ਹੁਣ ਦੁਬਈ ਜਾਣ ਵਾਲਿਆਂ ਨੂੰ ਠੱਗੀ ਤੋਂ ਬਚਾਏਗੀ ਸਿੱਖ ਕਾਰੋਬਾਰੀ ਦੀ ਸੰਸਥਾ ‘ਬਾਕਸ ਆਫ ਹੋਪ’

Sunday, Jan 17, 2021 - 10:47 PM (IST)

ਹੁਣ ਦੁਬਈ ਜਾਣ ਵਾਲਿਆਂ ਨੂੰ ਠੱਗੀ ਤੋਂ ਬਚਾਏਗੀ ਸਿੱਖ ਕਾਰੋਬਾਰੀ ਦੀ ਸੰਸਥਾ ‘ਬਾਕਸ ਆਫ ਹੋਪ’

ਜਲੰਧਰ (ਰਮਨਦੀਪ ਸੋਢੀ)- ਬੇਸ਼ੱਕ ਕੋਰੋਨਾ ਦੇ ਚੱਲਦਿਆਂ ਲਗਭਗ ਮੁਲਕਾਂ ਨੇ ਵਿਜ਼ਟਰ ਵੀਜ਼ਾ ਸਮੇਤ ਹੋਰ ਵੀ ਕੈਟਾਗਰੀ ਦੇ ਲੋਕਾਂ ਦਾ ਆਉਣਾ ਜਾਣਾ ਬੰਦ ਕੀਤਾ ਹੋਇਆ ਹੈ ਪਰ ਦੁਬਈ ਇਕ ਅਜਿਹਾ ਮੁਲਕ ਹੈ ਜਿੱਥੇ ਤੁਸੀਂ ਅੱਜ ਵੀ ਕੋਰੋਨਾ ਸੰਬੰਧੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਵਿਜ਼ਟਰ ਜਾਂ ਵਰਕ ਪਰਮਟ ‘ਤੇ ਜਾ ਸਕਦੇ ਹੋ। ਅਸੀਂ ਅਕਸਰ ਖਬਰਾਂ ‘ਚ ਪੜ੍ਹਦੇ ਤੇ ਸੁਣਦੇ ਹਾਂ ਕਿ ਦੁਬਈ ‘ਚ ਗਏ ਕਈ ਕਾਮੇ ਵਰਕਰਾਂ (ਮਰਦਾਂ ਤੇ ਔਰਤਾਂ) ਨਾਲ ਠੱਗੀ ਵੱਜ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਕਈ ਵਾਰ ਕੁਝ ਲੋਕਾਂ ਨੂੰ ਗਲਤ ਜਾਂ ਜਾਅਲੀ ਵੀਜ਼ਾ ਕਾਰਨ ਏਅਰਪੋਰਟ ਤੋਂ ਮੁੜਨਾ ਪੈਂਦਾ ਹੈ ਤੇ ਕਈ ਵਾਰ ਏਜੰਟ ਦੱਸਦਾ ਕੁਝ ਹੋਰ ਹੈ ਪਰ ਅਸਲੀਅਤ ਕੁਝ ਹੋਰ ਹੀ ਨਿਕਲਦੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਨਗਰ-ਨਿਗਮ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ

