ਦੁਬਈ ’ਚ ਰਹਿੰਦੇ ਰਹੇ ਲਿਵ ਇਨ ਰਿਲੇਸ਼ਨ ’ਚ, ਭਾਰਤ ਆਈ ਤਾਂ ਪਤਾ ਲੱਗਾ ਪਹਿਲਾਂ ਹੀ ਵਿਆਹਿਆ

Monday, Jan 29, 2024 - 11:04 AM (IST)

ਦੁਬਈ ’ਚ ਰਹਿੰਦੇ ਰਹੇ ਲਿਵ ਇਨ ਰਿਲੇਸ਼ਨ ’ਚ, ਭਾਰਤ ਆਈ ਤਾਂ ਪਤਾ ਲੱਗਾ ਪਹਿਲਾਂ ਹੀ ਵਿਆਹਿਆ

ਖਰੜ (ਰਣਬੀਰ) : ਪੰਜਾਬ ਨਾਲ ਸਬੰਧਤ ਅਤੇ ਖਾੜੀ ਮੁਲਕ ’ਚ ਨੌਕਰੀ ਕਰਦੀ ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸਦਾ ਸਰੀਰਕ ਸ਼ੋਸ਼ਣ ਕਰਦੇ ਆ ਰਹੇ ਨੌਜਵਾਨ ਖ਼ਿਲਾਫ ਥਾਣਾ ਸਿਟੀ ਪੁਲਸ ਨੇ ਲੜਕੀ ਵਲੋਂ ਦਿੱਤੇ ਬਿਆਨਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸਨੂੰ ਹੁਣ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਲੜਕੀ ਨੇ ਦੱਸਿਆ ਕਿ ਉਹ ਤਿੰਨ ਸਾਲਾਂ ਤੋਂ ਦੁਬਈ ਵਿਖੇ ਰਹੀ ਹੈ। ਉਸਦੀ ਧਰਮਿੰਦਰ ਨਾਂ ਦੇ ਨੌਜਵਾਨ, ਜੋ ਥਾਣਾ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਹੈ, ਨਾਲ ਕਾਫੀ ਦੇਰ ਤੋਂ ਜਾਣ-ਪਛਾਣ ਹੈ। ਦੋਵਾਂ ਦੀ ਦੋਸਤੀ ਹੋਣ ਪਿੱਛੋਂ ਧਰਮਿੰਦਰ ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ।

ਇਹ ਵੀ ਪੜ੍ਹੋ : 40 ਸਾਲ ਪਹਿਲਾਂ ਦਿੱਤੇ ਸੀ ਘੱਟ ਨੰਬਰ, ਕੈਨੇਡਾ ਤੋਂ ਪਰਤੇ ਐੱਨ. ਆਰ. ਆਈ. ਨੇ ਚਾੜ੍ਹ ਦਿੱਤਾ ਚੰਨ

2022 ਵਿਚ ਉਸ ਨੇ ਉਸਨੂੰ ਨੂੰ ਦੁਬਈ ਆਪਣੇ ਕੋਲ ਬੁਲਾ ਲਿਆ, ਜਿੱਥੇ ਉਹ ਦੋਵੇਂ ਲਿਵ ਇਨ ਰਿਲੇਸ਼ਨ ਵਿਚ ਰਹਿੰਦੇ ਰਹੇ। ਉਥੇ ਕਾਫੀ ਸਮਾਂ ਰਹਿਣ ਪਿੱਛੋਂ ਧਰਮਿੰਦਰ ਨੇ ਉਸ ਨਾਲ ਭਾਰਤ ਜਾ ਕੇ ਵਿਆਹ ਕਰਵਾਉਣ ਦੀ ਗੱਲ ਆਖੀ। ਲੜਕੀ ਮੁਤਾਬਕ ਪਿਛਲੇ ਸਾਲ ਅਕਤੂਬਰ ਮਹੀਨੇ ਉਹ ਭਾਰਤ ਆ ਗਈ ਕਿਉਂਕਿ ਦੋਵਾਂ ਦਾ ਵਿਆਹ ਕਰਵਾਉਣ ਦਾ ਪਲਾਨ ਸੀ। ਇਸ ਲਈ ਉਕਤ ਨੌਜਵਾਨ ਵੀ ਇਸੇ ਸਾਲ 10 ਤਾਰੀਖ਼ ਨੂੰ ਆਪਣੇ ਘਰ ਭਾਰਤ ਪਰਤ ਆਇਆ। ਇਥੇ ਆ ਕੇ ਇਕ ਦਿਨ ਉਸਨੂੰ ਫੋਨ ਕਰ ਕੇ ਮੋਹਾਲੀ ਦੇ ਇਕ ਹੋਟਲ ਵਿਚ ਬੁਲਾਇਆ, ਜਿੱਥੇ ਉਸਨੇ ਉਸਨੂੰ ਮੁੜ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਿਕ ਸਬੰਧ ਬਣਾਏ। ਉਸ ਤੋਂ ਅਗਲੇ ਦਿਨ ਉਹ ਆਪਣੇ ਘਰ ਵਾਪਸ ਚਲਾ ਗਿਆ ਜਦਕਿ ਲੜਕੀ ਮੁਤਾਬਕ ਉਹ ਖਰੜ ਦੇ ਇਕ ਪੀ. ਜੀ. ਵਿਚ ਆ ਕੇ ਠਹਿਰ ਗਈ।

ਇਹ ਵੀ ਪੜ੍ਹੋ : ਪੰਜਾਬ ’ਚ ਮੌਸਮ ਨੂੰ ਲੈ ਕੇ ਹੋਈ ਨਵੀਂ ਭਵਿੱਖਬਾਣੀ, ਜਾਰੀ ਹੋਇਆ ਮੀਂਹ ਦਾ ਅਲਰਟ

ਲੜਕੀ ਮੁਤਾਬਕ ਉਸਨੇ ਜਦੋਂ ਧਰਮਿੰਦਰ ਨੂੰ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਦਾ ਹੋਇਆ ਉਸ ਨੂੰ ਜਾਨੋਂ ਮਾਰਨ ਤਕ ਦੀਆਂ ਧਮਕੀਆਂ ਦੇਣ ਲੱਗਾ। ਉਸ ਵਲੋਂ ਅਖੀਰ ਜਦੋਂ ਉਸ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਉਹ ਪਹਿਲਾਂ ਤੋਂ ਹੀ ਨਾ ਸਿਰਫ ਵਿਆਹਿਆ ਹੋਇਆ ਹੈ, ਬਲਕਿ ਉਸਦਾ ਤਿੰਨ ਮਹੀਨਿਆਂ ਦਾ ਬੱਚਾ ਵੀ ਹੈ। ਲੜਕੀ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲਸ ਨੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰਕੇ ਉਸਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਗੱਡੀ ਲੁੱਟਣ ਆਏ ਲੁਟੇਰਿਆਂ ਨੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News