ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਆਈ ਜਨਾਨੀ ਤੋਂ 28 ਲੱਖ ਦਾ ਸੋਨਾ ਜ਼ਬਤ
Friday, Jun 04, 2021 - 12:16 PM (IST)
ਅੰਮ੍ਰਿਤਸਰ (ਨੀਰਜ) - ਐੱਸ. ਜੀ. ਆਰ. ਡੀ. (ਸ਼੍ਰੀ ਗੁਰੂ ਰਾਮਦਾਸ) ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਵਲੋਂ ਦੁਬਈ ਤੋਂ ਅੰਮ੍ਰਿਤਸਰ ਆਈ ਇਕ ਜਨਾਨੀ ਦੀ ਬ੍ਰਾ ਤੋਂ 28 ਲੱਖ ਰੁਪਏ ਦੀ ਕੀਮਤ ਦਾ ਸੋਨਾ ਜਬਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਕਸਟਮ ਵਿਭਾਗ ਨੇ ਉਕਤ ਸੋਨੇ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਐੱਸ.ਜੀ.ਆਰ. ਡੀ. ਇੰਟਰਨੈਸ਼ਨਲ ਏਅਰਪੋਰਟ ਦੀ ਗੱਲ ਕਰੀਏ ਤਾਂ ਕਾਫ਼ੀ ਦਿਨਾਂ ਦੇ ਬਾਅਦ ਏਅਰਪੋਰਟ ’ਤੇ ਸੋਨਾ ਫੜਿਆ ਗਿਆ ਹੈ ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਮਿਲੀ ਜਾਣਕਾਰੀ ਅਨੁਸਾਰ ਦੁਬਈ ਤੋਂ ਆਈ ਜਨਾਨੀ ਨੇ ਇਸ ਸੋਨੇ ਨੂੰ ਪੇਸਟਫੋਮ ’ਚ ਬਣਾਕੇ ਬ੍ਰਾ ਦੀ ਕੈਵੇਟੀਜ਼ ’ਚ ਲੁੱਕਾ ਕੇ ਰੱਖਿਆ ਸੀ ਤਾਂਕਿ ਕਸਟਮ ਅਧਿਕਾਰੀਆਂ ਨੂੰ ਚਕਮਾ ਦਿੱਤਾ ਜਾ ਸਕੇ। ਅਜਿਹਾ ਕਰਨ ਦੇ ਬਾਵਜੂਦ ਉਕਤ ਜਨਾਨੀ ਵਿਭਾਗ ਦੀ ਤਜੁਰਬੇਕਾਰ ਮਹਿਲਾ ਅਧਿਕਾਰੀਆਂ ਨੂੰ ਚਕਮਾ ਦੇਣ ’ਚ ਸਫ਼ਲ ਨਹੀਂ ਹੋ ਸਕੀ ਅਤੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਈ ਗਈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਨਾਲੀ ਦੇ ਪਾਣੀ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਵਾਰਦਾਤ, ਚੱਲੀਆਂ ਗੋਲੀਆਂ