਼ਿਮਨੀ ਚੋਣ ਦੌਰਾਨ 4000 ਅਧਿਕਾਰੀ ਤੇ ਕਰਮਚਾਰੀ ਸ਼ਾਹਕੋਟ ''ਚ ਹੋਣਗੇ ਤਾਇਨਾਤ
Sunday, May 20, 2018 - 08:16 PM (IST)

ਸ਼ਾਹਕੋਟ (ਅਰੁਣ)—ਸ਼ਾਹਕੋਟ ਜ਼ਿਮਨੀ ਚੋਣ ਦੌਰਾਨ 400 ਅਧਿਕਾਰੀ ਤੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾਂ ਨੇ ਅੱਜ ਸਥਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ। ਡੀ.ਸੀ. ਸ਼ਰਮਾ ਇਥੇ ਚੋਣ ਸਟਾਫ ਦੀ ਦੂਜੀ ਰਿਹਰਸਲ ਦੀ ਪ੍ਰਧਾਨਗੀ ਕਰਨ ਪੁੱਜੇ ਸਨ।
ਉਨ੍ਹਾਂ ਦੱਸਿਆ ਕਿ ਜ਼ਿਮਨੀ ਚੋਣ ਨੂੰ ਅਮਨ-ਸ਼ਾਂਤੀ ਤੇ ਨਿਰਪੱਖ ਤਰੀਕੇ ਨਾਲ ਨਪੇਰੇ ਚਾੜਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ 2000 ਕਰਮਚਾਰੀ ਤੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਤੇ ਇਨ੍ਹਾਂ ਦੀ ਗਿਣਤੀ 'ਚ ਪੁਲਸ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਤਾਇਨਾਤ ਕੀਤੀ ਜਾਵੇਗੀ। ਇਸੇ ਤਰ੍ਹਾਂ ਪੋਲਿੰਗ ਬੂਥਾਂ 'ਤੇ ਚੋਣ ਸਹੀ ਢੰਗ ਨਾਲ ਚਲਾਉਣ ਲਈ ਪ੍ਰਿਜਾਈਡਿੰਗ ਅਫਸਰ ਸਮੇਤ 5 ਮੈਂਬਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਲਈ 307 ਟੀਮਾਂ ਦੇ ਗਠਨ ਕੀਤਾ ਗਿਆ ਹੈ। ਜਿਸ ਵਿਚ 1535 ਅਧਿਕਾਰੀ/ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਚੋਣ ਸਟਾਫ ਨੂੰ ਜਮਹੂਰੀਅਤ ਦੇ ਬਹਾਦਰ ਸਿਪਾਹੀ ਕਰਾਰ ਦਿੰਦਿਆਂ ਡੀ.ਸੀ. ਨੇ ਕਿਹਾ ਕਿ ਉਨ੍ਹਾਂ ਤੋਂ ਬਿਨਾਂ ਚੋਣ ਪ੍ਰਕਿਰਿਆ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਅਸੀਂ ਸਾਰੇ ਜਮਹੂਰੀਅਤ ਤੇ ਇਸ ਮਹਾਨ ਕੰਮ ਵਿਚ ਸਰਕਾਰ ਦੇ ਹਿੱਸੇ ਵਜੋਂ ਕੰਮ ਕਰ ਰਹੇ ਹਾਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਭੁਪਿੰਦਰਪਾਲ ਸਿੰਘ ਤੇ ਜਸਬੀਰ ਸਿੰਘ, ਐੱਸ.ਡੀ.ਐੱਮ. ਜਸਜੀਤ ਸਿੰਘ, ਸਤਨਾਮ ਸਿੰਘ ਤੇ ਰਾਮਪਾਲ, ਜ਼ਿਲਾ ਗਾਇਡੈਂਸ ਕੌਂਸਲਰ ਸੁਰਜੀਤ ਲਾਲ, ਡਿਪਟੀ ਡੀ.ਈ.ਓ ਅਨਿਲ ਅਵਸਥੀ, ਤਹਿਸੀਲਦਾਰ ਮਨਦੀਪ ਸਿੰਘ ਤੇ ਹੋਰ ਵੀ ਹਾਜ਼ਰ ਸਨ।