ਬਰਨਾਲਾ ''ਚ ਨੌਜਵਾਨਾਂ ਨੂੰ ਨਸ਼ਾ ਮਿਲਣਾ ਹੋਇਆ ਔਖਾ, ਇਲਾਜ ਕਰਾਉਣ ਵਾਲਿਆਂ ਦੀ ਵਧੀ ਗਿਣਤੀ

03/14/2020 3:42:00 PM

ਬਰਨਾਲਾ (ਵਿਵੇਕ ਸਿੰਧਵਾਨੀ) : ਜ਼ਿਲਾ ਬਰਨਾਲਾ 'ਚ ਵੱਡੀ ਗਿਣਤੀ 'ਚ ਨੌਜਵਾਨ ਨਸ਼ੇ ਦੀ ਦਲਦਲ 'ਚ ਫਸੇ ਹੋਏ ਹਨ। ਨਸ਼ੇ ਦੀ ਦਲਦਲ 'ਚ ਫਸ ਕੇ ਉਹ ਕਾਲੇ ਪੀਲੀਏ ਦੀ ਚਪੇਟ 'ਚ ਵੀ ਆ ਰਹੇ ਸਨ ਪਰ ਹੁਣ ਪੁਲਸ ਦੀ ਸਖਤੀ ਕਾਰਨ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਮਿਲਣ 'ਚ ਦਿੱਕਤਾਂ ਆ ਰਹੀਆਂ ਹਨ, ਜਿਸ ਕਾਰਨ ਨੌਜਵਾਨ ਨਸ਼ਾ ਛੱਡਣ ਲਈ ਹਸਪਤਾਲ 'ਚ ਇਲਾਜ ਕਰਵਾਉਣ ਲਈ ਆ ਰਹੇ ਹਨ ਅਤੇ ਇਨ੍ਹਾਂ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ। ਜਨਵਰੀ, 2020 ਵਿਚ 1 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਕੁੱਲ 25 ਕੇਸ ਕਾਲੇ ਪੀਲੀਏ ਦੇ ਸਾਹਮਣੇ ਆਏ ਸਨ। 1 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਕੁੱਲ 31 ਮਰੀਜ ਕਾਲੇ ਪੀਲੀਏ ਦੇ ਸਾਹਮਣੇ ਆਏ ਸਨ।

ਪਰ ਮਾਰਚ ਵਿਚ ਇ੍ਹਨਾਂ ਮਰੀਜਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। 1 ਮਾਰਚ ਤੋਂ 14 ਮਾਰਚ ਤਕ 49 ਮਰੀਜ ਕਾਲੇ ਪੀਲੀਏ ਦੇ ਸਾਹਮਣੇ ਆ ਚੁੱਕੇ ਹਨ। 70 ਫੀਸਦੀ ਮਰੀਜ ਇਨ੍ਹਾਂ 'ਚ ਨਸ਼ਾ ਕਰਨ ਵਾਲੇ ਹਨ। ਨਸ਼ੇ ਕਾਰਨ ਹੀ ਇਹ ਕਾਲੇ ਪੀਲੀਏ ਦੀ ਬੀਮਾਰੀ ਦੀ ਚਪੇਟ 'ਚ ਆਏ ਹਨ। ਇਨ੍ਹਾਂ ਨੌਜਵਾਨਾਂ ਦਾ ਕਾਲੇ ਪੀਲੀਏ ਦਾ ਇਲਾਜ ਕਰਨ ਦੇ ਨਾਲ-ਨਾਲ ਨਸ਼ਾ ਛੁਡਵਾਉਣ ਲਈ ਵੀ ਇਲਾਜ ਕੀਤਾ ਜਾ ਰਿਹਾ ਹੈ। ਜਦੋਂ ਤੋਂ ਨਵੇਂ ਐਸ ਐਸ ਪੀ ਸੰਦੀਪ ਗੋਇਲ ਨੇ ਚਾਰਜ ਸੰਭਾਲਿਆ ਹੈ। ਪੁਲਸ ਨੇ ਨਸ਼ਾ ਤਰਕਰਾਂ ਖਿਲਾਫ ਨਕੇਲ ਤੇਜ਼ੀ ਨਾਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਪਿਛਲੇ ਕੁਝ ਦਿਨਾਂ 'ਚ ਹੀ ਨਸ਼ੇ ਦੀ ਵੱਡੀ ਖੇਪ ਬਰਾਮਦ ਕਰਕੇ ਨਸ਼ਾ ਤਰਕਰਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਨਸ਼ਾ ਕਰਨ ਵਾਲਿਆਂ ਨੂੰ ਵੀ ਨਸ਼ਾ ਮਿਲਣਾ ਮੁਸ਼ਕਲ ਹੋ ਗਿਆ ਹੈ, ਜਿਸ ਕਾਰਨ ਕਈ ਨਸ਼ਾ ਕਰਨ ਵਾਲੇ ਲੋਕ ਆਪਣਾ ਇਲਾਜ ਕਰਵਾਉਣ ਲਈ ਅੱਗੇ ਆ ਰਹੇ ਹਨ।


Babita

Content Editor

Related News