ਪਿੰਡ ਭਾਮ ''ਚ ਖਸਤਾ ਹਾਲਤ ਗਲੀ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

Thursday, Oct 05, 2017 - 12:55 AM (IST)

ਪਿੰਡ ਭਾਮ ''ਚ ਖਸਤਾ ਹਾਲਤ ਗਲੀ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

ਚੱਬੇਵਾਲ,   (ਗੁਰਮੀਤ)–  ਪਿੰਡ ਭਾਮ ਦੀ ਪੁਰਾਣੇ ਡਾਕਖਾਨੇ ਵਾਲੀ ਗਲੀ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ, ਜਿਸ ਨਾਲ ਗਲੀ ਦੇ ਨਾਲ ਲੱਗਦੇ ਘਰਾਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਤਪਾਲ ਜੱਖੂ ਵਾਸੀ ਭਾਮ ਨੇ ਦੱਸਿਆ ਕਿ ਪੁਰਾਣੇ ਡਾਕਖਾਨੇ ਵਾਲੀ ਗਲੀ ਅਤੇ ਨਾਲੀ ਨੂੰ ਗ੍ਰਾਮ ਪੰਚਾਇਤ ਨੇ ਲਗਭਗ ਇਕ ਮਹੀਨਾ ਪਹਿਲਾਂ ਪੁੱਟਿਆ ਸੀ ਪਰ ਅਜੇ ਤੱਕ ਇਸ ਦੀ ਕੋਈ ਮੁਰੰਮਤ ਨਹੀਂ ਕਰਵਾਈ ਗਈ, ਜਿਸ ਨਾਲ ਨਾਲੀਆਂ ਦਾ ਪਾਣੀ ਵੀ ਗਲੀ ਵਿਚ ਆ ਜਾਂਦਾ ਹੈ ਅਤੇ ਚਿੱਕੜ ਵਿਚੋਂ ਲੰਘਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਹੱਲਾ ਵਾਸੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। 
ਇਸ ਸਬੰਧੀ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਗਲੀ ਨੂੰ ਬਣਾਉਣ ਲਈ ਸਰਕਾਰ ਵੱਲੋਂ ਕੋਈ ਵੱਖਰੀ ਗ੍ਰਾਂਟ ਮਨਜ਼ੂਰ ਨਹੀਂ ਹੋਈ ਪਰ ਗ੍ਰਾਮ ਪੰਚਾਇਤ ਵੱਲੋਂ ਇਸ ਗਲੀ ਦਾ ਕੰਮ ਮਨਰੇਗਾ ਸਕੀਮ ਅਧੀਨ ਕਰਵਾਇਆ ਜਾ ਰਿਹਾ ਹੈ। ਅੱਜ ਲੇਬਰ ਕੰਮ ਕਰ ਰਹੀ ਹੈ ਅਤੇ ਇਸ ਦਾ ਛੇਤੀ ਹੀ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਬੀ. ਡੀ. ਓ. ਮਾਹਿਲਪੁਰ ਹਰਬਿਲਾਸ ਸਿੰਘ ਨੇ ਕਿਹਾ ਕਿ ਇਹ ਪਿੰਡ ਪੱਧਰ ਦਾ ਕੰਮ ਹੈ ਅਤੇ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।


Related News