ਲਾਲ ਬੱਤੀ ਵਾਲੀ ਕਾਰ ''ਚੋਂ ਨਸ਼ੇ ਵਾਲੇ ਪਦਾਰਥ ਬਰਾਮਦ

Sunday, Jun 17, 2018 - 06:13 AM (IST)

ਲਾਲ ਬੱਤੀ ਵਾਲੀ ਕਾਰ ''ਚੋਂ ਨਸ਼ੇ ਵਾਲੇ ਪਦਾਰਥ ਬਰਾਮਦ

ਫਗਵਾੜਾ, (ਹਰਜੋਤ)- ਪੁਲਸ ਨੇ ਨਾਕਾਬੰਦੀ ਦੌਰਾਨ ਇਕ ਲਾਲ ਬੱਤੀ ਵਾਲੀ ਕਾਰ ਨੂੰ ਰੋਕ ਕੇ ਕਾਰ ਚਾਲਕ ਨੂੰ ਨਸ਼ੇ ਵਾਲੇ ਕੈਪਸੂਲਾਂ ਅਤੇ ਗੋਲੀਆਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਤੇ ਸੋਹਣ ਲਾਲ ਸੰਧੂ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐੱਸ. ਐੱਚ. ਓ. ਰਾਵਲਪਿੰਡੀ ਸਿਕੰਦਰ ਸਿੰਘ ਦੀ ਅਗਵਾਈ 'ਚ ਏ. ਐੱਸ. ਆਈ. ਅਸ਼ੋਕ ਕੁਮਾਰ ਇੰਚਾਰਜ ਚੌਕੀ ਪਾਂਸ਼ਟਾ ਨੇ ਪੁਲਸ ਪਾਰਟੀ ਸਮੇਤ ਅੱਡਾ ਰਿਹਾਣਾ ਜੱਟਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇਕ ਕਾਰ ਸਵਾਰ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪੁਲਸ ਵੱਲੋਂ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 230 ਨਸ਼ੇ ਵਾਲੇ ਕੈਪਸੂਲ ਅਤੇ 300 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਉਕਤ ਵਿਅਕਤੀ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਮੁਰਾਦਪੁਰ ਗੁਰੂ ਕਾ ਬਾਣਾ ਬੁੱਲੋਵਾਲ ਜ਼ਿਲਾ ਹੁਸ਼ਿਆਰਪੁਰ ਵੱਜੋਂ ਹੋਈ ਹੈ, ਜਿਸ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਹੈ। 
ਜਾਂਚ ਅਧਿਕਾਰੀ ਅਨੁਸਾਰ ਉਕਤ ਵਿਅਕਤੀ ਨੇ ਕਾਰ 'ਤੇ ਲਾਲ ਬੱਤੀ ਵੀ ਲਾਈ ਹੋਈ ਸੀ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਮੰਨਿਆ ਕਿ ਉਸ ਨੇ ਲਾਲ ਬੱਤੀ ਤਾਂ ਇਸ ਕਰ ਕੇ ਲਾਈ ਸੀ ਕਿ ਕੋਈ ਪੁਲਸ ਪਾਰਟੀ ਉਸ ਨੂੰ ਨਾ ਰੋਕੇ ਅਤੇ ਉਸ ਦਾ ਪੁਲਸ 'ਤੇ ਪ੍ਰਭਾਵ ਬਣਿਆ ਰਹੇ, ਜਿਸ ਸਬੰਧੀ ਪੁਲਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। 


Related News