ਫੋਟੋ ਕਾਪੀ ਦੇ 4 ਰੁਪਏ ਨਾ ਦੇਣ ਕਾਰਨ ਤਹਿਸੀਲ ''ਚ ਹੰਗਾਮਾ

Wednesday, Nov 22, 2017 - 06:58 AM (IST)

ਫੋਟੋ ਕਾਪੀ ਦੇ 4 ਰੁਪਏ ਨਾ ਦੇਣ ਕਾਰਨ ਤਹਿਸੀਲ ''ਚ ਹੰਗਾਮਾ

ਜਲੰਧਰ, (ਅਮਿਤ)- ਡੀ. ਏ. ਸੀ. ਅੰਦਰ ਤਹਿਸੀਲ ਕੰਪਲੈਕਸ ਵਿਚ ਮੰਗਲਵਾਰ ਬਾਅਦ ਦੁਪਹਿਰ ਫੋਟੋ ਕਾਪੀ ਦੇ 4 ਰੁਪਏ ਨਾ ਦੇਣ ਸਬੰਧੀ ਹੰਗਾਮਾ ਹੋ ਗਿਆ। ਫੋਟੋ ਸਟੇਟ ਬੂਥ ਚਲਾਉਣ ਵਾਲਾ ਬੂਥ ਧਾਰਕ ਅਤੇ ਇਕ ਪੁਲਸ ਕਰਮਚਾਰੀ ਆਪਸ ਵਿਚ ਉਲਝ ਗਏ ਅਤੇ ਇਹ ਵਿਵਾਦ ਲੱਗਭਗ 2 ਘੰਟੇ ਤਕ ਚੱਲਿਆ। ਵਿਵਾਦ ਵਧਦਾ ਵੇਖ ਨੇੜਲੇ ਬੂਥ ਵਾਲੇ ਮੌਕੇ 'ਤੇ ਇਕੱਠੇ ਹੋ ਗਏ। ਇਸ ਵਿਵਾਦ ਵਿਚ ਥਾਣਾ ਬਾਰਾਦਰੀ ਦੇ ਐੱਸ.ਐੱਚ.ਓ. ਨੂੰ ਖੁਦ ਨਿੱਜੀ ਤੌਰ 'ਤੇ ਆ ਕੇ ਸਥਿਤੀ ਸੰਭਾਲਣੀ ਪਈ।
ਮੇਰਾ ਲੜਕਾ 70 ਫੀਸਦੀ ਅਪਾਹਿਜ ਹੈ, ਵਿਵਾਦ ਤੋਂ ਬਾਅਦ ਹੋਈ ਹਾਲਤ ਖਰਾਬ : ਦਵਿੰਦਰ ਕੋਹਲੀ : ਸੰਦੀਪ ਕੋਹਲੀ ਦੇ ਪਿਤਾ ਦਵਿੰਦਰ ਕੋਹਲੀ ਨੇ ਦੱਸਿਆ ਕਿ ਉਸ ਦਾ ਲੜਕਾ 70 ਫੀਸਦੀ ਅਪਾਹਿਜ ਹੈ ਅਤੇ ਦਿਮਾਗੀ ਤੌਰ 'ਤੇ ਕਮਜ਼ੋਰ ਵੀ ਹੈ। ਉਸ ਨੂੰ ਮਿਰਗੀ ਦਾ ਦੌਰਾ ਵੀ ਪੈਂਦਾ ਹੈ। ਉਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਪੁਲਸ ਮੁਲਾਜ਼ਮ ਨਾਲ ਹੋਏ ਵਿਵਾਦ ਬਾਅਦ ਘਰ ਆ ਕੇ ਉਸ ਦੀ ਹਾਲਤ ਬੇਹੱਦ ਖਰਾਬ ਹੋ ਗਈ। ਉਸ ਨੂੰ ਵਾਰ-ਵਾਰ ਦੌਰੇ ਪੈਣ ਲੱਗੇ, ਕਿਉਕਿ ਉਸ ਨੇ ਸਾਰੀ ਗੱਲ ਆਪਣੇ ਦਿਲ ਉਪਰ ਲੈ ਲਈ ਸੀ ਅਤੇ ਉਸ ਨੂੰ ਬਹੁਤ ਘਬਰਾਹਟ ਮਹਿਸੂਸ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਮੇਰੇ ਬੇਟੇ ਨੂੰ ਕੁੱਝ ਵੀ ਹੁੰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਦਾਰੀ ਏ.ਐੱਸ.ਆਈ. ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਕਮਿਸ਼ਨਰ ਪੁਲਸ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।


Related News