ਨਸ਼ੇ ਵਾਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

07/03/2018 6:25:21 AM

 ਅੰਮ੍ਰਿਤਸਰ,  (ਅਰੁਣÎ)-  ਪੁਲਸ ਵੱਲੋਂ ਕੀਤੀ ਵੱਖ-ਵੱਖ ਥਾਈਂ ਛਾਪਾਮਾਰੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦੇ 14 ਧੰਦੇਬਾਜ਼ਾਂ ਨੂੰ ਕਾਬੂ ਕਰ ਲਿਆ। ਮਕਬੂਲਪੁਰਾ ਥਾਣੇ ਦੀ ਪੁਲਸ ਵੱਲੋਂ 15 ਗ੍ਰਾਮ ਹੈਰੋਇਨ ਸਮੇਤ ਜਸਬੀਰ ਸਿੰਘ  ਪੁੱਤਰ ਕਸ਼ਮੀਰ ਸਿੰਘ ਵਾਸੀ ਮਕਬੂਲਪੁਰਾ,  ਨਸ਼ੇ ਵਾਲੀਆਂ 70 ਗੋਲੀਆਂ ਸਮੇਤ ਐਕਟਿਵਾ ਸਵਾਰ ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਰਜਿੰਦਰ ਨਗਰ, ਅਵਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਰਜਿੰਦਰ ਨਗਰ, ਰਣਜੀਤ ਐਵੀਨਿਊ ਥਾਣੇ ਦੀ ਪੁਲਸ ਵੱਲੋਂ ਨਸ਼ੇ ਵਾਲੀਆਂ 100 ਗੋਲੀਆਂ ਸਮੇਤ ਸੰਨੀ ਪੁੱਤਰ ਸੁੱਚਾ ਸਿੰਘ ਵਾਸੀ ਫੈਜਪੁਰਾ, ਰਾਜਾਸਾਂਸੀ ਥਾਣੇ ਦੀ ਪੁਲਸ ਵੱਲੋਂ  ਨਸ਼ੇ ਵਾਲੀਆਂ 122 ਗੋਲੀਆਂ ਢਾਈ ਗ੍ਰਾਮ ਹੈਰੋਇਨ ਸਮੇਤ ਸੁਖਦੀਪ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਹਰਸ਼ਾ ਛੀਨਾ ਵਿਚਲਾ ਕਿਲਾ, ਮਨਦੀਪ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਕੋਹਾਲੀ, ਕੱਥੂਨੰਗਲ ਥਾਣੇ ਦੀ ਪੁਲਸ ਵੱਲੋਂ 220 ਗੋਲੀਆਂ ਸਮੇਤ ਬੰਟੀ ਪੁੱਤਰ ਦੇਸਾ ਵਾਸੀ ਚਵਿੰਡਾ ਦੇਵੀ, ਮੱਤੇਵਾਲ ਥਾਣੇ ਦੀ ਪੁਲਸ ਵੱਲੋਂ 370 ਗੋਲੀਆਂ ਸਮੇਤ ਗੁਰਜੀਤ ਸਿੰਘ ਪੁੱਤਰ ਰੁਲਦਾ ਸਿੰਘ ਵਾਸੀ ਬੁਲਾਰਾ, ਥਾਣਾ ਜੰਡਿਆਲਾ ਦੀ ਪੁਲਸ ਵੱਲੋਂ 20 ਕਿਲੋ ਲਾਹਣ ਸਮੇਤ ਗੁਰਪ੍ਰੀਤ ਸਿੰਘ ਵਾਸੀ ਮਲਕਪੁਰ, ਚਾਟੀਵਿੰਡ ਥਾਣੇ ਦੀ ਪੁਲਸ ਵੱਲੋਂ 80 ਬੋਤਲਾਂ ਅਲਕੋਹਲ ਸਮੇਤ ਜਸਬੀਰ ਸਿੰਘ ਵਾਸੀ ਚਾਟੀਵਿੰਡ, 65 ਬੋਤਲਾਂ ਅਲਕੋਹਲ ਸਮੇਤ ਪਰਮਜੀਤ ਕੌਰ ਨੂੰ ਗ੍ਰਿਫਤਾਰ ਕਰਦਿਆਂ ਮੌਕੇ ਤੋਂ ਦੌਡ਼ੇ ਉਸ ਦੇ ਪਤੀ ਜਰਨੈਲ ਸਿੰਘ ਵਾਸੀ ਗੁਰਵਾਲੀ ਖਿਲਾਫ, 10 ਬੋਤਲਾਂ ਸ਼ਰਾਬ ਸਮੇਤ ਪਰਮਜੀਤ ਕੌਰ ਵਾਸੀ ਚਾਟੀਵਿੰਡ ਨੂੰ ਗ੍ਰਿਫਤਾਰ ਕਰ ਕੇ ਪੁਲਸ ਵੱਲੋਂ ਵੱਖ-ਵੱਖ ਮਾਮਲੇ ਦਰਜ ਕਰ ਲਏ।


Related News