ਡੇਂਗੂ ਤੋਂ ਬਚਾਅ ਸਬੰਧੀ ਸਰਕਾਰੀ ਅਮਲੇ ਦਾ ਰਵੱਈਆ ਬੇਹੱਦ ਸੁਸਤ, ਫਗਵਾੜਾ ’ਚ ਮੱਛਰਾਂ ਦੀ ਹੋਈ ਭਰਮਾਰ

Sunday, Aug 26, 2018 - 06:24 AM (IST)

ਡੇਂਗੂ ਤੋਂ ਬਚਾਅ ਸਬੰਧੀ ਸਰਕਾਰੀ ਅਮਲੇ ਦਾ ਰਵੱਈਆ ਬੇਹੱਦ ਸੁਸਤ, ਫਗਵਾੜਾ ’ਚ ਮੱਛਰਾਂ ਦੀ ਹੋਈ ਭਰਮਾਰ

ਫਗਵਾੜਾ, (ਜਲੋਟਾ)- ਪੰਜਾਬ ਦੇ ਕਈ ਜ਼ਿਲਿਅਾਂ 'ਚ ਤੇਜ਼ੀ ਨਾਲ ਪੈਰ ਪਸਾਰ ਰਹੇ ਡੇਂਗੂ ਬੁਖਾਰ ਦੇ ਮੱਦੇਨਜ਼ਰ ਫਗਵਾੜਾ 'ਚ ਡੇਂਗੂ ਤੋਂ ਬਚਾਅ ਨੂੰ ਲੈ ਕੇ ਸਰਕਾਰੀ ਅਮਲੇ ਦਾ ਰਵੱਈਆ ਬੇਹੱਦ ਸੁਸਤ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਹੈ ਕਿ ਸਾਡੇ ਮਹਾਨ ਮੇਅਰ ਬਰਸਾਤ ਦੇ ਮੌਸਮ 'ਚ ਸ਼ਹਿਰੀ ਇਲਾਕਿਅਾਂ 'ਚ ਹੋ ਰਹੇ ਭਾਰੀ ਜਲ ਸੈਲਾਬ ਦੀ ਸਮੱਸਿਆ ਨੂੰ ਹੱਲ ਨਹੀਂ ਕਰਵਾ ਸਕੇ ਹਨ। ਹੁਣ ਮੇਅਰ ਜੀ ਘੱਟ ਤੋਂ ਘੱਟ ਨਿਗਮ ਪੱਧਰ 'ਤੇ ਫਗਵਾੜਾ 'ਚ ਬਰਸਾਤੀ ਮੌਸਮ 'ਚ ਚੰਗੇ ਢੰਗ ਨਾਲ ਫੌਗਿੰਗ ਤਾਂ ਕਰਵਾ ਦਿਓ ਨਹੀਂ ਤਾਂ ਮਹਾਮਾਰੀ ਫੈਲਣ ਤੋਂ ਬਾਅਦ ਮੇਅਰ ਸਮੇਤ ਨਿਗਮ ਅਮਲਾ ਕੋਈ ਸਾਕਾਰਾਤਮਕ ਪਹਿਲ ਕਰੇਗਾ। ਦੱਸ ਦਈਏ ਕੀ ਅਜਿਹਾ ਉਦੋਂ  ਹੋਇਅਾ ਜਦ ਜ਼ਿਲਾ ਕਪੂਰਥਲਾ ਸਮੇਤ ਫਗਵਾੜਾ 'ਚ ਲੋਕਾਂ ਦੇ ਬੀਮਾਰ ਹੋਣ ਦੀ ਰਫਤਾਰ ਤੇਜ਼ੀ ਨਾਲ ਜਾਰੀ ਹੈ। ਜਗ ਬਾਣੀ ਨਾਲ ਗੱਲਬਾਤ ਦੌਰਾਨ ਫਗਵਾੜਾ ਵਾਸੀਅਾਂ ਨੇ ਦੱਸਿਆ ਕਿ ਸ਼ਹਿਰ 'ਚ ਅਨੇਕਾਂ ਥਾਵਾਂ 'ਤੇ ਪਾਣੀ ਦੇ ਅੰਬਾਰ ਲੱਗੇ ਹੋਏ ਹਨ। ਇਸ ਪਾਣੀ 'ਤੇ ਡੇਂਗੂ ਬੁਖਾਰ ਦੇ ਜਨਮਦਾਤਾ ਜ਼ਹਿਰੀਲੇ ਮੱਛਰਾਂ ਦੀ ਫੌਜ ਪਲ ਰਹੀ ਹੈ। ਜੇਕਰ ਮੀਡੀਆ 'ਚ ਲੋਕਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਕਈ ਵਾਰ ਡੇਂਗੂ ਬੁਖਾਰ ਦੀ ਰੋਕਥਾਮ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਹਾਲਾਤ ਇਸ ਤੋਂ ਖਾਸੇ ਵੱਖ ਹਨ। 
