ਜੰਮੂ ਤੋਂ ਲਿਆਂਦੀ 400 ਗ੍ਰਾਮ ਚਰਸ ਸਣੇ 3 ਗ੍ਰਿਫਤਾਰ
Tuesday, Jun 12, 2018 - 06:44 AM (IST)
ਜਲੰਧਰ, (ਮਹੇਸ਼)- ਜੰਮੂ ਤੋਂ ਲਿਆਂਦੀ ਗਈ 400 ਗ੍ਰਾਮ ਹੈਰੋਇਨ ਸਣੇ 3 ਵਿਅਕਤੀਆਂ ਨੂੰ ਥਾਣਾ ਰਾਮਾ ਮੰਡੀ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਠਾਕੁਰ ਨੇ ਗ੍ਰਿਫਤਾਰ ਕੀਤਾ ਹੈ। ਸੂਰਿਆ ਐਨਕਲੇਵ ਪੁਲ ਦੇ ਹੇਠਾਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਖਰੈਤੀ ਲਾਲ ਉਰਫ ਬਿੱਟੂ ਪੁੱਤਰ ਪੁਨੂੰ ਰਾਮ ਵਾਸੀ ਪਿੰਡੂ ਚੰਢੂ ਚੱਕ (ਜੰਮੂ), ਹਰਬੰਸ ਲਾਲ ਪੁੱਤਰ ਧਨੀ ਰਾਮ ਵਾਸੀ ਏਕਤਾ ਨਗਰ ਚੁੱਗਿਟੀ, ਵਿਜੇ ਕੁਮਾਰ ਪੁੱਤਰ ਅਨੰਤ ਰਾਮ ਪੰਡਿਤ ਵਾਲੀ ਨਿਊ ਅਰਜਨ ਨਗਰ ਜਲੰਧਰ ਦੇ ਤੌਰ 'ਤੇ ਹੋਈ ਹੈ।
ਐੈੱਸ. ਐੈੱਚ. ਓ. ਰਾਜੇਸ਼ ਠਾਕੁਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਹ ਲੋਕ ਚਰਸ ਲੈ ਕੇ ਆ ਰਹੇ ਹਨ। ਪੁਲਸ ਨੇ ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਦੀ ਦਬੋਚ ਲਿਆ। ਤਿੰਨਾਂ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਖਰੈਤੀ ਲਾਲ ਬਿੱਟੂ ਜੰਮੂ ਤੋਂ ਚਰਸ ਲਿਆ ਕੇ ਹਰਬੰਸ ਲਾਲ ਤੇ ਵਿਜੇ ਕੁਮਾਰ ਨੂੰ ਦਿੰਦਾ ਸੀ, ਜੋ ਕਿ ਅੱਗੇ ਇਕ-ਇਕ ਤੇ ਅੱਧਾ-ਅੱਧਾ ਗ੍ਰਾਮ ਦੇ ਹਿਸਾਬ ਨਾਲ ਸਪਲਾਈ ਕਰਦੇ ਸਨ। ਸਸਤੀ ਚਰਸ ਲੈ ਕੇ ਉਸ ਦੇ ਬਦਲੇ ਮੋਟੀ ਰਕਮ ਵਸੂਲੀ ਜਾਂਦੀ ਸੀ। ਇੰਸਪੈਕਟਰ ਠਾਕੁਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕੱਲ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਵਿਚ ਇਸ ਧੰਦੇ ਨਾਲ ਜੁੜੇ ਹੋਰ ਲੋਕਾਂ ਨੂੰ ਬੇਨਕਾਬ ਕੀਤਾ ਜਾ ਸਕੇ।