ਭਾਜਪਾ ਦੀ ਗੁਰਦਾਸਪੁਰ ਰੈਲੀ ਦੌਰਾਨ ਅਮਿਤ ਸ਼ਾਹ ਇਕ ਤੀਰ ਨਾਲ ਵਿੰਨ੍ਹਣਗੇ 2 ਨਿਸ਼ਾਨੇ

Saturday, Jun 17, 2023 - 11:44 PM (IST)

ਭਾਜਪਾ ਦੀ ਗੁਰਦਾਸਪੁਰ ਰੈਲੀ ਦੌਰਾਨ ਅਮਿਤ ਸ਼ਾਹ ਇਕ ਤੀਰ ਨਾਲ ਵਿੰਨ੍ਹਣਗੇ 2 ਨਿਸ਼ਾਨੇ

ਪਠਾਨਕੋਟ (ਆਦਿੱਤਿਆ) : ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਐੱਨ. ਡੀ. ਏ. ਦਾ ਕੁਨਬਾ ਵਧਾਉਣ ਦੀ ਕਵਾਇਦ ’ਚ ਕਮਰ ਕੱਸ ਕੇ ਰੁੱਝ ਚੁੱਕੀ ਹੈ, ਉਥੇ ਹੀ ਰਾਜਗ ਦੀ ਜਿੱਤ ਦੀ ਬਣਾਉਣ ਦਾ ਸੁਨਹਿਰੀ ਸੁਫ਼ਨਾ ਪੂਰਾ ਕਰਨ ਲਈ ਸਖ਼ਤ ਮਿਹਨਤ ਪਾਰਟੀ ਲੀਡਰਸ਼ਿਪ ਇਥੋਂ ਤਕ ਕਿ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਜੁਟੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਲੁੱਟ ਮਗਰੋਂ ‘ਡਾਕੂ ਹਸੀਨਾ’ ਤੇ ਪਤੀ ਕਿਉਂ ਗਏ ਸ੍ਰੀ ਹੇਮਕੁੰਟ ਸਾਹਿਬ, ਪੁਲਸ ਕਮਿਸ਼ਨਰ ਨੇ ਕੀਤਾ ਖ਼ੁਲਾਸਾ

