ਸ਼ਰਮਨਾਕ: ਬਲੈਕਮੇਲ ਕਰਕੇ ਔਰਤ ਨਾਲ ਮਿਟਾਉਂਦਾ ਰਿਹਾ ਹਵਸ, ਨਾਬਾਲਗ ਕੁੜੀ 'ਤੇ ਰੱਖੀ ਅੱਖ ਤਾਂ ਖੁੱਲ੍ਹੀ ਪੋਲ

Friday, Jun 18, 2021 - 11:06 AM (IST)

ਸ਼ਰਮਨਾਕ: ਬਲੈਕਮੇਲ ਕਰਕੇ ਔਰਤ ਨਾਲ ਮਿਟਾਉਂਦਾ ਰਿਹਾ ਹਵਸ, ਨਾਬਾਲਗ ਕੁੜੀ 'ਤੇ ਰੱਖੀ ਅੱਖ ਤਾਂ ਖੁੱਲ੍ਹੀ ਪੋਲ

ਅੰਮ੍ਰਿਤਸਰ (ਅਰੁਣ): ਕੰਟੋਨਮੈਂਟ ਥਾਣੇ ਅਧੀਨ ਪੈਂਦੇ ਇਕ ਖ਼ੇਤਰ ਵਾਸੀ ਬੁਟੀਕ ਚਲਾ ਰਹੀ ਔਰਤ ਨੂੰ ਨਸ਼ੀਲੀ ਕੋਲਡ ਡਰਿੰਕ ਪਿਲਾ ਕੇ ਜਬਰ-ਜ਼ਿਨਾਹ ਕਰਨ ਅਤੇ ਉਸ ਤੋਂ ਬਾਅਦ ਅਸ਼ਲੀਲ ਵੀਡੀਓ ਵਾਇਰਲ ਕਰਨ ਲਈ ਧਮਕਾ ਕੇ ਲਗਾਤਾਰ ਆਪਣੀ ਹਵਸ ਪੂਰੀ ਕਰਨ ਵਾਲੇ ਨੌਜਵਾਨ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ।ਪੀੜਤ ਔਰਤ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਕਰੀਬ 6 ਸਾਲ ਪਹਿਲਾਂ ਉਸ ਦੀ ਬੁਟੀਕ ’ਤੇ ਕੱਪੜੇ ਸਿਲਵਾਉਣ ਆਉਣ ਵਾਲੀ ਗੁਰਪ੍ਰੀਤ ਕੌਰ ਨਾਲ ਮੁਲਾਕਾਤ ਹੋਈ ਸੀ। ਗੁਰਪ੍ਰੀਤ ਦਾ ਪਤੀ ਬਿਕਰਮਜੀਤ ਸਿੰਘ ਜੋ ਕਿ ਇਕ ਸਾਬਕਾ ਪਟਵਾਰੀ ਦਾ ਮੁੰਡਾ ਹੈ, ਦੇ ਕੋਲੋਂ ਉਸ ਦੇ ਪਤੀ ਨੇ ਕੁਝ ਪੈਸੇ ਉਧਾਰ ਲਏ ਸਨ, ਜਿਸ ਦੇ ਬਦਲੇ ’ਚ 2 ਖ਼ਾਲੀ ਚੈੱਕ ਉਸ ਨੂੰ ਦੇ ਕੇ ਬਾਅਦ ’ਚ ਇਹ ਰਕਮ ਵਾਪਸ ਵੀ ਕਰ ਦਿੱਤੀ ਸੀ।

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'

ਬਿਕਰਮਜੀਤ ਸਿੰਘ ਨੇ ਕਿਸੇ ਦੂਸਰੇ ਸ਼ਹਿਰ ਉਸ ਨੂੰ ਲਿਜਾ ਕੇ ਉਸ ਨੂੰ ਨਸ਼ੀਲੀ ਕੋਲਡ ਡਰਿੰਕ ਪਿਲਾਈ ਅਤੇ ਉਸ ਨਾਲ ਸਰੀਰਿਕ ਸਬੰਧ ਬਣਾਉਣ ਮਗਰੋਂ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਇਹ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਮੁਲਜ਼ਮ ਉਸ ਨਾਲ ਵੱਖ-ਵੱਖ ਸ਼ਹਿਰਾਂ ਦੇ ਹੋਟਲਾਂ ’ਚ ਲਿਜਾ ਕੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਉਂਦਾ ਰਿਹਾ। 19 ਮਾਰਚ 2021 ਨੂੰ ਜਦੋਂ ਉਹ ਪਤੀ-ਪਤਨੀ ਬਾਜ਼ਾਰ ਗਏ ਸੀ ਤਾਂ ਮੌਕਾ ਪਾ ਕੇ ਮੁਲਜ਼ਮ ਬਿਕਰਮਜੀਤ ਵਿੱਕੀ ਉਨ੍ਹਾਂ ਦੇ ਘਰ ਚਲਾ ਗਿਆ ਅਤੇ ਉਨ੍ਹਾਂ ਦੀ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਲਗ ਪਿਆ। ਉਸ ਵਲੋਂ ਆਪਣੀ ਸਾਰੀ ਹੱਡਬੀਤੀ ਆਪਣੇ ਪਤੀ ਤੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਅਤੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ।ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਬਿਕਰਮਜੀਤ ਸਿੰਘ ਵਾਸੀ ਹਰਕ੍ਰਿਸ਼ਨ ਐਵੇਨਿਊ ਅਜਨਾਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ: ਧਾਰਮਿਕ ਸਥਾਨ ਦਾ ਪੁਜਾਰੀ ਔਰਤ ਨਾਲ ਕਰਦਾ ਰਿਹਾ ਗਲਤ ਕੰਮ, ਇੰਝ ਖੁੱਲ੍ਹਿਆ ਭੇਤ


author

Shyna

Content Editor

Related News