ਨਸ਼ੇ ਵਾਲੇ ਪਦਾਰਥਾਂ ਸਣੇ 2 ਅੜਿੱਕੇ

08/22/2018 1:29:32 AM

ਸੰਗਰੂਰ, (ਸਿੰਧਵਾਨੀ, ਰਵੀ)– ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਚੌਕੀ ਹਿੰਮਤਾਨਾ ਦੇ ਹੌਲਦਾਰ ਵਿਜੇ ਕੁਮਾਰ ਨੇ ਪਿੰਡ ਸੱਦੇਪੁਰ ਨੇਡ਼ੇ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਇਕ ਨੌਜਵਾਨ ਤੋਂ  36 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰਦਿਆਂ ਥਾਣਾ ਅਮਰਗਡ਼੍ਹ ’ਚ ਕੇਸ ਦਰਜ ਕੀਤਾ। ਜਦੋਂ ਕਿ ਉਕਤ ਨੌਜਵਾਨ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ  ਮੇਨ ਰੋਡ ਦਿਡ਼੍ਹਬਾ  ਵੱਲੋਂ  ਡਰੇਨ ਦੀ ਪਟਡ਼ੀ ਤੋਂ ਬਲਜਿੰਦਰ ਕੌਰ ਵਾਸੀ ਦਿਡ਼੍ਹਬਾ ਨੂੰ ਨਸ਼ੇ ਵਾਲੀਅਾਂ 139  ਗੋਲੀਆਂ ਸਣੇ ਕਾਬੂ ਕੀਤਾ। ਪੁਲਸ ਚੌਕੀ ਮਹਿਲਾ ਥਾਣਾ ਛਾਜਲੀ ਦੇ ਹੌਲਦਾਰ ਹਰਦੀਪ ਸਿੰਘ ਨੇ  ਜਗਤਾਰ ਸਿੰਘ ਵਾਸੀ ਖਡ਼ਿਆਲ ਨੂੰ 48 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਣੇ ਕਾਬੂ ਕਰਦਿਆਂ ਥਾਣਾ ਛਾਜਲੀ ਵਿਚ ਕੇਸ ਦਰਜ ਕੀਤਾ। 


Related News