'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ

Monday, Sep 07, 2020 - 11:09 PM (IST)

ਜਲੰਧਰ (ਸ਼ੋਰੀ)— ਮਹਾਨਗਰ ਜਲੰਧਰ 'ਚ ਸ਼ਰਾਬ ਠੇਕੇਦਾਰਾਂ ਦਾ ਸਿੰਡੀਕੇਟ ਹੋਣ ਕਾਰਨ ਲੋਕਾਂ ਨੂੰ ਠੇਕਿਆਂ ਤੋਂ ਮਹਿੰਗੇ ਭਾਅ ਸ਼ਰਾਬ ਖਰੀਦਣੀ ਪੈ ਰਹੀ ਹੈ। ਕਈ ਮਹੀਨਿਆਂ ਤੋਂ ਸ਼ਰਾਬ ਦੀਆਂ ਕੀਮਤਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਸਨ। ਹੁਣ ਸ਼ਰਾਬੀਆਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਫੁੱਟ ਪੈਣ ਕਾਰਨ ਸ਼ਰਾਬ ਦੇ ਠੇਕੇਦਾਰਾਂ ਦਾ ਸਿੰਡੀਕੇਟ ਟੁੱਟ ਚੁੱਕਾ ਹੈ। ਜਾਣਕਾਰੀ ਮੁਤਾਬਕ ਹੁਣ ਲੰਮਾ ਪਿੰਡ ਚੌਕ ਨੇੜੇ ਸ਼ਰਾਬ ਘੱਟ ਕੀਮਤ 'ਤੇ ਮਿਲ ਰਹੀ ਹੈ, ਜਿਸ ਕਾਰਨ ਠੇਕਿਆਂ 'ਤੇ ਭੀੜ ਲੱਗੀ ਨਜ਼ਰ ਆਉਂਦੀ ਹੈ, ਜਦਕਿ ਆਲੇ-ਦੁਆਲੇ ਸਿੰਡੀਕੇਟ ਵਾਲੇ ਠੇਕਿਆਂ 'ਤੇ ਗਾਹਕ ਜਾ ਹੀ ਨਹੀਂ ਰਹੇ।

ਇਹ ਵੀ ਪੜ੍ਹੋ:  ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ

ਅੰਕੜਿਆਂ ਮੁਤਾਬਕ ਮਹਾਨਗਰ 'ਚ ਸਿੰਡੀਕੇਟ ਵਾਲੇ ਸ਼ਰਾਬ ਦੇ ਠੇਕਿਆਂ 'ਚ ਸ਼ਰਾਬ ਦਾ ਕਵਾਟਰ 230 ਰੁਪਏ ਅਤੇ ਬੋਤਲ 720 ਦੇ ਲਗਭਗ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਇਸ ਦੇ ਉਲਟ ਲੰਬਾ ਪਿੰਡ ਚੌਂਕ ਦੇ ਕੋਲ ਸ਼ਰਾਬ ਦਾ ਕਵਾਰਟਰ 150 ਅਤੇ ਬੋਤਲ 590 ਦੇ ਕਰੀਬ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਸ਼ਰਾਬ ਦੀਆਂ ਬੋਤਲਾਂ ਦੇ ਰੇਟ ਵੀ ਕਾਫੀ ਘੱਟ ਹੋ ਚੁੱਕੇ ਹਨ। ਹੁਣ ਲੋਕ ਸਸਤੀ ਸ਼ਰਾਬ ਲੈਣ ਲਈ ਲੰਬਾ ਪਿੰਡ ਚੌਂਕ ਦੇ ਕੋਲ ਜਾ ਰਹੇ ਹਨ। ਇਕ ਸ਼ਰਾਬੀ ਨੇ ਨਾਂ ਨਾ ਛਾਪਣ 'ਤੇ ਦੱਸਿਆ ਕਿ ਮੋਟਰਸੀਕਲ 'ਚ 10 ਤੋਂ ਲੈ ਕੇ 15 ਰੁਪਏ ਦਾ ਤੇਲ ਖਰਚ ਕਰਨ 'ਤੇ ਉਨ੍ਹਾਂ ਦੇ 135 ਰੁਪਏ ਬਚਦੇ ਹਨ ਉਹ ਕਿਉਂ ਨਾ ਸਸਤੀ ਸ਼ਰਾਬ ਖਰੀਦਣ ਜਾਣ।