PunjabKesari

ਪੰਜਾਬੀਆਂ ਨੂੰ ਇਨ੍ਹਾਂ ਸਾਰੀਆਂ ਸਮੱਸਿਆਂ ਤੋਂ ਨਿਜ਼ਾਤ ਦਿਵਾਉਣ ਲਈ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਹਰਮੀਕ ਸਿੰਘ ਨੇ ਪਹਿਲਦਕਦਮੀ ਕੀਤੀ ਹੈ। ਉਨ੍ਹਾਂ ਦੀ ਸੰਸਥਾ ਬਾਕਸ ਆਫ ਹੋਪ ਵੱਲੋਂ ਐਲਾਨ ਕੀਤਾ ਗਿਆਂ ਹੈ ਕਿ ਜਦੋਂ ਵੀ ਤੁਸੀਂ ਭਾਰਤ ਬੈਠੇ ਵਰਕ ਵੀਜ਼ਾ ਹਾਸਲ ਕਰ ਲੈਂਦੇ ਹੋ ਤਾਂ ਉਕਤ ਵੀਜ਼ੇ ਦੇ ਸਹੀ ਹੋਣ ਦੀ ਪੁਸ਼ਟੀ ਲਈ ਉਹ ਤੁਹਾਡੀ ਮਦਦ ਕਰਨਗੇ, ਭਾਵ ਕਿ ਜਿਸ ਕੰਪਨੀ ਨੇ ਤੁਹਾਨੂੰ ਵੀਜ਼ਾ ਭੇਜਿਆ ਹੈ ਉਹ ਅਸਲੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਹਰਮੀਕ ਸਿੰਘ ਨੇ ਕਿਹਾ ਕਿ ਇਥੇ ਕੁਝ ਕੰਪਨੀਆਂ ਵਰਕਰਾਂ ਨੂੰ ਆਉਣ ਤੋਂ ਬਾਅਦ ਵੀ ਤੰਗ ਪ੍ਰੇਸ਼ਾਨ ਕਰਦੀਆਂ ਹਨ ਖਾਸਕਰ ਬੀਬੀਆਂ ਨੂੰ ਕੁਝ ਏਜੰਟ ਗੁੰਮਰਾਹ ਕਰਕੇ ਦੁਬਈ ਭੇਜ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਪੂਰੀ ਤਨਖਾਹ ਨਹੀਂ ਮਿਲਦੀ ਤੇ ਖੱਜਲ ਖੁਆਰ ਹੋਣਾ ਪੈਂਦਾ ਹੈ। ਸੋ ਉਹ ਅਜਿਹੇ ਪੀੜਤ ਲੋਕਾਂ ਦੀ ਵੀ ਆਪਣੀ ਕੰਪਨੀ ਬੀ-ਪਲਾਨ ਗਰੁੱਪ ਦੇ ਦਫਤਰ ‘ਚ ਮਦਦ ਕਰ ਰਹੇ ਹਨ।

PunjabKesari

ਹਰਮੀਕ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਖਾਸਕਰ ਪੰਜਾਬ ਤੋਂ ਦੁਬਈ ਆ ਰਿਹਾ ਹੈ ਤੇ ਉਸਦੇ ਮਨ ‘ਚ ਕੋਈ ਵੀ ਸ਼ੰਕਾ ਹੈ ਤਾਂ ਸਾਡੀ ਟੀਮ ਉਨ੍ਹਾਂ ਦੀ ਮਦਦ ਕਰੇਗੀ। ਇਸ ਤੋਂ ਇਲਾਵਾ ਦੁਬਈ ਦੇ ਅੰਦਰ ਵੀ ਜੇਕਰ ਕੋਈ ਵਿਅਕਤੀ ਵੀਜ਼ੇ ਜਾਂ ਪਰਮਟ ਸੰਬੰਧੀ ਕਿਸੇ ਠੱਗੀ ਦਾ ਸ਼ਿਕਾਰ ਹੈ ਤਾਂ ਅਸੀਂ ਉਸਦੀ ਮਦਦ ਕਰਨ ਲਈ ਤਤਪਰ ਹਾਂ। ਹਰਮੀਕ ਸਿੰਘ ਮੁਤਾਬਕ ਇਹ ਕਦਮ ਉਨ੍ਹਾਂ ਇਸ ਲਈ ਚੁੱਕਿਆ ਹੈ ਕਿਉਂਕਿ ਆਏ ਦਿਨ ਦੁਬਈ ‘ਚ ਪੰਜਾਬੀ ਲੋਕ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਰਕੇ ਉਹ ਪੀੜਤ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਨ। ਉਨ੍ਹਾਂ ਬਕਾਇਦਾ ਆਪਣੀ ਟੀਮ ਦਾ ਦੁਬਈ ਦਾ ਨੰਬਰ (+971561774115 ) ਜਾਰੀ ਕੀਤਾ ਹੈ ਜਿਸ ‘ਤੇ ਲੋੜਵੰਦ ਲੋਕ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਇਕ ਪੋਸਟਰ ਜਾਰੀ ਕਰਕੇ ਆਪਣੀ ਈਮੇਲ ਵੀ ਦੱਸੀ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਵੱਡਾ ਝਟਕਾ, ਕੁਲਵੰਤ ਸਿੰਘ ਨੂੰ ਪਾਰਟੀ 'ਚੋਂ ਕੱਢਣ ਦੇ ਵਿਰੋਧ 'ਚ 28 ਆਗੂਆਂ ਨੇ ਦਿੱਤੇ ਅਸਤੀਫ਼ੇ


author

Gurminder Singh

Content Editor

Related News