182 ਕਿਲੋ ਡੋਡਿਅਾਂ ਸਮੇਤ 4 ਕਾਬੂ

Tuesday, Jul 10, 2018 - 05:58 AM (IST)

182 ਕਿਲੋ ਡੋਡਿਅਾਂ ਸਮੇਤ 4 ਕਾਬੂ

ਭੋਗਪੁਰ/ਜਲੰਧਰ, (ਰਾਣਾ, ਕਮਲੇਸ਼)- ਥਾਣਾ ਭੋਗਪੁਰ ਪੁਲਸ ਨੇ 4 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।  ਪੁਲਸ ਨੇ ਉਨ੍ਹਾਂ ਕੋਲੋਂ 182 ਕਿੱਲੋ ਡੋਡੇ, ਇਕ ਟਰੱਕ, ਹਾਂਡਾ ਸਿਟੀ ਕਾਰ ਅਤੇ 60 ਹਜ਼ਾਰ ਰੁਪਏ ਬਰਾਮਦ ਕੀਤੇ ਹਨ। 
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ’ਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ ਤੋਂ ਸਸਤਾ ਨਸ਼ਾ ਲਿਆ ਕੇ ਪੰਜਾਬ ’ਚ ਦੁੱਗਣੀ ਕੀਮਤ ’ਤੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਭੁਲੱਥ ਮੋਡ਼ ’ਤੇ ਚੈਕਿੰਗ  ਦੌਰਾਨ ਉਨ੍ਹਾਂ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜ਼ਿਲਾ ਜਲੰਧਰ ਟਰੱਕ ਨੰਬਰ ਜੀ.ਕੇ.-02-ਏ.ਡੀ.-6015 ’ਤੇ ਡਰਾਈਵਰੀ ਕਰਦਾ ਹੈ, ਟਰੱਕ ਦਾ ਮਾਲਕ ਸਾਹਿਲ ਵਾਸੀ ਅਨੰਤਨਾਗ ਸ਼ਮੀ ਨਗਰ, ਮੰਗਤ ਰਾਮ ਪੁੱਤਰ ਜਗਦੀਸ਼ ਰਾਮ ਵਾਸੀ ਲਖਨਪਾਲ ਥਾਣਾ ਸਦਰ ਜਮਸ਼ੇਰ ਖਾਸ, ਕੁਲਦੀਪ ਕੌਰ ਪਤਨੀ ਲੇਟ ਮਲਕੀਤ ਰਾਮ ਵਾਸੀ ਮੁਕੰਦਪੁਰ, ਸੰਨੀ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਕਾਲੇ ਥਾਣਾ ਗੁਰਾਇਆ ਤੇ ਰਾਜਾ ਵਾਸੀ ਕੁਮਾਮ ਥਾਣਾ ਬੰਗਾ ਤੇ ਹੋਰ ਵਿਅਕਤੀ ਸ਼੍ਰੀਨਗਰ ਤੋਂ ਉਕਤ ਟਰੱਕ ਵਿਚ ਡੋਡੇ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਜਲੰਧਰ ਜ਼ਿਲੇ ਦੇ ਪਿੰਡਾਂ ਵਿਚ ਸਪਲਾਈ ਕਰਦੇ ਹਨ। ਪੁਲਸ ਨੇ ਮੌਕੇ ਤੋਂ ਟਰੱਕ ਸਮੇਤ ਕੁਲਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜ਼ਿਲਾ ਜਲੰਧਰ, ਮੰਗਤ ਰਾਮ ਪੁੱਤਰ ਜਗਦੀਸ਼ ਰਾਮ ਵਾਸੀ ਲੱਖਨਪਾਲ ਥਾਣਾ ਸਦਰ ਜਮਸ਼ੇਰ ਖਾਸ, ਕੁਲਦੀਪ ਕੌਰ ਪਤਨੀ ਲੇਟ ਮਲਕੀਤ ਰਾਮ ਵਾਸੀ ਮੁਕੰਦਪੁਰ, ਪਾਲੋ ਪਤਨੀ ਕਰਨੈਲ ਸਿੰਘ ਬਾਬਲਕੇ ਥਾਣਾ ਸਦਰ ਨਕੋਦਰ ਜ਼ਿਲਾ ਜਲੰਧਰ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਪਾਸੋਂ ਇਕ ਟਰੱਕ, ਹਾਂਡਾ ਸਿਟੀ ਕਾਰ ਤੇ 60 ਹਜ਼ਾਰ ਰੁਪਏ ਵੀ ਬਰਾਮਦ ਕੀਤੀ ਹੈ। 


Related News