ਛਾਪਿਆਂ ਤੋਂ ਭੜਕੇ ਪੈਸਟੀਸਾਈਡਜ਼ ਵਪਾਰੀਆਂ ਵੱਲੋਂ ਡੀ. ਸੀ. ਦਫ਼ਤਰ ਸਾਹਮਣੇ ਧਰਨਾ

Tuesday, Jun 12, 2018 - 12:32 AM (IST)

ਛਾਪਿਆਂ ਤੋਂ ਭੜਕੇ ਪੈਸਟੀਸਾਈਡਜ਼ ਵਪਾਰੀਆਂ ਵੱਲੋਂ ਡੀ. ਸੀ. ਦਫ਼ਤਰ ਸਾਹਮਣੇ ਧਰਨਾ

ਪਟਿਆਲਾ, (ਰਾਜੇਸ਼)- ਪੈਸਟੀਸਾਈਡਜ਼ ਦਾ ਕੰਮ ਕਰਨ ਵਾਲੇ ਵਪਾਰੀਆਂ ਉੱਪਰ ਅੱਜ ਥਾਂ-ਥਾਂ ਮਾਰੇ ਗਏ ਨਾਜਾਇਜ਼ ਛਾਪਿਆਂ ਦੌਰਾਨ ਵਪਾਰੀਆਂ ਦਾ ਗੁੱਸਾ ਫੁੱਟ ਪਿਆ। ਰੋਸ ਵਜੋਂ ਸਮੁੱਚੇ ਜ਼ਿਲੇ ਦੇ ਵਪਾਰੀਆਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਧਰਮ ਕੁਮਾਰ ਬਾਂਸਲ ਦੀ ਅਗਵਾਈ ਹੇਠ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਦੇ ਕੇ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕੀਤਾ। 
ਇਸ ਮੌਕੇ ਵਪਾਰੀਆਂ ਨੇ ਦੱਸਿਆ ਕਿ ਅੱਜ ਖੇਤੀਬਾੜੀ ਵਿਭਾਗ ਦੀ ਐਨਫੋਰਸਮੈਂਟ ਟੀਮ, ਏ. ਡੀ. ਸੀ. ਜਨਰਲ ਸੂਬਾ ਸਿੰਘ ਨੇ ਕੁੱਝ ਚੋਣਵੇਂ ਪੁਲਸ ਅਧਿਕਾਰੀਆਂ ਨਾਲ ਅੱਜ ਨਵੀਂ ਅਨਾਜ ਮੰਡੀ ਪਟਿਆਲਾ, ਸਨੌਰ ਅਨਾਜ ਮੰਡੀ, ਦੇਵੀਗੜ੍ਹ ਅਨਾਜ ਮੰਡੀ, ਰਾਜਪੁਰਾ, ਸਮਾਣਾ, ਨਾਭਾ ਤੇ ਪਾਤੜਾਂ ਆਦਿ ਥਾਵਾਂ 'ਤੇ ਨਾਜਾਇਜ਼ ਛਾਪੇ ਮਾਰ ਕੇ ਸੈਂਪਲਿੰਗ ਕੀਤੀ ਤੇ ਵਿਰੋਧ ਕਰਨ ਤੋਂ ਬਾਅਦ ਜਬਰੀ ਉਨ੍ਹਾਂ ਦਾ ਰਿਕਾਰਡ ਵੀ ਚੈੱਕ ਕੀਤਾ। ਵਪਾਰੀ ਨੇਤਾਵਾਂ ਨੇ ਕਿਹਾ ਕਿ ਉਹ ਛਾਪਿਆਂ ਦੇ ਵਿਰੋਧ ਵਿਚ ਨਹੀਂ ਹਨ ਪਰ ਮੁੱਖ ਮੰਤਰੀ ਦੇ ਸ਼ਹਿਰ ਵਿਚ ਇਹੋ ਜਿਹੀ ਕਾਰਵਾਈ ਨੇ ਉਨ੍ਹਾਂ ਦੀ ਸਾਖ ਨੂੰ ਧੱਕਾ ਲਾਇਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਸਾਫ-ਸੁਥਰਾ ਕੰਮ ਕਰ ਰਹੇ ਹਨ। ਇਸ ਮੌਕੇ ਫੂਲ ਚੰਦ ਗੁਪਤਾ, ਸੰਜੀਵ ਗੁਪਤਾ ਰਾਜਪੁਰਾ, ਰਾਕੇਸ਼ ਪਾਹਵਾ, ਕੇਵਲ ਕ੍ਰਿਸ਼ਨ ਸਮਾਣਾ, ਕ੍ਰਿਸ਼ਨ ਜਿੰਦਲ ਸਮਾਣਾ, ਨਸੀਬ ਚੰਦ ਸਨੌਰ, ਭਗਵਾਨ ਸਿੰਘ ਸਨੌਰ, ਹਰਜਿੰਦਰ ਸਿੰਘ ਸਨੌਰ, ਵਿਜੇ ਕੁਮਾਰ ਸਨੌਰ, ਜਗਜੀਤ ਸਿੰਘ, ਅਰੁਣ ਗੁਪਤਾ, ਭੂਸ਼ਣ ਸਿੰਗਲਾ, ਅਨਵਰ, ਕ੍ਰਿਸ਼ਨ ਲਾਲ, ਸੁਨੀਲ ਕੁਮਾਰ, ਮੁਰਾਰੀ ਲਾਲ ਪਾਤੜਾਂ, ਰਾਜ ਸਿੰਗਲਾ, ਰਾਜਵਿੰਦਰ ਸਿੰਘ ਲਾਡੀ, ਜਸਵਿੰਦਰ ਸਿੰਘ, ਸ਼ਾਮ ਵਧਵਾ ਰਾਜਪੁਰਾ, ਬੰਟੀ ਕਾਂਸਲ ਨਾਭਾ ਅਤੇ ਰਾਜੇਸ਼ ਗੁਪਤਾ ਤੋਂ ਇਲਾਵਾ ਸਮੁੱਚੇ ਵਪਾਰੀ ਆਗੂ ਅਤੇ ਦੁਕਾਨਦਾਰ ਮੌਕੇ 'ਤੇ ਹਾਜ਼ਰ ਸਨ।


Related News