ਡਾਲਰ ਡਿੱਗਣ ਨਾਲ ਐੱਨ.ਆਰ.ਆਈਜ਼ ਨੂੰ ਪਿਆ ਵੱਡਾ ਘਾਟਾ

Wednesday, Nov 21, 2018 - 07:25 PM (IST)

ਜਲੰਧਰ (ਜਸਬੀਰ ਵਾਟਾਂ ਵਾਲੀ)ਲੰਬਾ ਸਮਾਂ ਡਾਲਰ ਦਾ ਚੜ੍ਹਤ ਰਹਿਣ ਤੋਂ ਬਾਅਦ ਆਖਰਕਾਰ ਡਾਲਰ ਡਿੱਗਣਾ ਸ਼ੁਰੂ ਹੋ ਗਿਆ। ਡਾਲਰ ਦੀ ਕੀਮਤ ’ਚ ਪਿਛਲੇ 20 ਦਿਨਾਂ ਤੋਂ  ਸ਼ੁਰੂ ਹੋਈ ਗਿਰਾਵਟ ਅੱਜ ਵੀ ਜਾਰੀ ਰਹੀ। ਅੱਜ ਰੁਪਏ ਦੇ ਮੁਕਾਬਲੇ ਡਾਲਰ ਦੀ ਕੀਮਤ 71.26 ਦਰਜ ਕੀਤੀ ਗਈ। ਡਾਲਰ ਦੀ ਸਭ ਤੋਂ ਉੱਚੀ ਕੀਮਤ 31 ਅਕਤੂਬਰ 2018 ਨੂੰ ਦਰਜ ਕੀਤੀ ਗਈ ਸੀ। ਇਸ ਦੌਰਾਨ ਇਹ ਕੀਮਤ 74.08 ਪੈਸੇ ’ਤੇ ਪੁੱਜ ਗਈ ਸੀ। ਇਨ੍ਹਾਂ ਦਿਨਾਂ ਦੌਰਾਨ ਰੁਪਏ ਦੇ ਮੁਕਾਬਲੇ ਡਾਲਰ ਦੀ ਕੀਮਤ 2.82 ਰੁਪਏ ਟੁੱਟ ਚੁੱਕੀ ਹੈ। 


ਡਾਲਰ ਕੀਮਤ ਵਿਚ ਆਈ ਇਸ ਗਿਰਾਵਟ ਨਾਲ ਜਿੱਥੇ ਦੇਸ਼ ਦੀ ਸਮੁੱਚੀ ਅਰਥਵਿਵਸਥਾ ਨੂੰ ਫਾਇਦਾ ਮਿਲੇਗਾ, ਉੱਥੇ ਹੀ ਇਸ ਗਿਰਾਵਟ ਨਾਲ ਐੱਨਆਰਆਈਜ਼ ਨੂੰ ਕਾਫੀ ਨੁਕਸਾਨ ਵੀ ਹੋਵੇਗਾ। ਪਿਛਲੇ ਸਮੇਂ ਦੌਰਾਨ ਡਾਲਰ ਦੀ ਕੀਮਤ ਵਧਣ ਨਾਲ ਐੱਨਆਰਆਈਜ਼ ਨੂੰ ਕਾਫੀ ਲਾਭ ਮਿਲਿਆ ਸੀ। ਸਾਡੇ ਦੇਸ਼ ਦਾ ਆਨ.ਆਰ.ਆਈਜ਼ ਵੱਡੀ ਗਿਣਤੀ ਵਿਚ ਵਿਦੇਸ਼ਾਂ ’ਚ ਵੱਸਦਾ ਹੈ ਅਤੇ ਹਰ ਰੋਜ਼ ਕਰੋੜਾਂ ਰਪੁਏ ਭਾਰਤ ਵਿਚ ਭੇਜਦਾ ਹੈ। ਇਨ੍ਹਾਂ ਐੱਨ. ਆਰ. ਆਈਜ਼ ਹੁਣ ਭਾਰਤ ਵਿਚ ਪੈਸੇ ਭੇਜਣ ਲਈ ਪਹਿਲਾਂ ਨਾਲੋਂ ਵਧੇਰੇ ਜ਼ੇਬ ਢਿੱਲੀ ਕਰਨੀ ਪਵੇਗੀ ਕਿਉਂਕਿ ਹਰ ਇਕ ਡਾਲਰ ਭੇਜਣ ਪਿੱਛੇ ਉਨ੍ਹਾਂ ਦਾ 2.82 ਪੈਸੇ ਦਾ ਨੁਕਸਾਨ ਹੋਵੇਗਾ।
 


Related News