ਵੱਡੀ ਖ਼ਬਰ : ਹੱਥ ਬੰਨ੍ਹ ਕੇ ਕੈਪਟਨ ਕੋਲੋਂ ਮਦਦ ਮੰਗਣ ਵਾਲੇ ਲੁਧਿਆਣਾ ਦੇ ਡੀ. ਐੱਸ. ਪੀ. ਦੀ ਮੌਤ

Wednesday, Jun 09, 2021 - 06:51 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ, ਸਿਆਲ) : ਕੋਰੋਨਾ ਮਹਾਮਾਰੀ ਕਾਰਣ ਫੇਫੜਿਆਂ ਦੇ ਇਨਫੈਕਸ਼ਨ ਨਾਲ ਪੀੜਤ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਤਾਇਨਾਤ ਡੀ. ਐੱਸ. ਪੀ. ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਚਪੇਟ ਵਿਚ ਆਉਣ ਤੋਂ ਬਾਅਦ ਡੀ. ਐੱਸ. ਪੀ. ਸਕਿਓਰਿਟੀ ਜੇਲ ਨੂੰ 6 ਅਪ੍ਰੈਲ ਨੂੰ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਅਨੁਸਾਰ ਉਕਤ ਬਿਮਾਰੀ ਦੇ ਚੱਲਦੇ ਡੀ. ਐੱਸ. ਪੀ. ਸਕਿਓਰਟੀ ਦੇ ਦੋਵੇਂ ਫੇਫੜੇ ਪੂਰੀ ਤਰ੍ਹਾਂ ਖ਼ਰਾਬ ਹੋ ਗਏ ਸਨ, ਜਿਸ ਦੇ ਇਲਾਜ ’ਤੇ ਲੱਖਾਂ ਰੁਪਏ ਦਾ ਖਰਚ ਦੱਸਿਆ ਸੀ। ਇਸ ਦੌਰਾਨ ਡੀ. ਐਸ. ਪੀ. ਹਰਜਿੰਦਰ ਸਿੰਘ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ।

ਇਹ ਵੀ ਪੜ੍ਹੋ : ਬਠਿੰਡਾ ’ਚ ਖ਼ੌਫਨਾਕ ਵਾਰਦਾਤ, ਪਤੀ ਨੇ ਸੁੱਤੀ ਪਈ ਪਤਨੀ ਦਾ ਕਹੀ ਨਾਲ ਵੱਢਿਆ ਗਲ਼ਾ

ਇਸ ਵੀਡੀਓ ’ਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਦਗੀ ਦੀ ਗੁਹਾਰ ਲਗਾਈ ਸੀ। ਡੀ. ਐਸ. ਪੀ. ਨੇ ਕਿਹਾ ਸੀ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਜਿਹੜਾ ਫੰਡ ਦਿੱਤਾ ਜਾਣਾ ਹੈ, ਉਹ ਉਨ੍ਹਾਂ ਨੂੰ ਹੁਣੇ ਦੇ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਬੱਚੇ ਅਨਾਥ ਹੋਣ ਤੋਂ ਬਚ ਜਾਣ। ਨਾਲ ਹੀ ਡੀ. ਐੱਸ. ਪੀ. ਨੇ ਕਿਹਾ ਸੀ ਕਿ ਉਨ੍ਹਾਂ ਦਾ ਇਲਾਜ ਜਲਦੀ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਬਚ ਸਕੇ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਮੋਰਚਾਬੰਦੀ, ਚੋਣਾਂ ਤੋਂ ਪਹਿਲਾਂ ਚੁੱਕਿਆ ਇਹ ਵੱਡਾ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News