ਨਸ਼ਾ ਕਰਨ ਤੋਂ ਰੋਕਣਾ ਪਿਆ ਮਹਿੰਗਾ
Wednesday, Jul 04, 2018 - 01:40 AM (IST)

ਜਲਾਲਾਬਾਦ(ਬੰਟੀ ਦਹੂਜਾ)-ਬੀਤੇ ਦਿਨ ਸ਼ਾਮ ਸੁੰਦਰ ਧਵਨ ਪੱਪੀ ਵਾਸੀ ਦਸਮੇਸ਼ ਨਗਰੀ ਨੇਡ਼ੇ ਵਾਟਰ ਵਰਕਸ-4 ਨੇ ਆਪਣੇ ਦੋਸਤ ਦੇ ਪੁੱਤਰ ਨੂੰ ਚਿੱਟੇ ਦਾ ਨਸ਼ਾ ਕਰਦਿਆਂ ਵੇਖਿਆ ਤਾਂ ਉਸ ਨੇ ਉਸ ਨੂੰ ਰੋਕਿਆ ਤੇ ਉਸ ਦੇ ਪਿਤਾ ਨੂੰ ਇਸ ਬਾਰੇ ਸਾਰੀ ਗੱਲ ਦੱਸੀ। ਇਸ ’ਤੇ ਗੁੱਸੇ ’ਚ ਆ ਕੇ ਉਕਤ ਨਸ਼ੇਡ਼ੀ ਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਸ਼ਾਮ ਸੁੰਦਰ ਦੇ ਘਰ ਜਾ ਕੇ ਗਾਲ੍ਹਾਂ ਕੱਢੀਆਂ ਤੇ ੲਿੱਟਾਂ-ਰੋਡ਼ੇ ਚਲਾਉਣੇ ਸ਼ੁਰੂ ਕਰ ਦਿੱਤੇ। ਸ਼ਾਮ ਸੁੰਦਰ ਆਪ ਤਾਂ ਘਰ ਨਹੀਂ ਸੀ ਤੇ ਉਸ ਦੀ ਪਤਨੀ ਨੇ ਘਰ ਦਾ ਗੇਟ ਬੰਦ ਕਰ ਲਿਆ। ਇਸ ਦੌਰਾਨ ਉਨ੍ਹਾਂ ਦੇ ਘਰ ਖਡ਼੍ਹੀ ਕਾਰ ਦੇ ਸ਼ੀਸ਼ੇ ਟੁੱਟ ਗਏ ਅਤੇ ਬਾਹਰ ਦੀਆਂ ਬਾਰੀਆਂ ਦੇ ਵੀ ਨਸ਼ੇਡ਼ੀ ਵਿਅਕਤੀ ਇੱਟਾਂ ਮਾਰ ਕੇ ਸ਼ੀਸ਼ੇ ਤੋੜ ਗਏ। ਇਸ ਸਬੰਧੀ ਸ਼ਾਮ ਸੁੰਦਰ ਧਵਨ ਨੇ ਥਾਣਾ ਸਿਟੀ ਦਰਖਾਸਤ ਦੇ ਦਿੱਤੀ ਹੈ।