ਪੁਲਸ ਦੀ ਮੁਸਤੈਦੀ ਕਾਰਨ ਬੈਂਕ ਲੁੱਟਣ ਦੀ ਵੱਡੀ ਵਾਰਦਾਤ ਹੋਈ ਅਸਫ਼ਲ, ਦੋ ਵਿਅਕਤੀ ਮੌਕੇ ’ਤੇ ਕੀਤੇ ਕਾਬੂ

06/06/2022 6:01:12 PM

ਸੰਗਰੂਰ (ਦਲਜੀਤ ਸਿੰਘ ਬੇਦੀ, ਵਿਜੈ ਕੁਮਾਰ ਸਿੰਗਲਾ) : ਸ੍ਰ. ਮਨਦੀਪ ਸਿੰਘ ਸਿੱਧੂ IPS, ਐੱਸ.ਐੱਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਸੰਗਰੂਰ ਵਿਖੇ ਹੋ ਰਹੀ ਜ਼ਿਮਨੀ ਚੋਣ ਨੂੰ ਮੱਦੇਨਜਰ ਰੱਖਦੇ ਹੋਏ ਬਾਰਡਰ ਪਰ ਇੰਟਰ ਸਟੇਟ ਨਾਕੇ ਤੇ ਜ਼ਿਲ੍ਹੇ ਵਿਚ ਮਿਹਨਤ ਅਤੇ ਲਗਨ ਨਾਲ ਦਿਨ ਰਾਤ ਨਾਕਾਬੰਦੀਆਂ ਅਤੇ ਗਸ਼ਤਾਂ ਕੀਤੀਆਂ ਜਾ ਰਹੀਆਂ, ਜਿਸਦੇ ਨਤੀਜੇ ਥਾਣਾ ਸਦਰ ਧੂਰੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬੱਸ ਸਟੈਂਡ ਪਿੰਡ ਲੱਡਾ ਵਿਖੇ ਸਟੇਟ ਬੈਂਕ ਆਫ ਇੰਡੀਆਂ ਬ੍ਰਾਂਚ ਨੂੰ ਕਰੀਬ 4.40 ਵਜੇ ਸਵੇਰੇ ਲੁੱਟਣ ਦੀ ਕੋਸ਼ਿਸ ਕਰਦੇ 2 ਲੁਟੇਰਿਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ।

ਇਹ ਵੀ ਪੜ੍ਹੋ- E-Governance ਵੱਲ ਵਧ ਰਿਹਾ ਪੰਜਾਬ, ਮਾਲ ਵਿਭਾਗ ਦਾ ਜ਼ਮੀਨ ਸੰਬੰਧੀ ਸੇਵਾਵਾਂ ਨੂੰ ਲੈ ਕੇ ਵੱਡਾ ਫ਼ੈਸਲਾ

ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਸੰਗਰੂਰ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਵਿਖੇ ਵਕਤ ਕਰੀਬ ਸਵੇਰੇ 04.40 ਪਰ ਇਤਲਾਹ ਮਿਲੀ ਕਿ ਸਟੇਟ ਬੈਂਕ ਆਫ ਇੰਡੀਆਂ ਬ੍ਰਾਂਚ ਬੱਸ ਸਟੈਂਡ ਲੱਡਾ ਵਿਖੇ ਬੈਂਕ ਅੰਦਰੋਂ ਕੁਝ ਅਜੀਬ ਅਵਾਜਾਂ ਸੁਣਾਈ ਦੇ ਰਹੀਆਂ ਹਨ, ਤੇ ਪੁਲਸ ਪਾਰਟੀ ਪਹਿਲਾਂ ਹੀ ਇਲਾਕਾ ਵਿਚ ਹੋਣ ਕਰਕੇ ਪੁਲਸ ਦੀ ਮੁਸਤੈਦੀ ਸਦਕਾ ਤੁਰੰਤ ਕਾਰਵਾਈ ਕਰਦੇ ਹੋਏ ਸ:ਥ: ਸੁਰਜੀਤ ਸਿੰਘ ਥਾਣਾ ਸਦਰ ਧੂਰੀ ਸਮੇਤ ਪੁਲਸ ਪਾਰਟੀ ਦੇ ਤੁਰੰਤ ਬੱਸ ਸਟੈਂਡ ਪਿੰਡ ਲੱਡਾ ਬੈਂਕ ਪੁੱਜੀ। ਜਿੱਥੇ ਬੈਂਕ ਦੇ ਅੰਦਰ ਭੀਖਨ ਰਾਮ ਪੁੱਤਰ ਕਿਸਨ ਵਾਸੀ ਨੇੜੇ ਗੁੱਗਾ ਮਾੜੀ ਮਤਲੋਡਾ ਜ਼ਿਲ੍ਹਾ ਪਾਨੀਪਤ ਨੂੰ ਚੈਸਟ ਤੋੜਦੇ ਹੋਏ ਅਤੇ ਬਾਹਰ ਨਿਗਰਾਨੀ 'ਤੇ ਖੜੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗਿਆਨ ਚੰਦ ਵਾਸੀ ਨਾਇਕ ਬਸਤੀ ਲੱਡਾ ਕੋਠੀ ਨੂੰ ਮੌਕਾ 'ਤੇ ਕਾਬੂ ਕਰ ਲਿਆ ਅਤੇ ਮੁਕੱਦਮਾ ਨੰਬਰ 115 ਮਿਤੀ 06.06.2022 ਅ/ਧ 392, 427, 34 ਹਿੰ:ਡੰ: ਥਾਣਾ ਸਦਰ ਧੂਰੀ ਬਰਖਿਲਾਫ ਭੀਖਨ ਰਾਮ  ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਵਾਸੀ ਨਾਇਕ ਬਸਤੀ ਲੱਡਾ ਕੋਠੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ।

ਇਹ ਵੀ ਪੜ੍ਹੋ- ‘ਆਪ’ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਵਾਲੇ ਕਾਂਗਰਸੀ ਕੌਂਸਲਰ ਹੁਣ ਨਿਰਾਸ਼, ਭਾਜਪਾ ਵੱਲ ਟਿਕਟਿਕੀ ਲਾ ਕੇ ਲੱਗੇ ਵੇਖਣ

ਪੁਲਸ ਵੱਲੋਂ ਕੀਤੀ ਪੁੱਛਗਿਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਭੀਖਨ ਰਾਮ ਬੀਤੇ ਦਿਨੀਂ ਹੀ ਲਵਪ੍ਰੀਤ ਸਿੰਘ ਉਰਫ ਲਵਲੀ ਨੂੰ ਮਿਲਿਆ ਸੀ। ਜਿਸਨੇ ਕਿਹਾ ਕਿ ਮੈਨੂੰ ਕਿਤੇ ਨੌਕਰੀ ਲਵਾ ਦੇ ਤਾਂ ਲਵਪ੍ਰੀਤ ਸਿੰਘ ਨੇ ਕਿਹਾ ਕਿ ਆਪਾਂ ਬੱਸ ਸਟੈਂਡ ਪਿੰਡ ਲੱਡਾ 'ਤੇ ਮੌਜੂਦ ਬੈਂਕ ਹੀ ਲੁੱਟ ਲੈਂਦੇ ਹਾਂ। ਲੁਟੇਰਿਆਂ ਵੱਲੋ ਬੈਂਕ ਤੋੜਨ ਲਈ ਸੱਬਲ ਤੇ ਰਾੜ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ।  ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮ ਸਵੇਰੇ ਕਰੀਬ 04.40 ਵਜੇ ਭੀਖਨ ਬੈਂਕ ਅੰਦਰ ਚੱਲਾ ਗਿਆ ਅਤੇ ਲਵਪ੍ਰੀਤ ਸਿੰਘ ਬੈਂਕ ਦੇ ਬਾਹਰ ਖੜਾ ਰਿਹਾ, ਜਿਸਨੇ ਬੈਂਕ ਅੰਦਰ ਦਾਖਲ ਹੋ ਕੇ ਪਹਿਲਾਂ ਟੇਬਲ ਦੇ ਦਰਾਜ ਤੋੜੇ, ਦਰਾਜ ਵਿਚ ਪਏ 2000/- ਰੁਪਏ ਚੁੱਕ ਲਏ ਤੇ ਚੈਸਟ ਤੋੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਵੱਲੋਂ ਮੌਕੇ 'ਤੇ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


Anuradha

Content Editor

Related News