ਫੌਗਿੰਗ ਹੋਣ ਦੇ ਬਾਵਜੂਦ ਵੀ ਮੱਛਰਾਂ ਦੀ ਭਰਮਾਰ 
ਕਹਿਣ ਨੂੰ ਫਗਵਾੜਾ ਸ਼ਹਿਰ ਦੇ ਕਈ ਇਲਾਕਿਅਾਂ 'ਚ ਨਗਰ ਨਿਗਮ ਵਲੋਂ ਡੇਂਗੂ ਬੁਖਾਰ ਦਾ ਫੈਲਾਅ ਕਰਨ ਵਾਲੇ ਮੱਛਰਾਂ ਨੂੰ ਖਤਮ ਕਰਨ ਲਈ ਫੌਗਿੰਗ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸੇ ਤੇ ਕਾਲੋਨੀਅਾਂ ਅਜੇ ਵੀ ਬਾਕੀ ਹਨ, ਜਿਥੇ ਨਿਗਮ ਪੱਧਰ 'ਤੇ ਨਾ ਤਾਂ ਫੌਗਿੰਗ ਹੋਈ ਹੈ ਤੇ ਨਾ ਹੀ ਜਮ੍ਹਾ ਹੋਏ ਗੰਦੇ ਪਾਣੀ ਨੂੰ ਹਟਾਉਣ ਦਾ ਕੋਈ ਖਾਸ ਪ੍ਰਬੰਧ ਹੋਇਆ ਹੈ। ਇਨ੍ਹਾਂ ਹਾਲਾਤ 'ਚ ਫਗਵਾੜਾ 'ਚ ਜੇਕਰ ਡੇਂਗੂ ਬੁਖਾਰ ਦਾ ਪ੍ਰਕੋਪ ਵਧਦਾ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ, ਇਹ ਆਪਣੀ ਦਾਸਤਾਂ ਖੁਦ ਬਿਆਨ ਕਰ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜਿਨ੍ਹਾਂ ਇਲਾਕਿਅਾਂ 'ਚ ਫੌਗਿੰਗ ਹੋਈ ਵੀ ਹੈ ਉਹ ਮਹਿਜ਼ ਕਾਗਜ਼ੀ ਖਾਨਾਪੂਰਤੀ ਕਰਨ ਹੇਤੂ ਅੰਜਾਮ ਦਿੱਤੇ ਗਏ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੇ ਸਾਰੇ 50 ਵਾਰਡਾਂ 'ਚ ਵਾਰਡ ਦਰ ਵਾਰਡ ਚੰਗੇ ਢੰਗ ਨਾਲ ਫੌਗਿੰਗ ਕੀਤੀ ਜਾਵੇ ਤੇ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਤੇ ਇਸ ਦੇ ਹੋਣ ਉਪਰੰਤ ਇਲਾਜ ਸਬੰਧੀ ਵਿਸਤਾਰ ਸਮੇਤ ਜਾਣਕਾਰੀ ਪ੍ਰਦਾਨ ਕੀਤੀ ਜਾਵੇ। 


Related News