ਬਾਕੀ ਠੇਕਿਆਂ 'ਚ ਘਟੀ ਸ਼ਰਾਬ ਦੀ ਸੇਲ
ਲੰਬਾ ਪਿੰਡ ਚੌਂਕ ਦੇ ਕੋਲ ਸਸਤੀ ਸ਼ਰਾਬ ਹੋਣ ਕਾਰਨ ਬਾਕੀ ਸ਼ਰਾਬ ਦੇ ਠੇਕੇ ਦੀ ਸੇਲ ਘਟਣੀ ਸ਼ੁਰੂ ਹੋ ਚੁੱਕੀ ਹੈ। ਲੋਕ ਸਿੰਡੀਕੇਟ ਵਾਲੇ ਠੇਕੇ ਦੇ ਕਰਿੰਦਿਆਂ ਨੂੰ ਇਸ ਗੱਲ ਨੂੰ ਲੈ ਕੇ ਵਿਵਾਦ ਵੀ ਕਰਦੇ ਹਨਕਿ ਉਹ ਸ਼ਰਾਬ ਸਤੀ ਕਿਉਂ ਨਹੀਂ ਕਰ ਰਹੇ। ਉਥ ਇਹ ਵੀ ਪਤਾ ਲੱਗਾ ਹੈ ਕਿ ਸਿੰਡੀਕੇਟ ਵਾਲੇ ਠੇਕੇ 'ਚ ਇਕ ਬਰਾਂਡ ਦੀ ਸ਼ਰਾਬ ਦੀ ਬੋਤਲ ਸ਼ਰਾਬੀਆਂ ਨੂੰ ਨਹੀਂ ਦਿੱਤੀ ਜਾ ਰਹੀ।
ਹਾਲਾਂਕਿ ਉਕਤ ਬਰਾਂਡ ਦੀਆਂ ਪੇਟੀਆਂ ਸ਼ਰਾਬ ਦੇ ਠੇਕਿਆਂ 'ਚ ਮੌਜੂਦ ਹਨ, ਕਿਹਾ ਜਾ ਰਿਹਾ ਹੈ ਕਿ ਦੂਸਰੇ ਬਰਾਂਡ ਦੀਆਂ ਬੋਤਲਾਂ ਵੇਚਣ ਦਾ ਦਬਾਅ ਠੇਕੇ 'ਚ ਤਾਇਨਾਤ ਕਰਿੰਦਿਆਂ 'ਤੇ ਪਾਇਆ ਜਾ ਰਿਹਾ ਹੈ।

ਕੋਰੋਨਾ ਫੈਲਣ ਦਾ ਵੀ ਹੈ ਡਰ
ਉਂਝ ਪ੍ਰਸ਼ਾਸਨ ਲੱਖ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਲੋਕਾਂ 'ਚ ਸੋਸ਼ਲ ਡਿਸਟੈਂਸ ਜ਼ਰੂਰ ਹੋਵੇ ਅਤੇ ਲੋਕ ਕੋਰੋਨਾ ਦੀ ਬੀਮਾਰੀ ਦਾ ਸ਼ਿਕਾਰ ਨਾ ਹੋਣ ਪਰ ਅਜੇ ਕੁਝ ਠੇਕਿਆਂ 'ਚ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੁਝ ਸ਼ਰਾਬੀ ਠੇਕਿਆਂ ਬਾਰੇ ਆਪਸ 'ਚ ਪੈਸੇ ਪਾ ਕੇ ਸਸਤੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਇਕ ਹੀ ਗਿਲਾਸ 'ਚ ਸ਼ਰੇਆਮ ਸੜਕ 'ਤੇ ਪੈੱਗ ਲਗਾ ਰਹੇ ਹਨ। ਠੇਕੇ 'ਚ ਪਾਣੀ ਵਾਲਾ ਕੂਲਰ ਅਤੇ ਉਸ 'ਤੇ ਸਟੀਲ ਦੇ ਗਿਲਾਸ ਰੱਖੇ ਗਏ ਹਨ ਅਤੇ ਸ਼ਰਾਬੀ ਉਸੇ ਗਿਲਾਸਾਂ 'ਚ ਪੈੱਗ ਲਗਾਉਂਦੇ ਹਨ ਅਤੇ ਇਕ ਦੂਜੇ ਨੂੰ ਗਿਲਾਸ ਦੇ ਦਿੰਦੇ ਹਨ ਕੀ ਇਹ ਕੋਰਨਾ ਬੀਮਾਰੀ ਨੂੰ ਦਾਵਤ ਦੇਣ ਵਾਲਾ ਕੰੰਮ ਨਹੀਂ ਹੈ।

ਇਹ ਵੀ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਰਿਵਾਰ 'ਚ ਪਏ ਕੀਰਨੇ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ


shivani attri

Content Editor

Related News