ਹਾਲਾਂਕਿ 2024 ਦਾ ਸਿਆਸੀ ਦ੍ਰਿਸ਼ ਬਣਾਉਣ ’ਚ ਇਕ ਸਾਲ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਪਰ ਸਿਆਸੀ ਹਾਲਾਤ ਅਨੁਕੂਲ ਬਣਾਉਣ ਦੀ ਕਵਾਇਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸੇ ਕੜੀ ਵਿਚ ਦੇਸ਼ ਦੇ ਗ੍ਰਹਿ ਮੰਤਰੀ ਦੀ ਬਹੁਚਰਚਿਤ ਰੈਲੀ ਗੁਰਦਾਸਪੁਰ ਵਿਚ ਕੱਲ੍ਹ ਯਾਨੀ 18 ਜੂਨ ਨੂੰ ਹੋਣ ਜਾ ਰਹੀ ਹੈ, ਜੋ ਕਿ ਗੁਰਦਾਸਪੁਰ-ਪਠਾਨਕੋਟ ਲੋਕ ਸਭਾ ਹਲਕੇ ਦਾ ਵੱਡਾ ਹਿੱਸਾ ਹਨ, ਇਥੋਂ ਇਸ ਸੰਸਦੀ ਸੀਟ ਤੋਂ 6 ਵਿਧਾਨ ਸਭਾ ਹਲਕੇ ਆਉਂਦੇ ਹਨ ਬਾਕੀ 3 ਪਠਾਨਕੋਟ ਜ਼ਿਲ੍ਹੇ ਤੋਂ ਆਉਂਦੇ ਹਨ ਯਾਨੀ ਇਸ ਸਰਹੱਦੀ ਸੰਸਦੀ ਸੀਟ ਦੇ ਇਕ-ਤਿਹਾਈ ਵੋਟਰ ਗੁਰਦਾਸਪੁਰ ਖੇਤਰ ਨਾਲ ਸਬੰਧਤ ਹਨ, ਜਿਸ ਦੇ ਇਕ ਪਾਸੇ ਸਰਹੱਦੀ ਗੁਆਂਢੀ ਸੂਬੇ ਨਾਲ ਵੀ ਲੱਗਦੀ ਹੈ ਮਤਲਬ ਗ੍ਰਹਿ ਮੰਤਰੀ ਸ਼ਾਹ ਇਸ ਰੈਲੀ ਨਾਲ ਇਕ ਤੀਰ ਨਾਲ ਦੋ ਨਿਸ਼ਾਨ ਵਿੰਨ੍ਹਣਗੇ। ਇਕ ਪਾਸੇ ਉਹ ਪਾਰਟੀ ਵਰਕਰਾਂ ਵਿਚ ਵਿਸ਼ੇਸ਼ ਰੋਹ ਬਣਨ ਯਾਨੀ ਪਾਰਟੀ ਦੀ ਸ਼ੁਰੂਆਤੀ ਚੋਣ ਮੁਹਿੰਮ ਨੂੰ ਮੁੜ ਸੁਰਜੀਤ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ, ਉਥੇ ਹੀ ਦੂਜੇ ਪਾਸੇ ਗੁਆਂਢੀ ਮੁਲਕ ਨੂੰ ਵੀ ਇਕ ਕੋਡਬੱਧ ਅਤੇ ਰਹੱਸਮਈ ਸਿਆਸੀ ਸੰਦੇਸ਼ ਦੇਣ ਦਾ ਦੋਹਰਾ ਫਰਜ਼ ਵੀ ਨਿਭਾਉਣਗੇ। ਅਜਿਹੇ ਵਿਚ ਸ਼ਾਹ ਦੀ ਗੁਰਦਾਸਪੁਰ ਰੈਲੀ ਦੇ ਭਵਿੱਖੀ ਨਤੀਜਿਆਂ ਦਾ ਸਿਆਸੀ ਪੰਡਤਾਂ ਨੇ ਹੁਣ ਤੋਂ ਹੀ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਗੁਰਦਾਸਪੁਰ ਸੰਸਦੀ ਸੀਟ ਕਦੇ ਕਾਂਗਰਸ ਦਾ ਅਜੇਤੂ ਕਿਲ੍ਹਾ ਰਹੀ ਹੈ

