ਨਸ਼ੇ ਵਾਲੇ ਪਾਊਡਰ ਸਮੇਤ ਦੋ ਵਿਅਕਤੀ ਕਾਬੂ
Friday, Aug 24, 2018 - 12:41 AM (IST)

ਬੱਧਨੀ ਕਲਾਂ,(ਬੱਬੀ)-ਥਾਣਾ ਬੱਧਨੀ ਕਲਾਂ ਦੀ ਪੁਲਸ ਵਲੋਂ ਨਸ਼ੇ ਵਾਲੇ ਪਾਊਡਰ ਸਮੇਤ ਪਿੰਡ ਦੋਧਰ ਸ਼ਰਕੀ ਦੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ 11.40 ਵਜੇ ਦੇ ਕਰੀਬ ਉਹ ਖੁਦ ਬੱਧਨੀ ਕਲਾਂ ਤੋਂ ਬੁੱਟਰ, ਦੋਧਰ ਆਦਿ ਪਿੰਡਾਂ ਦੀ ਗਸ਼ਤ ’ਤੇ ਜਾ ਰਹੇ ਸਨ ਕਿ ਰਸਤੇ ਵਿੱਚ ਕਾਲੇ ਰੰਗ ਦਾ ਲਿਫਾਫਾ ਫ਼ਡ਼ੀ ਪੈਦਲ ਸਾਹਮਣੇ ਤੋਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕਿ ਘਬਰਾ ਗਿਆ ਤੇ ਇੱਕ ਦਮ ਹੋਰ ਸਾਈਡ ਨੂੰ ਮੁਡ਼ ਪਿਆ, ਜਿਸ ’ਤੇ ਅਸੀਂ ਸ਼ੱਕ ਦੇ ਆਧਾਰ ’ਤੇ ਉਸ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ 260 ਗ੍ਰਾਮ ਨਸ਼ੀਲਾ ਪਾਉੂਡਰ ਉਸ ਤੋਂ ਬਰਾਮਦ ਹੋਇਆ। ਦੋਸ਼ੀ ਦੀ ਪਹਿਚਾਣ ਨਿਰਵੈਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਉਰਫ ਬਿੱਲੂ ਜੱਟ ਸਿੱਖ ਵਾਸੀ ਦੋਧਰ ਸ਼ਰਕੀ ਵਜੋਂ ਹੋਈ, ਇਸੇ ਤਰ੍ਹਾਂ ਹੀ ਸਹਾਇਕ ਥਾਣੇਦਾਰ ਮੰਗਲ ਸਿੰਘ ਬੱਧਨੀ ਕਲਾਂ ਤੋਂ ਮੱਲੈਆਣਾ, ਦੋਧਰ ਆਦਿ ਪਿੰਡਾਂ ਵੱਲ ਜਦੋਂ ਗਸ਼ਤ ਕਰਦੇ ਜਾ ਰਹੇ ਸਨ ਤਾਂ ਰਸਤੇ ਵਿੱਚ ਮੱਲੈਆਣਾ ਚੌਕ ਵਿੱਚ ਬੋਹਡ਼ ਦੇ ਦਰੱਖਤ ਥੱਲੇ ਖ਼ਡ਼੍ਹੇ ਇੱਕ ਵਿਅਕਤੀ ਨੂੰ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ, ਦੋਸ਼ੀ ਦੀ ਪਹਿਚਾਣ ਲਖਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਦੋਧਰ ਸ਼ਰਕੀ ਵਜੋਂ ਹੋਈ ਹੈ । ਥਾਣਾ ਬੱਧਨੀ ਕਲਾਂ ਵਿਖੇ ਗ੍ਰਿਫਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।