ਵਿਜੀਲੈਂਸ ਜਾਂਚ ''ਚ ਘਿਰੇ ਵਿਧਾਇਕ ਪਾਹੜਾ ਨੂੰ ਸਲੂਟ ਮਾਰਨ ਵਾਲੇ ਡੀਐੱਸਪੀ ਦਾ ਹੋਇਆ ਤਬਾਦਲਾ

Tuesday, Dec 27, 2022 - 05:22 AM (IST)

ਵਿਜੀਲੈਂਸ ਜਾਂਚ ''ਚ ਘਿਰੇ ਵਿਧਾਇਕ ਪਾਹੜਾ ਨੂੰ ਸਲੂਟ ਮਾਰਨ ਵਾਲੇ ਡੀਐੱਸਪੀ ਦਾ ਹੋਇਆ ਤਬਾਦਲਾ

ਅਵਤਾਰ ਸਿੰਘ (ਗੁਰਦਾਸਪੁਰ): ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਵਿਜੀਲੈਂਸ ਦਫਤਰ ਵਿਖੇ ਉਨ੍ਹਾਂ ਦੀ ਪੇਸ਼ੀ ਦੌਰਾਨ ਸਲੂਟ ਮਾਰਨ ਵਾਲੇ ਵਿਜੀਲੈਂਸ ਵਿਭਾਗ ਦੇ ਡੀ.ਐੱਸ.ਪੀ. ‌ਨਿਰਮਲ ਸਿੰਘ ਦਾ‌ ਤਬਾਦਲਾ ਪੰਜਾਬ ਸਰਕਾਰ ਵੱਲੋਂ ਸੰਗਰੂਰ ਵਿਖੇ ਕਰ ਦਿੱਤਾ ਗਿਆ ਹੈ। ਹਾਲਾਂਕਿ ਡੀ. ਐੱਸ. ਪੀ. ਨਿਰਮਲ ਸਿੰਘ ਇਸ ਤਬਾਦਲੇ ਨੂੰ ਰੁਟੀਨ ਵਿਚ ਕੀਤਾ ਗਿਆ ਤਬਾਦਲਾ ਕਹਿੰਦੇ ਹਨ। ਡੀ.ਐੱਸ.ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਸੰਗਰੂਰ ਵਿਖੇ ਜੁਆਇਨ ਕਰ ਲਿਆ ਹੈ ਅਤੇ‌‌ ਪੰਜਾਬ ਸਰਕਾਰ ਵੱਲੋਂ ਹੋਰ ਵੀ ਕਈ ਵਿਜੀਲੈਂਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ  ਹੈ।

ਇਹ ਖ਼ਬਰ ਵੀ ਪੜ੍ਹੋ - ਠੰਡ ਨੇ ਧਾਰਿਆ ਖ਼ਤਰਨਾਕ ਰੂਪ, ਸਰਦੀ ਕਾਰਨ ਵਿਅਕਤੀ ਨੇ ਤੋੜਿਆ ਦਮ

ਦੂਜੇ ਪਾਸੇ ਜਦੋਂ ਇਸ ਬਾਰੇ ਐੱਸ.ਪੀ. ਵਿਜੀਲੈਸ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡੀ. ਐੱਸ. ਪੀ. ਨਿਰਮਲ ਸਿੰਘ‌ ਦੀ ਜਗ੍ਹਾ ਤੇ ਡੀਐੱਸਪੀ ਯੋਗੇਸ਼ਵਰ ਜੋ ਪਠਾਨਕੋਟ ਵਿਖੇ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਦੇ ਤੌਰ 'ਤੇ ਵੀ ਕੰਮ ਕਰ ਰਹੇ ਹਨ, ਨੂੰ ਗੁਰਦਾਸਪੁਰ ਦੇ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ ਦੇ ਤੌਰ 'ਤੇ ‌ਵਾਧੂ ‌ ਚਾਰਜ ਵੀ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਠੰਡ ਤੋਂ ਬਚਾਅ ਲਈ ਅੱਗ ਸੇਕਣ ਵਾਲੇ ਸਾਵਧਾਨ! ਕੋਲਿਆਂ ਦੀ ਭੱਠੀ ਕਾਰਨ ਪਰਿਵਾਰ ਦੇ 4 ਜੀਅ ਪੁੱਜੇ ਹਸਪਤਾਲ

ਦੱਸ ਦਈਏ ਕਿ ਡੀਐੱਸਪੀ ਨਿਰਮਲ ਸਿੰਘ ‌ਉਸ ਸਮੇਂ ਚਰਚਾ ਵਿਚ ਆਏ ਸਨ ਜਦ ਉਨ੍ਹਾਂ ਨੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਵਿਜੀਲੈਂਸ ਵਿਭਾਗ ਵੱਲੋਂ ਸੰਮਨ ਭੇਜ ਕੇ ਜਾਂਚ ਦੇ ਸਿਲਸਿਲੇ ਵਿਚ ਬੁਲਾਇਆ ਸੀ ਤਾਂ ਉਸ ਵੇਲੇ ਡੀ.ਐੱਸ.ਪੀ. ਨਿਰਮਲ ਸਿੰਘ ਵੱਲੋਂ ਵਿਧਾਇਕ ਨੂੰ ਖੜੇ ਹੋ ਕੇ ‌ਸਲੂਟ ਮਾਰਿਆ ਗਿਆ। ਇਸ ਘਟਨਾ ਦੀ ਵੀਡੀਓ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਦਿਖਾਈ ਗਈ ਸੀ ਅਤੇ ਓਦੋਂ ਇਹ ਸਵਾਲ ਉਠਿਆ ਸੀ ਕਿ ਕੀ ਜਾਂਚ ਲਈ ਆਏ ਵਿਧਾਇਕ ਨੂੰ ‌ ਵਿਭਾਗ ਦੇ ਡੀ. ਐੱਸ. ਪੀ. ਵੱਲੋਂ ਸਲੂਟ ਮਾਰਨਾ ਜਾਇਜ਼ ਹੈ? ਦੂਜੇ ਪਾਸੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਡੀ. ਐੱਸ. ਪੀ. ਵੱਲੋਂ ਸਲੂਟ ਮਾਰਨ ਦੀ ਇਸ ਘਟਨਾ ਨੂੰ ਪ੍ਰੋਟੋਕੋਲ ਦਾ ਹਿੱਸਾ ਦੱਸਿਆ ਸੀ ਅਤੇ ਕਿਹਾ ਸੀ ਕਿ ਡੀ. ਐੱਸ. ਪੀ. ਨੇ ਇਕ ‌ਜਨਤਾ ਦੇ ਨੁਮਾਇੰਦੇ ਨੂੰ ਸਲੂਟ ਮਾਰਿਆ ਹੈ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ਾਂ ਤੋਂ ਭਾਰਤ ਆਏ 29 ਯਾਤਰੀ ਕੋਰੋਨਾ ਪਾਜ਼ੇਟਿਵ, ਇੱਥੇ ਲਾਜ਼ਮੀ ਹੋਇਆ ਮਾਸਕ, ਨਵੇਂ ਸਾਲ ਦੇ ਜਸ਼ਨ ਬਾਰੇ ਵੀ ਹਦਾਇਤਾਂ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News