ਗੁਰਦਾਸਪੁਰ-ਪਠਾਨਕੋਟ ਸੰਸਦੀ ਸੀਟ ਕਦੇ ਕਾਂਗਰਸ ਦੀ ਰਵਾਇਤੀ ਸੀਟ ਮੰਨੀ ਜਾਂਦੀ ਰਹੀ ਹੈ ਅਤੇ ਇਸ ਸੀਟ ’ਤੇ ਕਾਂਗਰਸ ਪਾਰਟੀ ਦੀ ਸਭ ਤੋਂ ਵੱਧ ਸਰਦਾਰੀ ਰਹੀ ਹੈ। ਸਾਬਕਾ ਕਾਂਗਰਸੀ ਆਗੂ ਸਵਰਗੀ ਸੁਖਬੰਸ ਕੌਰ ਭਿੰਡਰ ਨੇ ਇਹ ਸੀਟ ਕਈ ਵਾਰ ਜਿੱਤ ਕੇ ਪਾਰਟੀ ਹਾਈਕਮਾਂਡ ਦੀ ਝੋਲੀ ਵਿਚ ਪਾਈ ਹੈ। ਉਨ੍ਹਾਂ ਦੇ ਸਮੇਂ ਦੌਰਾਨ ਕਾਂਗਰਸ ਪਾਰਟੀ ਇਸ ਸੀਟ ’ਤੇ ਆਪਣੀ ਸੰਭਾਵਿਤ ਜਿੱਤ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਜਿੱਤੀ ਸਮਝਦੀ ਸੀ। ਪਾਰਟੀ ਹਾਈਕਮਾਂਡ ਇਸ ਭਰੋਸੇ ਨਾਲ ਚੋਣ ਮੈਦਾਨ ’ਚ ਨਿੱਤਰਦੀ ਸੀ ਕਿ ਇਸ ਸੀਟ 'ਤੇ ਜਿੱਤ ਯਕੀਨੀ ਹੈ ਪਰ ਜਦੋਂ ਭਾਜਪਾ ਹਾਈਕਮਾਂਡ ਨੇ ਇਸ ਕਾਂਗਰਸ ਦੇ ਅਜੇਤੂ ਕਿਲ੍ਹੇ ਨੂੰ ਭੇਦਣ ਲਈ ਅਦਾਕਾਰ ਵਿਨੋਦ ਖੰਨਾ ਨੂੰ ਚੋਣ ਮੈਦਾਨ ’ਚ ਉਤਾਰਿਆ ਤਾਂ ਹਾਰ ਜਿੱਤ ਦੇ ਸਮੀਕਰਨ ਇਕਦਮ ਬਦਲ ਗਏ ਤੇ ਖੰਨਾ ਨੇ ਇਸ ਸੀਟ ’ਤੇ ਅਣਕਿਆਸੀ ਜਿੱਤ ਦਰਜ ਕਰਕੇ ਸਿਆਸੀ ਇਤਿਹਾਸ ਰਚਦੇ ਹੋਏ ਭਾਜਪਾ ਦਾ ਝੰਡਾ ਲਹਿਰਾਇਆ। ਸਵਰਗੀ ਖੰਨਾ ਵੀ ਇਸ ਸੀਟ ’ਤੇ ਤਿੰਨ ਵਾਰ ਜਿੱਤ ਕੇ ਸੰਸਦ ਵਿਚ ਪੁੱਜੇ । ਉਨ੍ਹਾਂ ਨੂੰ ਸਿਰਫ਼ ਇਕ ਵਾਰ ਹੀ ਹਾਰ ਮਿਲੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਜਦੋਂ ਉਪ ਚੋਣਾਂ ਹੋਈਆਂ ਤਾਂ ਉਸ ਸਮੇਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਸੀ।  ਕਾਂਗਰਸ ਨੇ ਉਪ ਚੋਣ ਜਿੱਤਣ ਲਈ ਉਸ ਵੇਲੇ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਦਿੱਗਜ ਆਗੂ ਸੁਨੀਲ ਜਾਖੜ ’ਤੇ ਦਾਅ ਲਗਾਇਆ, ਜਿਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਨਿਰਾਸ਼ ਨਹੀਂ ਕੀਤਾ ਅਤੇ ਭਾਜਪਾ ਦਾ ਲੰਬੇ ਸਮੇਂ ਤੋਂ ਇਸ ਸੀਟ ’ਤੇ ਬਣਿਆ ਦਬਦਬਾ ਲਾਂਭੇ ਕਰ ਕੇ ਮੁੜ ਤੋਂ ਕਾਂਗਰਸ ਦਾ ਝੰਡਾ ਸਥਾਪਿਤ ਕਰ ਦਿੱਤਾ ਪਰ ਇਹ ਸਥਿਤੀ ਬਹੁਤੀ ਦੇਰ ਤੱਕ ਬਣੀ ਨਹੀਂ ਰਹਿ ਸਕੀ।

ਮੁੜ ਸਿਨੇ ਸਟਾਰ ਸੰਨੀ ਦਿਓਲ ਨੇ ਤੋੜਿਆ ਕਾਂਗਰਸ ਦਾ 'ਦਿਲ'

