ਦੂਖ ਨਿਵਾਰਣ ਸਾਹਿਬ ’ਚ ਵਾਪਰੀ ਘਟਨਾ ਸੰਬੰਧੀ ਵੱਡਾ ਖ਼ੁਲਾਸਾ, ਜਨਾਨੀ ਨੂੰ ਲੈ ਕੇ ਸਾਹਮਣੇ ਆਈ ਇਹ ਗੱਲ
Monday, May 15, 2023 - 06:32 PM (IST)
ਪਟਿਆਲਾ : ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੇ ਮੈਨੇਜਰ ਦੇ ਦਫਤਰ ਦੇ ਬਾਹਰ ਹੋਏ ਜਨਾਨੀ ਦੇ ਕਤਲ ਮਾਮਲੇ ਵਿਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਵਾਲੇ ਸੇਵਾਦਾਰਾਂ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਜਿਸ ਸਮੇਂ ਉਕਤ ਜਨਾਨੀ ਸਰੋਵਰ ਕੋਲ ਸ਼ਰਾਬ ਪੀ ਰਹੀ ਸੀ ਤਾਂ ਉਸ ਨੂੰ ਸੇਵਾਦਾਰ ਫੜ ਕੇ ਮੈਨੇਜਰ ਕੋਲ ਲੈ ਆਏ। ਜਿੱਥੇ ਜਨਾਨੀ ਨੇ ਪਹਿਲਾਂ ਸੇਵਾਦਾਰ ’ਤੇ ਹਮਲਾ ਕਰ ਦਿੱਤਾ, ਉਸ ਨੇ ਹੱਥ ਵਿਚ ਫੜਿਆ ਪਊਆ ਸੇਵਾਦਾਰ ਦੀ ਬਾਂਹ ’ਤੇ ਮਾਰਿਆ। ਇਸ ਦੌਰਾਨ ਇਕ ਸੇਵਾਦਾਰ ਨੇ ਜਨਾਨੀ ਨੂੰ ਪੁੱਛਿਆ ਕਿ ਕੀ ਬੇਅਦਬੀ ਕਰਨ ਲਈ ਤੁਹਾਨੂੰ ਗੁਰੂ ਘਰ ਹੀ ਮਿਲਦੇ ਹਨ ਤਾਂ ਉਸ ਨੇ ਕਿਹਾ ਕਿ ਗੁਰੂ ਘਰ ਸਿਰਫ ਤੁਹਾਡੇ ਲਈ ਹਨ, ਮੇਰੇ ਲਈ ਕੁੱਛ ਨਹੀਂ ਹੈ। ਇਸ ’ਤੇ ਨੇੜੇ ਖੜ੍ਹਾ ਸ਼ਰਧਾਲੂ ਜਜ਼ਬਾਤੀ ਹੋ ਗਿਆ ਅਤੇ ਉਸ ਨੇ ਗੁੱਸੇ ਵਿਚ ਆ ਕੇ ਉਕਤ ਜਨਾਨੀ ਨੂੰ ਗੋਲ਼ੀਆਂ ਮਾਰ ਦਿੱਤੀਆਂ।
ਇਹ ਵੀ ਪੜ੍ਹੋ : ਪੰਜਾਬ ’ਚ ਮਹਿੰਗੀ ਹੋਈ ਬਿਜਲੀ, ਨਵੀਂ ਦਰਾਂ ਕੀਤੀਆਂ ਗਈਆਂ ਜਾਰੀ
ਸੇਵਾਦਾਰ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਗੱਲ ਕਿ ਇਹ ਕਤਲ ਗੁਰਦੁਆਰਾ ਸਾਹਿਬ ਅੰਦਰ ਹੋਇਆ ਹੈ ਸਰਾਸਰ ਗ਼ਲਤ ਹੈ। ਉਕਤ ਜਨਾਨੀ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਮੈਨੇਜਰ ਦੇ ਦਫਤਰ ਕੋਲ ਲਿਆਂਦਾ ਗਿਆ ਸੀ, ਜਿੱਥੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾ ਲਗਾਤਾਰ ਵਾਪਰ ਰਹੀਆਂ ਹਨ। ਸਿਰਫ ਗੁਰਦੁਆਰਾ ਸਾਹਿਬ ਅੰਦਰ ਹੀ ਨਹੀਂ ਜੇਕਰ ਕਿਸੇ ਮੰਦਰ ਵਿਚ ਵੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਮੁਲਜ਼ਮ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਫਿਰ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਜਗਰਾਓਂ ਨੇੜੇ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ PRTC ਬੱਸ ਨਾਲ ਟੱਕਰ, ਮਚਿਆ ਕੋਹਰਾਮ (ਤਸਵੀਰਾਂ)
ਕੀ ਕਿਹਾ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ
ਗੁਰਦੁਆਰ ਦੂਖ ਨਿਵਾਰਣ ਸਾਹਿਬ ਵਿਖੇ ਹੋਏ ਜਨਾਨੀ ਦੇ ਕਤਲ ਮਾਮਲ ਵਿਚ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਵੱਡੇ ਖੁਲਾਸੇ ਕੀਤੇ ਹਨ। ਐੱਸ. ਐੱਸ. ਪੀ. ਨੇ ਆਖਿਆ ਹੈ ਕਿ ਪਰਮਿੰਦਰ ਕੌਰ ਨਾਮ ਦੀ 35-40 ਸਾਲ ਦੀ ਜਨਾਨੀ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੇ ਸਰੋਵਰ ਕੋਲ ਬੈਠ ਕੇ ਸ਼ਰਾਬ ਦਾ ਸੇਵਣ ਕਰ ਰਹੀ ਸੀ, ਜਿਸ ਕੋਲੋਂ ਕੁਆਰਟਰ ਸ਼ਰਾਬ ਬਰਾਮਦ ਹੋਈ ਹੈ। ਉਕਤ ਜਨਾਨੀ ਨੂੰ ਜਦੋਂ ਮਹਿਲਾ ਸ਼ਰਧਾਲੂਆਂ ਨੇ ਇਹ ਗਲਤ ਕੰਮ ਕਰਦਿਆਂ ਦੇਖਿਆ ਅਤੇ ਸੇਵਾਦਾਰਾਂ ਨੂੰ ਦੱਸਿਆ ਤਾਂ ਉਹ ਉਸ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੋਲ ਲੈ ਕੇ ਗਏ ਜਦੋਂ ਸੰਗਤ ਇਸ ਜਨਾਨੀ ਨੂੰ ਮੈਨੇਜਰ ਕੋਲ ਲੈ ਕੇ ਪਹੁੰਚੀ ਤਾਂ ਉਥੇ ਮੌਜੂਦ ਨਿਰਮਲਜੀਤ ਸੈਣੀ ਨਾਮਕ ਵਿਅਕਤੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪੰਜ ਗੋਲ਼ੀਆਂ ਚਲਾਈਆਂ। ਜਿਸ ਵਿਚੋਂ ਤਿੰਨ ਤੋਂ ਚਾਰ ਗੋਲ਼ੀਆਂ ਜਨਾਨੀ ਦੇ ਲੱਗੀਆਂ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਗੋਲ਼ੀ ਉਥੇ ਮੌਜੂਦ ਸਾਗਰ ਨਾਮਕ ਵਿਅਕਤੀ ਦੇ ਜਾ ਲੱਗੀ, ਜਿਸ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਹੋਏ ਜਨਾਨੀ ਦੇ ਕਤਲ ’ਚ ਐੱਸ. ਐੱਸ. ਪੀ. ਦਾ ਸਨਸਨੀਖੇਜ਼ ਖ਼ੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani