DSP ਦੇ ਮੁੰਡੇ ਨੇ ਗੁਆਂਢੀ ਦੇ ਮਹਿਮਾਨਾਂ 'ਤੇ ਕੀਤਾ ਹਮਲਾ, ਵੀਡੀਓ ਵਾਇਰਲ
Tuesday, Jan 30, 2018 - 12:47 PM (IST)
ਕਪੂਰਥਲਾ— ਕਪੂਰਥਲਾ ਦੇ ਮੰਸੂਰਵਾਲਾ ਇਲਾਕੇ 'ਚ ਗੱਡੀ ਦੀ ਸਾਈਡ ਨੂੰ ਲੈ ਕੇ ਨਾ ਸਿਰਫ ਡੀ. ਐੱਸ. ਪੀ. ਵਿਜੀਲੈਂਸ ਦੇ ਮੁੰਡੇ ਨੇ ਹੰਗਾਮਾ ਹੀ ਕੀਤਾ ਸਗੋਂ ਗੁਆਂਢ 'ਚ ਆਏ ਮਹਿਮਾਨਾਂ 'ਤੇ ਬੇਸਬਾਲ ਨਾਲ ਹਮਲਾ ਵੀ ਕਰ ਦਿੱਤਾ। ਕੁੱਟਮਾਰ ਦਾ ਸ਼ਿਕਾਰ ਹੋਏ ਇਕ ਲੜਕੇ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਮੰਸੂਰਵਾਲਾ 'ਚ ਰਹਿੰਦੇ ਡੀ. ਐੱਸ. ਪੀ. ਦੇ ਗੁਆਂਢੀ ਦੇ ਘਰ ਬੀਤੇ ਦਿਨੀਂ ਕੁਝ ਮਹਿਮਾਨ ਆਏ ਹੋਏ ਸਨ ਅਤੇ ਉਨ੍ਹਾਂ ਦੇ ਨਾਲ ਗੱਡੀ ਦੀ ਸਾਈਡ ਨੂੰ ਲੈ ਕੇ ਡੀ. ਐੱਸ. ਪੀ. ਦੇ ਪੁੱਤਰ ਦੀ ਬਹਿਸਬਾਜ਼ੀ ਬਾਜ਼ੀ ਹੋ ਗਈ। ਇਹ ਮਾਮੂਲੀ ਝਗੜਾ ਇੰਨਾ ਵੱਧ ਗਿਆ ਕਿ ਡੀ. ਐੱਸ. ਪੀ. ਦੇ ਪੁੱਤਰ ਨੇ ਉਨ੍ਹਾਂ 'ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਲੜਕੀ ਸਮੇਤ ਦੋ ਲੋਕ ਜ਼ਖਮੀ ਹੋ ਗਏ। ਹਾਲਾਂਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
