ਨਸ਼ੇ ਦੀ ਤੋੜ ''ਚ ਅੰਨ੍ਹਾ ਹੋ ਗਿਆ ਵਿਅਕਤੀ! ਕਾਰਾ ਜਾਣ ਉੱਡਣਗੇ ਹੋਸ਼
Sunday, May 11, 2025 - 03:27 PM (IST)

ਲੁਧਿਆਣਾ (ਸਿਆਲ): ਨਸ਼ਾ ਕਰਨ ਲਈ ਜੇਲ੍ਹ ਹਵਾਲਾਤੀ ਨੇ ਆਪਣੀ ਜਾਨ ਖ਼ਤਰੇ ਵਿਚ ਪਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਪੇਸ਼ੀ ਤੋਂ ਵਾਪਸ ਆਏ ਹਵਾਲਾਤੀ ਪ੍ਰਭਜੋਤ ਸਿੰਘ ਦੀ ਸ਼ੱਕ ਪੈਣ 'ਤੇ ਜੇਲ੍ਹ ਵਿਚ ਤਲਾਸ਼ੀ ਲਈ ਗਈ। ਇਸ ਦੌਰਾਨ ਉਸ ਦੇ ਗੁਪਤ ਅੰਗਾਂ ਵਿਚ ਲਿਫ਼ਾਫੇ ਵਿਚ ਲੁਕੋਏ 100 ਕੈਪਸੂਲ ਬਰਾਮਦ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਛੱਡ ਕੇ ਨਾ ਜਾਣ ਪ੍ਰਵਾਸੀ ਮਜ਼ਦੂਰ, ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਅਪੀਲ
ਉਕਤ ਮਾਮਲੇ ਦੀ ਸ਼ਿਕਾਇਤ ਜੇਲ੍ਹ ਦੇ ਸਹਾਇਕ ਸੁਪਰੀਡੰਟ ਇੰਦਰਪ੍ਰੀਤ ਸਿੰਘ ਨੇ ਸਥਾਨਕ ਪੁਲਸ ਨੂੰ ਦਿੱਤੀ, ਜਿਸ ਦੇ ਅਧਾਰ 'ਤੇ ਪੁਲਸ ਅਧਿਕਾਰੀ ਦਿਨੇਸ਼ ਕੁਮਾਰ ਨੇ ਮੁਲਜ਼ਮ 'ਤੇ 52ਏ ਪ੍ਰਿਜ਼ਨ ਐਕਟ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਪੱਤਰ ਵਿਚ ਦੱਸਿਆ ਗਆ ਕਿ ਹਵਾਲਾਤੀ ਪ੍ਰਭਜੋਤ ਸਿੰਘ ਉਰਫ਼ ਪ੍ਰਭ ਪਿੰਡ ਰਾਏ ਮਾਜਰਾ, ਥਾਣਾ ਪਾਇਲ ਦਾ ਰਹਿਣ ਵਾਲਾ ਹੈ। ਉਸ 'ਤੇ ਧਾਰਾ 379, 34 ਆਈ.ਪੀ.ਸੀ., 411 ਆਈ.ਪੀ.ਸੀ. ਥਾਣਾ ਮਾਡਲ ਟਾਊਨ ਵਿਚ ਮਾਮਲੇ ਦਰਜ ਹੋਣ ਦੇ ਚਲਦੇ ਜੇਲ੍ਹ ਵਿਚ ਬੰਦ ਹੈ। ਉਕਤ ਹਵਾਲਾਤੀ ਕੁਝ ਦਿਨ ਪਹਿਲਾਂ ਪੇਸ਼ੀ ਭੁਗਤ ਕੇ ਜਦੋਂ ਜੇਲ੍ਹ ਵਾਪਸ ਆਇਆ ਤਾਂ ਡਿਊਟੀ ਵਿਚ ਚੈਕਿੰਗ ਕਰਨ ਵਾਲੇ ਮੁਲਾਜ਼ਮਾਂ ਨੂੰ ਹਵਾਲਾਤੀ ਦੀਆਂ ਹਰਕਤਾਂ 'ਤੇ ਕੁਝ ਸ਼ੱਕ ਹੋਇਆ। ਜਦੋਂ ਉਸ ਤੋਂ ਗੰਭੀਰਤਾ ਨਾਲ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਗੁਪਤ ਅੰਗਾਂ ਵਿਚ ਕੈਪਸੂਲ ਲੁਕੋਏ ਹੋਏ ਹਨ। ਮੁਲਜ਼ਮ ਨੇ ਬਾਥਰੂਮ ਵਿਚ ਜਾ ਕੇ ਕੈਪਸੂਲ ਕੱਢੇ। ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8