1500 ਨਸ਼ੇ ਵਾਲੀਆਂ ਗੋਲੀਆਂ ਤੇ 130 ਨਸ਼ੇ ਵਾਲੀਆਂ ਸ਼ੀਸ਼ੀਆਂ ਸਣੇ ਇਕ ਕਾਬੂ, ਇਕ ਫਰਾਰ
Thursday, Aug 02, 2018 - 12:10 AM (IST)

ਰਾਜਪੁਰਾ, (ਮਸਤਾਨਾ, ਹਰਵਿੰਦਰ, ਚਾਵਲਾ)-ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਸਮੇਤ ਪੁਲਸ ਪਾਰਟੀ ਜੀ. ਟੀ. ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਐਕਟਿਵਾ ’ਤੇ ਸਵਾਰ 2 ਵਿਅਕਤੀ ਰੋਹਿਤ ਅਾਹੂਜਾ ਵਾਸੀ ਪਟਿਆਲਾ ਤੇ ਰਵੀ ਵਾਸੀ ਰਾਜਪੁਰਾ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਰੋਹਿਤ ਪਹਿਲਾਂ ਹੀ ਐਕਟਿਵਾ ਤੋਂ ਉਤਰ ਕੇ ਫਰਾਰ ਹੋ ਗਿਆ। ਰਵੀ ਨੂੰ ਪੁਲਸ ਨੇ ਕਾਬੂ ਕਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 15000 ਪਾਬੰਦੀਸ਼ੁਦਾ ਨਸ਼ੇ ਵਾਲੀਆਂ ਗੋਲੀਆਂ ਅਤੇ 130 ਨਸ਼ੇ ਵਾਲੀਆਂ ਸ਼ੀਸ਼ੀਆਂ ਬਰਾਮਦ ਹੋਈਆਂ। ਪੁਲਸ ਨੇ ਦੋਵਾਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।