ਭਾਜਪਾ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸੁਨੀਲ ਜਾਖੜ ਕਾਂਗਰਸ ਦੀ ਇਸ ਰਵਾਇਤੀ ਸੀਟ ਤੋਂ ਸੰਸਦ ਮੈਂਬਰ ਬਣੇ । ਇਸ ਤੋਂ ਬਾਅਦ ਆਮ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਗਿਆ। ਅਜਿਹੀ ਹਾਲਤ ’ਚ ਭਾਜਪਾ ਹਾਈਕਮਾਂਡ ਨੇ ਇਕ ਵਾਰ ਫਿਰ ਤੋਂ ਤਰੁੱਪ ਦਾ ਪੱਤਾ ਸੁੱਟਦਿਆਂ ਸਾਰੀਆਂ ਸਿਆਸੀ ਕਿਆਸ-ਅਰਾਈਆਂ ਦੇ ਪਾਰ ਜਾ ਕੇ ਚੋਣਾਂ ਤੋਂ ਠੀਕ ਪਹਿਲਾਂ ਬਾਲੀਵੁੱਡ ਤੋਂ ਸਿਨੇ ਸਟਾਰ ਸੰਨੀ ਦਿਓਲ ਨੂੰ ਲਿਆ ਕੇ ਕਾਂਗਰਸ ਸਾਹਮਦੇ ਚੁਣੌਤੀ ਖੜ੍ਹੀ ਕਰ ਦਿੱਤੀ । ਸਿਨੇ ਸਟਾਰ ਦੇ ਫਿਰ ਤੋਂ ਲੋਕ ਸਭਾ ਚੋਣ ਸਮਰ ਵਿਚ ਉਤਰਣ ਨਾਲ ਉਪ ਚੋਣ ਤੋਂ ਬਾਅਦ ਢਹਿ ਢੇਰੀ ਹੋਏ ਭਾਜਪਾ ਵਰਕਰਾਂ ਦੇ ਹੌਸਲਿਆਂ ਨੇ ਫਿਰ ਤੋਂ ਉਡਾਣ ਭਰ ਲਈ ਤੇ ਉਨ੍ਹਾਂ ਦੇ ਉਤਸ਼ਾਹ ਦਾ ਸੰਚਾਰ ਦੁੱਗਣਾ ਹੋ ਗਿਆ ਕਿਉਂਕਿ ਸਿਨੇ ਸਟਾਰ ਦੀ ਆਪਣੀ ਚਕਾਚੌਂਧ ਤੇ ਸ਼ਖ਼ਸੀਅਤ ਦਾ ਤਲਿਸਮ ਹੁੰਦਾ ਹੈ। ਪਾਰਟੀ ਲੀਡਰਸ਼ਿਪ ਦੇ ਅੰਦਾਜ਼ੇ ਠੀਕ ਉਵੇਂ ਹੀ ਪਿਛਲੀਆਂ ਲੋਕ ਸਭਾ ਚੋਣਾਂ ’ਚ ਹੋਇਆ। ਬਾਲੀਵੁੱਡ ਸਟਾਰ ਦੀ ਸ਼ਖ਼ਸੀਅਤ ਦੇ ਸਾਹਮਣੇ ਕਾਂਗਰਸੀ ਉਮੀਦਵਾਰ ਦਾ ਚਿਹਰਾ ਫਿੱਕਾ ਪੈ ਗਿਆ, ਜਿਸ ਕਾਰਨ ਸੰਨੀ ਦਿਓਲ ਨੇ ਇਹ ਸੀਟ ਮੁੜ ਭਾਜਪਾ ਹਾਈਕਮਾਂਡ ਦੀ ਝੋਲੀ ’ਚ ਪਾ ਕੇ ਕਾਂਗਰਸ ਪਾਰਟੀ ਦਾ ਦਿਲ ਤੋੜ ਦਿੱਤਾ।

