ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕੀਤੇ ਮੁਲਜ਼ਮਾਂ ਨੂੰ ਜੇਲ ਭੇਜਿਅਾ

07/18/2018 4:13:48 AM

ਕਾਹਨੂੰਵਾਨ/ਗੁਰਦਾਸਪੁਰ,  (ਵਿਨੋਦ)-  ਬੀਤੇ ਦੋ ਦਿਨਾਂ ਵਿਚ ਕਾਹਨੂੰਵਾਨ ਪੁਲਸ ਵੱਲੋਂ ਨਸ਼ਾ ਵੇਚਣ ਵਾਲੇ ਅਨਸਰਾਂ ’ਤੇ ਸ਼ਿਕੰਜਾ ਕੱਸਦੇ ਹੋਏ ਦੋ ਨੌਜਵਾਨਾਂ ਨੂੰ ਨਸ਼ੇ  ਵਾਲੇ  ਪਦਾਰਥ ਸਮੇਤ ਕਾਬੂ ਕੀਤਾ  ਗਿਅਾ ਸੀ।  ਥਾਣਾ ਕਾਹਨੂੰਵਾਨ ਦੇ ਮੁਖੀ ਸੁਰਿੰਦਰਪਾਲ ਸਿੰਘ ਨੇ  ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਦੀ ਮੁਸਤੈਦੀ ਨਾਲ ਵੱਖ-ਵੱਖ ਪੁਲਸ ਪਾਰਟੀਆਂ ਨੇ ਦੋ ਨੌਜਵਾਨਾਂ ਸੁਸ਼ੀਲ ਪੁੱਤਰ ਬਚਨ ਸਿੰਘ ਵਾਸੀ ਮੁੰਨਣ ਖ਼ੁਰਦ ਅਤੇ ਗੁਰਚਰਨ ਸਿੰਘ ਸਾਬਾ ਵਾਸੀ ਚੱਕ ਸ਼ਰੀਫ਼ ਨੂੰ ਨਸ਼ੇ  ਵਾਲੇ  ਪਦਾਰਥ ਸਮੇਤ ਕਾਬੂ ਕੀਤਾ ਸੀ। ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤੀ ਹੁਕਮਾਂ ਤਹਿਤ ਜੇਲ ਭੇਜਿਅਾ ਗਿਅਾ।  ਇਸ ਮੌਕੇ ਉਨ੍ਹਾਂ ਨਾਲ ਏ. ਐੱਸ. ਆਈ. ਸੁਖਜੀਤ ਸਿੰਘ, ਏ. ਐੱਸ. ਆਈ. ਸੁਰਜਨ ਸਿੰਘ, ਮੁਨਸ਼ੀ ਰਵਿੰਦਰ ਸਿੰਘ ਗੁਰਾਇਆ ਵੀ ਹਾਜ਼ਰ ਸਨ। 


Related News