ਖਾਕੀ ਫਿਰ ਹੋਈ ਸ਼ਰਮਸਾਰ, ਨਸ਼ੇ ''ਚ ਟੱਲੀ ਪੁਲਸ ਵਾਲੇ ਦੀ ਵੀਡੀਓ ਵਾਇਰਲ

07/20/2017 1:42:12 PM

ਪਟਿਆਲਾ— ਬੀਤੇ ਦਿਨੀਂ ਸਮੈਕ ਪੀਣ ਵਾਲੇ ਪੁਲਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਕ ਵਾਰ ਫਿਰ ਖਾਕੀ ਵਰਦੀ ਦੀ ਸ਼ਰਮਸਾਰ ਕਰ ਦੇਣ ਵਾਲੀ ਵੀਡੀਓ ਵਾਇਰਲ ਹੋਈ ਹੈ। ਮਾਮਲਾ ਪਟਿਆਲਾ ਦਾ ਹੈ, ਜਿੱਥੇ ਮਾਮੂਲੀ ਗੱਲ ਨੂੰ ਲੈ ਕੇ ਨਸ਼ੇ ਵਿਚ ਟੱਲੀ ਪੁਲਸ ਮੁਲਾਜ਼ਮ ਵੱਲੋਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ। ਜਦੋਂ ਨੌਜਵਾਨ ਨੇ ਜਨਤਕ ਥਾਂ 'ਤੇ ਸ਼ਰਾਬ ਪੀਂਦੇ ਪੁਲਸ ਮੁਲਾਜ਼ਮ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਵਾਲੇ ਨੇ ਨੌਜਵਾਨ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਖਾਕੀ ਇਕ ਵਾਰ ਫਿਰ ਨਸ਼ੇ 'ਚ ਝੂਮਦੀ ਹੋਈ ਆਈ ਨਜ਼ਰ।


Related News