ਸੰਸਦ ਮੈਂਬਰ ਦਿਓਲ ਦੇ ਹਲਕੇ ’ਚ ਲੰਮੇ ਸਮੇਂ ਤੋਂ ਸਰਗਰਮ ਨਾ ਹੋਣ ਕਾਰਨ ਵਰਕਰਾਂ ’ਚ ਹੈ ਨਿਰਾਸ਼ਾ 

ਇਹ ਵੀ ਦੱਸਣਯੋਗ ਹੈ ਕਿ ਚੋਣਾਂ ਤੋਂ ਬਾਅਦ ਸੰਨੀ ਦਿਓਲ ਇਸ ਸੰਸਦੀ ਹਲਕੇ ਵਿਚ ਘੱਟ ਹੀ ਨਜ਼ਰ ਆਏ ਹਨ ਅਤੇ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਉਨ੍ਹਾਂ ਦਾ ਸਰਗਰਮ ਨਾ ਹੋਣਾ ਅਤੇ ਵਰਕਰਾਂ ਤੋਂ ਦੂਰੀ ਵਰਕਰਾਂ ਨੂੰ ਨਿਰਾਸ਼ ਕਰ ਰਹੀ ਹੈ, ਜਿਸ ਤੋਂ ਪਾਰਟੀ ਹਾਈਕਮਾਂਡ ਵੀ ਜਾਣੂ ਹੈ। ਅਜਿਹੇ ’ਚ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਰਟੀ ਵਰਕਰਾਂ ਦੇ ਚਿਹਰਿਆਂ ’ਤੇ ਲੰਬੇ ਸਮੇਂ ਤੋਂ ਛਾਈ ਨਿਰਾਸ਼ਾ ਨੂੰ ਦੂਰ ਕਰ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਨ। ਅਜਿਹੇ 'ਚ ਇਸ ਸੰਸਦੀ ਹਲਕੇ ਦੇ ਨਾਲ ਲੱਗਦੇ ਹਲਕਿਆਂ ਦੇ ਵਰਕਰਾਂ ’ਚ ਰੈਲੀ ਤੋਂ ਪਹਿਲਾਂ ਹੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸ਼ਾਹ ਦੀ ਰੈਲੀ ਦਾ ਅਸਰ ਹੋਰ ਨੇੜਲੇ ਹਲਕਿਆਂ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਭਾਜਪਾ ਆਪਣੀ ਪਿਛਲੀ ਭਾਈਵਾਲ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੇ ਦਮ ’ਤੇ ਜਨਤਾ ਦੀ ਸੇਵਾ ਕਰਨ 'ਚ ਲੱਗੀ ਹੋਈ ਹੈ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਪਿਟਾਰਾ ਖੋਲ੍ਹ ਕੇ ਵੋਟਰਾਂ ਦੇ ਦਿਲਾਂ ’ਚ ਜਾਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਚੋਣ ਟਿਕਟ ਦੇ ਦਾਅਵੇਦਾਰਾਂ ’ਚ ਵੀ ਸ਼ਾਹ ਦੀ ਰੈਲੀ ਨੂੰ ਲੈ ਕੇ ਉਤਸ਼ਾਹ ਸਿਖਰਾਂ ’ਤੇ

ਇਸ ਦੇ ਨਾਲ ਹੀ ਆਗਾਮੀ ਚੋਣਾਂ ਲੜਨ ਦੇ ਇਰਾਦੇ ਰੱਖਣ ਵਾਲੇ ਤੇ ਟਿਕਟ ਦੇ ਦਾਅਵੇਦਾਰਾਂ ਦਾ ਉਤਸ਼ਾਹ ਵੀ ਸ਼ਾਹ ਦੀ ਰੈਲੀ ਨੂੰ ਲੈ ਕੇ ਸਿਖਰਾਂ ’ਤੇ ਹੈ। ਅਜਿਹੀ ਹਾਲਤ ’ਚ 18 ਦੀ ਰੈਲੀ ’ਚ ਉਨ੍ਹਾਂ ਦੀ ਮੌਜੂਦਗੀ ਭਵਿੱਖ ਦੀਆਂ ਪਰਤਾਂ ਵੀ ਖੋਲ੍ਹ ਸਕਦੀ ਹੈ ਕਿ ਕੌਣ ਕੌਣ ਆਪਣਾ ਦਮਖ਼ਮ ਕਿਹੜੇ ਕਿਹੜੇ ਤਰੀਕੇ ਨਾਲ ਦਿਖਾਉਣ ’ਚ ਸਫ਼ਲ ਰਹਿੰਦਾ ਹੈ ਤੇ ਪਾਰਟੀ ਹਾਈਕਮਾਨੀ ਆਗਾਮੀ ਚੋਣਾਂ ਲਈ ਆਪਣੇ ਕਿਸ ਜਿੱਤਣ ਵਾਲੇ ਉਮੀਦਵਾਰ ’ਤੇ ਅੱਗੇ ਜਾ ਕੇ ਦਾਅ ਲਗਾਉਂਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। 


author

Manoj

Content Editor

Related News